View Details << Back

ਪੰਜ ਮਿੰਟ ਦੀ ਕਲਾਕਾਰੀ

ਨੇਲ ਆਰਟ ਅੱਜਕਲ੍ਹ ਬੜੇ ਫੈਸ਼ਨ ਵਿਚ ਹੈ। ਬਿਊਟੀ ਪਾਰਲਰ ਤੇ ਸੈਲੂਨ ਵਰਗੀਆਂ ਥਾਵਾਂ 'ਤੇ ਹਲਕੇ-ਫੁਲਕੇ ਡਿਜ਼ਾਈਨ ਲਈ ਹੀ ਤੁਹਾਨੂੰ ਕਾਫੀ ਪੈਸੇ ਖਰਚਣੇ ਪੈਂਦੇ ਹਨ। ਪਰ ਤੁਸੀਂ ਘਰ ਬੈਠੇ ਵੀ ਇਸ ਤਰ੍ਹਾਂ ਨੇਲ ਆਰਟ ਕਰ ਸਕਦੇ ਹੋ, ਜੋ ਤੁਹਾਡਾ ਸਮਾਂ ਤੇ ਪੈਸਾ ਬਚਾਏਗਾ। ਕੁਝ ਹਲਕੇ-ਫੁਲਕੇ ਡਿਜ਼ਾਈਨ ਇਸ ਪ੍ਰਕਾਰ ਹਨ-
* ਪੋਲਕਾ ਡੋਟ ਡਿਜ਼ਾਈਨ : ਪਹਿਲਾਂ ਆਪਣੀ ਪਸੰਦ ਦਾ ਕੋਈ ਵੀ ਰੰਗ ਲਗਾ ਕੇ ਉਸ ਦੇ ਸੁੱਕਣ ਤੋਂ ਬਾਅਦ ਮਾਚਿਸ ਦੀ ਤੀਲ੍ਹੀ/ਈਅਰ ਬਡਜ਼/ਹੇਅਰ ਪਿੰਨ/ਝਾੜੂ ਦੀ ਤੀਲ੍ਹੀ/ਪੈਨਸਿਲ ਦੀ ਨੋਕ ਨਾਲ ਕਿਸੇ ਚਮਕੀਲੇ ਰੰਗ ਨਾਲ ਬਿੰਦੂ ਲਗਾ ਲਓ।
* ਹਾਫ ਸ਼ੇਡ ਡਿਜ਼ਾਈਨ : ਟੇਪ ਦੀ ਮਦਦ ਨਾਲ ਪਹਿਲਾਂ ਨਹੁੰ ਦਾ ਇਕ ਪਾਸਾ ਰੰਗ ਲਵੋ ਤੇ ਸੁੱਕਣ ਤੋਂ ਬਾਅਦ ਟੇਪ ਹਟਾ ਕੇ ਬਚੇ ਭਾਗ ਨੂੰ ਕਿਸੇ ਦੂਜੇ ਰੰਗ ਨਾਲ ਰੰਗ ਲਵੋ।
* ਸਪੰਜ ਡਿਜ਼ਾਈਨ : ਬੇਸ ਕਲਰ ਕਰਨ ਤੋਂ ਬਾਅਦ ਸਪੰਜ ਦੇ ਛੋਟੇ ਜਿਹੇ ਟੁਕੜੇ 'ਤੇ ਨੇਲ ਪੇਂਟ ਲਗਾ ਕੇ ਬੇਸ ਕਲਰ 'ਤੇ ਹਲਕਾ-ਹਲਕਾ ਛੁਹਾਉਂਦੇ ਹੋਏ ਲਗਾਓ।
* ਹਰਟ ਡਿਜ਼ਾਈਨ : ਬੇਸ ਕਲਰ ਕਰ ਕੇ ਕੋਨੇ 'ਤੇ ਇਕ ਛੋਟਾ ਜਿਹਾ ਹਰਟ ਨੇਲ ਪੇਂਟ ਦੀ ਮਦਦ ਨਾਲ ਬਣਾ ਲਵੋ।
* ਤਿਕੋਣ ਡਿਜ਼ਾਈਨ : ਬੇਸ ਕਲਰ ਕਰ ਕੇ ਸੁਕਾਉਣ ਤੋਂ ਬਾਅਦ ਟੇਪ ਦੀ ਮਦਦ ਨਾਲ ਜਾਂ ਸਿੱਧਾ ਹੀ ਜੇਕਰ ਸਫ਼ਾਈ ਆ ਰਹੀ ਹੋਵੇ, ਤਿਕੋਣਾ ਬਣਾ ਲਵੋ।
* ਫਲੋਰਲ ਡਿਜ਼ਾਈਨ : ਬੇਸ ਕਲਰ ਚਿੱਟਾ ਜਾਂ ਸਿਲਵਰ ਰੱਖ ਕੇ ਹੇਅਰ ਪਿੰਨ ਦੀ ਮਦਦ ਨਾਲ ਪੰਜ ਪੱਤੀਆਂ ਵਾਲੇ ਛੋਟੇ-ਛੋਟੇ ਫੁੱਲ ਬਣਾਓ।


   
  
  ਮਨੋਰੰਜਨ


  LATEST UPDATES











  Advertisements