View Details << Back

ਰਣਬੀਰ ਕਾਰਨ ਇਨ੍ਹਾਂ ਦੋਹਾਂ ਹਸੀਨਾਵਾਂ ਵਿਚਕਾਰ ਅੱਜ ਵੀ ਚੱਲ ਰਹੀ ਹੈ ਕੋਲਡ ਵਾਰ, ਇਹ ਰਿਹੈ ਸਬੂਤ

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਵਿਆਹ ਦੀ ਚਰਚਾ ਇਸ ਸਮੇਂ ਜ਼ੋਰਾਂ-ਸ਼ੋਰਾਂ 'ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਾਲੀਵੁੱਡ ਕੱਪਲ ਵਿਆਹ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹੈ। ਇਸ ਵਿਚਕਾਰ ਇਕ ਹੋਰ ਖਬਰ ਆ ਰਹੀ ਹੈ। ਦੀਪਿਕਾ ਵਰਕਆਊਟ ਲਈ ਜਿਮ ਗਈ ਸੀ ਪਰ ਉਹ ਇਕ ਸ਼ਖਸ ਦੀ ਕਾਰ ਬਾਹਰ ਦੇਖ ਕੇ ਵਾਪਸ ਆ ਗਈ।

ਦੀਪਿਕਾ ਲੰਡਨ ਜਾਣ ਤੋਂ ਪਹਿਲਾਂ ਕੁਝ ਭਾਰ ਘੱਟ ਕਰਨਾ ਚਾਹੁੰਦੀ ਸੀ। ਇਹ ਵੀ ਦੱਸਿਆ ਗਿਆ ਕਿ ਪਿਛਲੇ ਕਈ ਦਿਨਾਂ ਤੋਂ ਦੀਪਿਕਾ ਗਲੇ ਦੀ ਸੱਟ ਤੇ ਪਿੱਠ ਦਰਦ ਨਾਲ ਜੂਝ ਰਹੀ ਹੈ। ਇਸ ਤੋ ਰਾਹਤ ਲਈ ਉਹ ਵਰਕਆਊਟ ਕਰਨਾ ਚਾਹੁੰਦੀ ਸੀ। ਇਸ ਲਈ ਆਪਣੀ ਟਰੇਨਰ ਯਾਸਮਿਨ ਕਰਾਚੀਵਾਲਾ ਦੇ ਫਿੱਟਨੈੱਸ ਸਟੂਡੀਓ ਗਈ ਸੀ ਪਰ ਦੀਪਿਕਾ ਨੇ ਜਦੋਂ ਜਿਮ ਦੇ ਬਾਹਰ ਇਕ ਚਮਕਦੀ ਕਾਰ ਦੇਖੀ ਦਾਂ ਉਨ੍ਹਾਂ ਨੂੰ ਮੁੜਣਾ ਪਿਆ।

ਅਸਲ 'ਚ ਇਹ ਕਾਰ ਕੈਟਰੀਨਾ ਦੀ ਸੀ। ਦੀਪਿਕਾ ਇਸ ਦਾ ਨੰਬਰ ਵੀ ਪਛਾਣ ਗਈ। ਅਜਿਹੇ 'ਚ ਵਾਪਸ ਆਉਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਸੀ। ਜਾਣਕਾਰੀ ਮੁਤਾਬਕ ਕੈਟਰੀਨਾ, ਦੀਪਿਕਾ ਦੋਵੇਂ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੀਆਂ ਸਾਬਕਾ ਪ੍ਰੇਮਿਕਾਵਾਂ ਹਨ।

ਲੰਬੇ ਸਮੇਂ ਤੋਂ ਦੋਵੇਂ ਆਹਮੋ-ਸਾਹਮਣੇ ਆਉਣ ਤੋਂ ਬਚਦੀਆਂ ਰਹੀਆਂ ਹਨ। ਦੀਪਿਕਾ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦਾ ਸਾਹਮਣਾ ਕੈਟਰੀਨਾ ਨਾਲ ਹੋਵੇ।

ਦੀਪਿਕਾ ਤੇ ਰਣਵੀਰ ਕਪੂਰ ਕਾਫੀ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿ ਚੁੱਕੇ ਹਨ। ਹਾਲਾਂਕਿ ਹੁਣ ਦੋਹਾਂ ਦਾ ਬ੍ਰੇਕਅੱਪ ਹੋ ਚੁੱਕਾ ਹੈ ਤੇ ਅੱਜ ਉਹ ਇਕ-ਦੂਜੇ ਦੇ ਚੰਗੇ ਦੋਸਤ ਹਨ।

ਦੀਪਿਕਾ ਅੱਜਕਲ ਰਣਵੀਰ ਸਿੰਘ ਨੂੰ ਡੇਟ ਕਰ ਰਹੀ ਹੈ। ਰਣਵੀਰ ਤੇ ਰਣਬੀਰ ਵਿਚਕਾਰ ਚੰਗੇ ਸੰਬੰਧ ਹਨ।


   
  
  ਮਨੋਰੰਜਨ


  LATEST UPDATES











  Advertisements