View Details << Back

ਇਤਰਾਜ਼ਯੋਗ ਭਾਸ਼ਾ ਬੋਲਣ 'ਤੇ ਸਲਮਾਨ-ਸ਼ਿਲਪਾ ਦੀਆਂ ਮੁੜ ਵਧੀਆਂ ਮੁਸ਼ਕਿਲਾਂ

ਬਾਲੀਵੁੱਡ ਸਟਾਰਜ਼ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਇਕ ਟੀ. ਵੀ. ਸ਼ੋਅ 'ਚ ਇਤਰਾਜ਼ਯੋਗ ਭਾਸ਼ਾ ਬੋਲਣ ਦੇ ਮਾਮਲੇ 'ਚ ਇਨ੍ਹਾਂ ਵਿਰੁੱਧ ਪਹਿਲਾਂ ਰਾਜਸਥਾਨ 'ਚ ਸੰਮਨ ਜਾਰੀ ਕੀਤੇ ਗਏ। ਉੱਥੇ ਹੁਣ ਮੁੰਬਈ 'ਚ ਵੀ ਦੋਹਾਂ ਵਿਰੁੱਧ ਇਕ ਪਟੀਸ਼ਨ ਦਰਜ ਕੀਤੀ ਗਈ ਹੈ। ਮੁੰਬਈ ਦੇ ਭੋਈਵਾੜਾ ਕੋਰਟ 'ਚ ਵਕੀਲ ਨਵਨੀਤ ਭੋਜਨੇ ਨੇ ਪਟੀਸ਼ਨ ਦਾਖਲ ਕੀਤੀ ਹੈ।

ਉਨ੍ਹਾਂ ਨੇ ਕੋਰਟ ਤੋਂ ਮੰਗ ਕੀਤੀ ਹੈ ਕਿ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਵਿਰੁੱਧ ਐਕਟ੍ਰੋਸਿਟੀ ਮਾਮਲੇ ਦੇ ਤਹਿਤ ਕੇਸ ਦਰਜ ਕੀਤਾ ਜਾਵੇ। ਇਸ ਤੋਂ ਪਹਿਲਾਂ ਨਵਨੀਤ ਭੋਜਨੇ ਵਰਲੀ ਪੁਲਸ ਸਟੇਸ਼ਨ ਵੀ ਪੁੱਜੇ ਸਨ। ਵਰਲੀ ਪੁਲਸ ਸਟੇਸ਼ਨ ਪੁੱਜਣ 'ਤੇ ਭੋਜਨੇ ਨੂੰ ਵਾਪਸ ਭੇਜ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਦੋਹਾਂ ਵਿਰੁੱਧ ਰਾਜਸਥਾਨ ਦੇ ਚੁਰੂ ਪੁਲਸ ਸਟੇਸ਼ਨ 'ਚ ਇਸੇ ਮਾਮਲੇ ਨੂੰ ਲੈ ਕੇ ਕੇਸ ਦਰਜ ਹੈ।


   
  
  ਮਨੋਰੰਜਨ


  LATEST UPDATES











  Advertisements