View Details << Back

ਉੱਚੀਆਂ ਲੰਮੀਆਂ ਵਾਟਾਂ
ਉੱਚੀਆਂ ਲੰਮੀਆਂ ਵਾਟਾਂ ਤੇਰੇ ਸ਼ਹਿਰ ਦੀਆਂ,ਲੁੱਟ ਗਈਆਂ ਨੇ ਚਮਕਾਂ ਸਿਖ਼ਰ ਦੁਪਹਿਰ ਦੀਆਂ

ਉੱਚੀਆਂ ਲੰਮੀਆਂ ਵਾਟਾਂ ਤੇਰੇ ਸ਼ਹਿਰ ਦੀਆਂ ।
ਲੁੱਟ ਗਈਆਂ ਨੇ ਚਮਕਾਂ ਸਿਖ਼ਰ ਦੁਪਹਿਰ ਦੀਆਂ ।
ਅੱਜ ਠੱਗੀ -ਠੋਰੀ ਕਰਕੇ ਸ਼ੋਖ਼ ਹਵਾਵਾਂ ਨੇ,
ਚਾਰੇ ਪਾਸੇ ਲਾਈਆਂ ਅੱਗਾਂ ਕਹਿਰ ਦੀਆਂ ।
ਤੁਸਾਂ ਜੋ ਮੇਰੇ ਨਾਲ ਜੁਦਾਈ ਪਾਈ ਐ,
ਚੜੀਆਂ ਵਿਸ਼ਾਂ ਦਿਲ ਵਿੱਚ ਗ਼ਮ ਦੇ ਜ਼ਹਿਰ ਦੀਆਂ ।
ਗ਼ਸ਼ ਖਾ ਕੇ ਭੁੰਜੇ ਡਿਗੀਆਂ ਪਾ ਕੇ ਗਲਵੱਕੜੀ,
ਔਂਤਰ ਜਾਣੀਆਂ ਰਿਸ਼ਮਾਂ ਤੇਰੇ ਸ਼ਹਿਰ ਦੀਆਂ ।
ਭਰ ਪਿਆਲਾ ਦੇ ਗਈਆਂ ਮੈਨੂੰ ਮਦਿਰਾ - ਜਲ,
ਉਹ ਨੰਗੀਆਂ ਪ੍ਰਭਾਤਾਂ ਪਹਿਲੇ ਪਹਿਰ ਦੀਆਂ ।
ਭਰੀ ਮਹਿਫ਼ਿਲ 'ਚ ਸੱਜਣਾਂ ਖ਼ੂਬ ਹੁੰਗਾਰਾ ਭਰਿਆ,
ਆਖੀਆਂ ਜਦ ਮੈਂ ਗੱਲਾਂ ਤੇਰੇ ਕਹਿਰ ਦੀਆਂ ।
ਮਰਨ ਤੋੜੀ ਇਨਸ਼ਾਲਾ! ' ਘੇਸਲ ' ਦੇਖੇ ਗਾ,
ਮਹਿਕਾਂ ਜੇ ਕਰ ਹੋਈਆਂ ਤੇਰੇ ਦਹਿਰ ਦੀਆਂ ।

ਕਸ਼ਮੀਰ ਘੇਸਲ 905/43ਏ, ਚੰਡੀਗੜ੍।

ਮੋ:9463656047


   
  
  ਮਨੋਰੰਜਨ


  LATEST UPDATES











  Advertisements