View Details << Back

"ਸਵੈਟਰ" ਗੀਤ ਨਾਲ ਖੂਬ ਚਰਚਾ 'ਚ ਗਾਇਕ ਤੇ ਗੀਤਕਾਰ ਇੰਦਰ ਪੰਡੋਰੀ

ਦੋਸਤੋਂ ਸਿਅਾਣੇ ਕਹਿੰਦੇ ਹਨ ਕਿ ਕੋੲੀ ਵੀ ਕੰਮ ਕਰਨਾ ਹੋਵੇਂ ਭਾਵੇ ੳੁਹ ਕੰਮ ਥੋੜਾ ਹੀ ਕੀਤਾ ਜਾਵੇ ਪਰ ਹੋਵੇ ਇਸ ਤਰਾਂ ਦਾ ਕਿ ਤਹੁਾਡੇ ਵੱਲੋਂ ਕੀਤਾ ਕੰਮ ਹਰ ਇਕ ਨੂੰ ਪਸੰਦ ਅਾਵੇ। ਕਿੳੁਕਿ ਦਿਲੋਂ ਅਤੇ ਮਿਹਨਤ ਨਾਲ ਕੀਤੇ ਹੋੲੇ ਕੰਮ ਨੂੰ ਸਫ਼ਲਤਾ ਮਿਲਣ ‘ਚ ਕੋੲੀ ਬਹੁਤੀ ਦੇਰ ਨਹੀਂ ਲੱਗਦੀ ।ਜੋ ਇਨਸਾਨ ਅਾਪਣੇ ਅਾਪ ਵਿੱਚ ਹਿੰਮਤ ਦੀ ਭਾਵਨਾ ਰੱਖਦਾ ਹੋਵੇ ੳੁਹ ਦੂਜਿਅਾਂ ਦੁਅਾਰਾ ਬਣਾੲੇ ਗੲੇ ਰਸਤਿਅਾਂ ਨੂੰ ਛੱਡ ਕਿ ਅਾਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ। ਕਿ ੳੁਹ ਅਾਮ ਲੋਕਾਂ ਨੂੰ ਅਾਪਣੇ ਪਿੱਛੇ ਚੱਲਣ ਲੲੀ ਮਜ਼ਬੂਰ ਕਰ ਲੈਦੇਂ ਹਨ। ਇਹੋ ਜਿਹੇ ਇਨਸਾਨ ਦੁਨੀਅਾ ਤੇ ਟਾਵੇਂ-ਟਾਵੇਂ ਹੀ ਪੈਂਦਾ ਹੁੰਦੇ ਹਨ, ਮੇਰੀ ਸੋਚ ਮੁਤਾਬਿਕ ੳੁਹਨਾਂ ਚੋਂ ਇਕ ਨਾਂਅ ਸਭ ਤੋਂ ਮੋਹਰੇ ਅਾੳੁਦਾ ਹੈ ਜਿਹਨਾਂ ਦੀ ਮੈ ਗੱਲ ਕਰ ਰਿਹਾ ਪੰਜਾਬ ਦੇ ਮਸ਼ਹੂਰ ਗਾਿੲਕ ਅਤੇ ਗੀਤਕਾਰ ਇੰਦਰ ਪੰਡੋਰੀ । ਜਿਹਨਾਂ ਦਾ ਜ਼ਿਲਾਂ ਹੁਸ਼ਿਅਾਰਪੁਰ ਦੇ ਨਿੱਕੇ ਜਿਹੇ ਪਿੰਡ ਪੰਡੋਰੀ ਗੰਗਾ ਸਿੰਘ ਦੇ ਵਿੱਚ ਜਨਮ ਹੋਿੲਅਾ। ਗਾਇਕ ਇੰਦਰ ਪੰਡੋਰੀ ਨੂੰ ਗੀਤ ਲਿਖਣ ਦੇ ਨਾਲ-ਨਾਲ ਗਾੳੁਣ ਦਾ ਵੀ ਸ਼ੌਕ ਹੈ,ਗਾਇਕ ਇੰਦਰ ਪੰਡੋਰੀ ਨੇ ਪਹਿਲਾ ਅਾਪਣੇ ਲਿਖੇ ਗੀਤਾਂ ਨਾਲ ਸੰਗੀਤ ਜਗਤ ਵਿੱਚ ਧੂਮਾਂ ਪਾ ਦਿੱਤੀਅਾਂ ,ੳੁਹਨਾਂ ਦੇ ਲਿਖੇ ਗੀਤ ਪੰਜਾਬੀ ਫਿਲਮਾਂ ਵਿੱਚ ਅਤੇ ਪੰਜਾਬ ਦੇ ਕੲੀ ਨਾਮੀ ਕਲਾਕਾਰਾਂ ਵੱਲੋਂ ਰਕਾਰਡ ਕਰਵਾੲੇ ਗੲੇ ਹਨ। ਥੌੜੇ ਦਿਨ ਪਹਿਲਾ ਹੀ ਗਾਇਕ ਇੰਦਰ ਪੰਡੋਰੀ ਦਾ ਇੱਕ ਨਵਾਂ ਸਿੰਗਲ ਟਰੈਕ “ ਸਵੈਟਰ “ ਰਿਲਿਜ਼ ਕੀਤਾ ਗਿਅਾ ਹੈ । ਜਿਸ ਗੀਤ ਨੂੰ ੳੁਹਨਾਂ ਅਾਪ ਹੀ ਲਿੱਖਤਬੱਧ ਕੀਤਾ ਹੈ।ਇਸ ਗੀਤ ਨੂੰ ਪੰਜਾਬ ਦੀ ਮਸ਼ਹੂਰ ਕੰਪਨੀ ਫੌਕ ਰਿਕਾਡ ਅਤੇ ਕੁਲਵਿੰਦਰ ਸਿੰਘ ਵੱਲੋਂ ਰਿਲੀਜ਼ ਕੀਤਾ ਗਿਅਾ । ਇਸ ਗੀਤ ਨੂੰ ਪ੍ਰੀਤ ਹੁੰਦਲ ਵਲੋਂ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਗਿਆ ਹੈ । ਇਸ ਗੀਤ ਦੀ ਵੀਡਿਉ ਬਹੁਤ ਹੀ ਵਧੀਆ ਢੰਗ ਨਾਲ ਜੇਸੀ ਸੈਣੀ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਵਿੱਚ ਇੰਦਰ ਪੰਡੋਰੀ ਦੇ ਬਹੁਤ ਹੀ ਕਰੀਬੀ ਦੋਸਤ ਗਾਇਕ ਪ੍ਰਦੀਪ ਜੀੜ ਦੀ ਬਹੁਤ ਸੋਹਣੀ ਅਦਾਕਾਰੀ ਵੇਖਣ ਨੂੰ ਮਿਲੀ ਹੈ। ਇਸ ਗੀਤ ਨੂੰ ਯੂ- ਟਿਊਬ ਤੇ 1.5 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਹ ਗੀਤ ਪੰਜਾਬ ਦੇ ਪ੍ਰਸਿੱਧ ਟੀ.ਵੀ. ਚੈਨਲਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ । ਗਾਿੲਕ ਇੰਦਰ ਪੰਡੋਰੀ ਨੇ ਦੱਸਿਆ ਕਿ ਇਸ ਗੀਤ ਨੂੰ ਉਹਨਾਂ ਦੇ ਪਿਆਰੇ ਸਰੋਤਿਆ ਵੱਲੋਂ ਬਹੁਤ ਹੀ ਪਿਆਰ ਮਿਲ ਰਿਹਾ ਹੈ ਅਤੇ ਉਹਨਾਂ ਨੇ ਆਪਣੇ ਸਾਰੇ ਸਰੋਤਿਆ ਦਾ ਧੰਨਵਾਦ ਕਰਦੇ ਹੋਏ ਕਿਹਾਂ ਕਿ ਉਹਨਾਂ ਨੂੰ ਆਪਣੇ ਸਰੋਤਿਆ ਤੋਂ ਪੂਰੀ ਉਮੀਦ ਹੈ ਕਿ ਜਿਵੇਂ ਇਸ ਗੀਤ ਨੂੰ ਉਹਨਾਂ ਬਹੁਤ ਪਿਆਰ ਦਿੱਤਾ ਇਸੇ ਤਰ੍ਹਾਂ ਉਹਨਾਂ ਦੇ ਹੋਰ ਆਉਣ ਵਾਲੇ ਨਵੇਂ ਗੀਤਾਂ ਨੂੰ ਵੀ ਇੰਝ ਪਿਆਰ ਦਿੰਦੇ ਰਹਿਣਗੇ।


ਦਲਜੀਤ ਜੀੜ


   
  
  ਮਨੋਰੰਜਨ


  LATEST UPDATES











  Advertisements