View Details << Back

ਪ੍ਗਟ ਸਿੰਘ ਕਿਲਾ ਜੀਵਨ ਸਿੰਘ ਨੇ ਗਾਇਕੀ ਦੇ ਖੇਤਰ ਚ ਪਹਿਲਾ ਸਥਾਨ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ

ਜੰਡਿਆਲਾ ਗੁਰੂ 8 ਅਗਸਤ ( ਪਿੰਕੂ ਆਨੰਦ )
:- ਪਿਛਲੇ ਸੱਤ ਅੱਠ ਮਹੀਨਿਆਂ ਤੋਂ ਚਲਦੇ ਆ ਰਹੇ ਡੀ.ਡੀ.ਪੰਜਾਬੀ ਚੈਨਲ ਤੋਂ ਮੁਕਾਬਲਿਆਂ ਦੇ ਪੋ੍ਗਰਾਮ ਵਿਚ ਪ੍ਗਟ ਸਿੰਘ ਪਿੰਡ ਕਿਲਾ ਜੀਵਨ ਸਿੰਘ ਨੇ ਗਾਇਕੀ ਦੇ ਖੇਤਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ! ਸਰਕਾਰੀ ਹਾਈ ਸਕੂਲ ਕਿਲਾ ਜੀਵਨ ਸਿੰਘ ਵਿਖੇ ਅਧਿਆਪਕ ਲਵਲੀਨ ਪਾਲ ਸਿੰਘ ਅਤੇ ਪ੍ਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ 25 ਜੁਲਾਈ 2018 ਨੂੰ ਹੋਏ ਗੈ੍ਂਡ ਫਿਨਾਲੇ ਮੌਕੇ ਇਸ ਸਬੰਧੀ ਘੋਸ਼ਣਾ ਕੀਤੀ ਗਈ! ਇਸ ਮੌਕੇ ਡਾਇਰੈਕਟਰ ਵਾਰੁਣ ਬਾਂਸਲ, ਗੁਰਪੀ੍ਤ ਜੱਜ ਵੱਲੋਂ ਚਮਕਦੀ ਜੇਤੂ ਸੀਲਡ, 50.000 ਰੁਪਏ ਦਾ ਇਨਾਮ, ਸਰਟੀਫਿਕੇਟ ਆਦਿ ਨਾਲ ਨਵਾਜਿਆ ਗਿਆ! ਪ੍ਗਟ ਸਿੰਘ ਨੇ ਆਪਣੇ ਮਾਤਾ, ਪਿਤਾ, ਉਸਤਾਦ ਵਿਲੀਅਮ ਸਾਗਰ, ਅਧਿਆਪਕਾ ਅਤੇ ਮਿੱਤਰਾਂ ਦੇ ਸਾਥ ਲਈ ਧੰਨਵਾਦ ਕੀਤਾ! ਅਧਿਆਪਕ ਲਵਲੀਨਪਾਲ ਸਿੰਘ ਨਾਲ ਸਭ ਤੋਂ ਪਹਿਲਾ ਖੁਸ਼ੀ ਜਾਹਿਰ ਕਰਦੇ ਹੋਏ ਇਸ ਐਵਾਰਡ ਪਿੱਛੇ ਉਨ੍ਹਾਂ ਦੀਆਂ ਸਿੱਖਿਆ ਅਤੇ ਮਿਹਨਤ ਲਈ ਧੰਨਵਾਦ ਕੀਤਾ! ਸਰਕਾਰੀ ਹਾਈ ਸਕੂਲ ਕਿਲਾ ਜੀਵਨ ਸਿੰਘ ਅਤੇ ਸ.ਸ.ਸ.ਸ.ਮਾਨਾਂਵਾਲਾ ਜਿੱਥੋਂ ਦੇ ਸਟਾਫ ਅਤੇ ਪਿ੍ੰਸੀਪਲ ਦੁਆਰਾ ਖੁਸ਼ੀ ਪ੍ਗਟਾਉਦਿਆਂ ਪ੍ਗਟ ਸਿੰਘ ਨੂੰ ਤੋਹਫਿਅਾਂ ਨਾਲ ਨਿਵਾਜਿਆਂ ਅਤੇ ਸਕੂਲ ਦਾ ਮਾਣ ਵਧਾਉਣ ਲਈ ਦੂਜੇ ਵਿਦਿਆਰਥੀਆਂ ਲਈ ਪੇ੍ਰਣਾ ਕਿਹਾ ਗਿਆ! ਇਸ ਮੌਕੇ ਪ੍ਗਟ ਸਿੰਘ ਦੇ ਨਾਲ ਉਸਤਾਦ ਵਿਲੀਅਮ ਸਾਗਰ ਅਤੇ ਦੋਸਤ ਗੁਰਮੀਤ ਸਿੰਘ, ਜੋਸਨ ਸਿੰਘ, ਵਿਕਰਮਜੀਤ ਸਿੰਘ, ਮਲਕੀਤ ਸਿੰਘ ਨੇ ਸਾਥ ਦੇਣ ਲੲੀ ਧੰਨਵਾਦ ਕੀਤਾ!




   
  
  ਮਨੋਰੰਜਨ


  LATEST UPDATES











  Advertisements