View Details << Back

ਹਿੱਕਾਂ ਵਿੱਚ ਜਾਨ ਨਾਲ’ ਚਰਚਾ ਚ ਗਾਇਕ ਮੌਂਟੀ & ਵਾਰਿਸ
‘ਲੱਡੂ ਬੰਦਾ ਚੱਕੀ ਪਸਤੋਲ ਫਿਰਦਾ , ਅਸੀ ਚੱਕੀ ਫਿਰਦੇ ਆਂ ਹਿੱਕਾਂ ਵਿੱਚ ਜਾਨ ਨੀ’

ਯਾਰ ਜੂਡੀਦੇ ਬੈਨਰ ਹੇਠ ਲੋਕ ਕਚਿਹਰੀ ਵਿੱਚ
‘ਲੱਡੂ ਬੰਦਾ ਚੱਕੀ ਪਸਤੋਲ ਫਿਰਦਾ , ਅਸੀ ਚੱਕੀ ਫਿਰਦੇ ਆਂ ਹਿੱਕਾਂ ਵਿੱਚ ਜਾਨ ਨੀ’
ਗੀਤ ਸੁਣ ਕੇ ਇੱਕ ਵੱਖਰਾ ਜਿਹਾ ਜੋਸ਼ ਆਉਦਾ ਹੈ ਇਸ ਗੀਤ ਨੂੰ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ ਮੌਂਟੀ ਅਤੇ ਵਾਰਿਸ ਦੀ ਸੁਰੀਲੀ ਅਤੇ ਬੁਲੰਦ ਅਵਾਜ ਨੇ । ਗਾਇਕੀ ਦਾ ਸ਼ੋਕ ਮੌਂਟੀ ਅਤੇ ਵਾਰਿਸ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਖਾਲਸਾ ਕਾਲਜ ਪਟਿਆਲਾ ਤੋ ਇਸ ਦੋਸਤਾਂ ਦੀ ਜੋੜੀ ਦੀ ਬੁਲੰਦ ਅਵਾਜ ਦੀ ਚਰਚਾ ਸ਼ੁਰੂ ਹੋ ਗਈ ਸੀ ਅੱਜਕੱਲ ਮੌਂਟੀ ਤੇ ਵਾਰਿਸ ਦਾ ਮੋਹਾਲੀ ਵਿਖੇ ਰੈਣ ਬਸੇਰਾ ਹੈ।ਜਦੋ ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਮੌਂਟੀ ਤੇ ਵਾਰਿਸ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਗੱਲ ਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਵਲੋ ਤਕਰੀਬਨ 12 ਤੋ 13 ਗੀਤ ਸਰੋਤਿਆਂ ਦੀ ਝੋਲੀ ਪਾਏ ਹਨ ਜਿਸ ਵਿੱਚ ਸਰੋਤਿਆਂ ਵਲੋ ਉਹਨਾਂ ਨੂੰ ਰੱਜਵਾਂ ਪਿਆਰ ਦਿੱਤਾ ਗਿਆ । ਹੁਣ ਕੁੱਝ ਕੁ ਸਮੇ ਦੀ ਉਡੀਕ ਤੋ ਬਾਅਦ ‘ਹਿੱਕਾਂ ਵਿੱਚ ਜਾਨ’ ਗੀਤ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ ਜਿਸ ਨੂੰ ਸਰੋਤਿਆਂ ਵਲੋ ਰੱਜਵਾਂ ਪਿਆਰ ਦਿੱਤਾ ਜਾ ਰਿਹਾ ਹੈ।ਇਹ ਗੀਤ ਅੱਜਕੱਲ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਅਤੇ ਨਵੀ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਯਾਰ ਜੂਡੀ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਜੈਬੀ ਗਿੱਲ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ 'ਦਾ ਗੇਮ' ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਤੇ ਗੀਤ ਨੂੰ ਸੁਖਜਿੰਦਰ ਅਤੇ ਦਰਸ਼ਨ ਵਲੋਂ ਪਰੋਡਿਉਸ ਕੀਤਾ ਹੈ, ਪ੍ਰੋਜੈਕਟ ਹਰਜੋਤ ਅਤੇ ਹਰਜਸਮੀਤ ਵਲੋ ਤਿਆਰ ਕੀਤਾ ਹੈ। ਇਸ ਗੀਤ ਦਾ ਪੋਸਟਰ ਡਿਜਾਇਨ ਗੈਰੀ ਨਵਾਬ ਵਲੋ ਤਿਆਰ ਕੀਤਾ ਗਿਆ ਹੈ । ਗਾਇਕ ਮੌਂਟੀ ਅਤੇ ਵਾਰਿਸ ਨੇ ਗੀਤ ‘ਹਿੱਕਾਂ ਵਿੱਚ ਜਾਨ’ ਵਿੱਚ ਭਰਭੂਰ ਸਹਿਯੋਗ ਦੇਣ ਲਈ ਆਪਣੀ ਪੂਰੀ ਟੀਮ, ਦੋਸਤ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।

ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ


   
  
  ਮਨੋਰੰਜਨ


  LATEST UPDATES











  Advertisements