View Details << Back

‘ ਸਾਹਾਂ ਤੋਂ ਵੱਧ ’ ਨਾਲ ਮੁੜ ਚਰਚਾ ਚ ਗਾਇਕ ਦਲਜੀਤ ਚਾਹਲ
‘ ਸਾਹਾਂ ਤੋ ਵੀ ਵੱਧ ਪਿਆਰ ਉਹਨੂੰ ਮੈਂ ਕਰਾਂ ਮੇਰੇ ਤੋ ਵੀ ਵੱਧ ਮੈਨੂੰ ਉਹ ਕਰਦਾ ’

ਖਾਬ ਰਿਕਾਰਡਜ ਤੇ ਕਾਬਲ ਸਰੂਪ ਵਾਲੀ ਦੇ ਬੈਨਰ ਹੇਠ ਲੋਕ ਅਰਪਣ
‘ ਸਾਹਾਂ ਤੋ ਵੀ ਵੱਧ ਪਿਆਰ ਉਹਨੂੰ ਮੈਂ ਕਰਾਂ ਮੇਰੇ ਤੋ ਵੀ ਵੱਧ ਮੈਨੂੰ ਉਹ ਕਰਦਾ ’
ਗੀਤ ਦੀਆਂ ਸੱਤਰਾਂ ਸੁਣਨ ਲਈ ਯੂ ਟਿਉਬ ਤੇ ਖਾਬ ਰਿਕਾਰਡਜ ਖੋਹਲਿਆ ਪਰ ਜਦੋ ਮਿਉਜਿਕ ਸੁਣਿਆ ਤਾਂ ਗੀਤ ਦਾ ਅੰਦਾਜਾ ਲਾ ਰਿਹਾ ਸੀ ਪਰ ਸਥਾਈ ਸੁਣਦਿਆਂ ਸੁਣਦਿਆਂ ਪਤਾ ਹੀ ਨਾ ਲੱਗਾ ਕਿ ਪੂਰਾ ਗੀਤ ਹੀ ਸੁਣ ਲਿਆ ਗੀਤ ਵਿੱਚ ਸਿਖਰਲੀ ਮਿਠਾਸ ਗੀਤ ਨੂੰ ਹੋਰ ਵੀ ਸੋਹਣਾ ਬਣਾਉਦੀ ਹੈ।ਪਿਆਰ ਨੂੰ ਦਰਸਾਉਦਾ ਇਸ ਗੀਤ ਨੂੰ ਮਿੱਠੀ ਅਵਾਜ ਦਿੱਤੀ ਹੈ ਦਲਜੀਤ ਚਾਹਲ ਨੇ ਦਲਜੀਤ ਚਾਹਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਜਨਮ ਪਿੰਡ ਚਾਹਲ ਖੁਰਦ ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ ਵਿੱਚ ਹੋਇਆ। ਗਾਉਣ ਦਾ ਸ਼ੋਕ ਉਹਨਾਂ ਨੂੰ ਬਚਪਨ ਵਿੱਚ ਹੀ ਸੀ ਅਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਦਲਜੀਤ ਚਾਹਲ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਰਲੀਜ ਹੋਇਆ ਗੀਤ ‘ਸਾਹਾਂ ਤੋਂ ਵੱਧ’ ਆਪਣੇ ਸਰੋਤਿਆਂ ਦੀ ਝੋਲੀ ਪਾਇਆ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਸ ਗੀਤ ਨੇ ਪੀਟੀਸੀ ਚੈਨਲ ਤੇ ਵੀ ਧਮਾਲ ਪਾ ਰੱਖੀ ਹੈ।ਇਹ ਗੀਤ ਖਾਬ ਰਿਕਾਰਡਜ ਵਲੋ ਲੋਕ ਅਰਪਣ ਕੀਤਾ ਗਿਆ ਹੈ। ਜਿਸ ਨੂੰ ਜੋਧਬੀਰ ਚਾਹਲ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਸਾਬੀ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਵੀਡੀਓ ਡਾਇਰੈਕਟ ਆਰਜੂ ਵਧਵਾ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ।ਪੋਸਟਰ ਡਿਜਾਇਨ ਹਾਪੀ ਚਾਹਲ ਵਲੋ ਤਿਆਰ ਕੀਤਾ ਗਿਆ ਹੈ।ਇਸ ਗੀਤ ਨੂੰ ਲੱਖਾ ਗਾਜੀਪੁਰ ਤੇ ਤੀਰਥ ਗਾਖਲ,ਬਲਜੀਤ ਸੰਧੂ ਵਲੋ ਪਰੋਜੈਕਟ ਕੀਤਾ ਗਿਆ ਹੈ।ਚੰਗਾ ਸਹਿਯੋਗ ਦੇਣ ਲਈ ਸੱਤਾ ਰਾਮਦਾਸ ਅਤੇ ਹੈਰੀ ਭੰਗੂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਇਸ ਦੀ ਅਡਿੰਟਿੰਗ ਟਵਿੰਨਜ ਭਰਾਵਾਂ ਵਲੋ ਕੀਤੀ ਗਈ ਹੈ।ਗੀਤ ‘ ਸਾਹਾਂ ਤੋਂ ਵੱਧ ’ ਨੂੰ ਵੱਡਾ ਸਹਿਯੋਗ ਦੇਣ ਲਈ ਦਲਜੀਤ ਚਾਹਲ ਵਲੋ ਆਪਣੀ ਪੂਰੀ ਟੀਮ, ਦੋਸਤ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਹਰ ਗੀਤ ਨੂੰ ਭਰਭੂਰ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements