View Details << Back

‘ ਜਿਉਗਰਫੀ ’ ਨਾਲ ਮੁੜ ਚਰਚਾ ਚ ਗਾਇਕ ਸੁੱਖ ਢੀਡਸਾ
‘ ਹੁਣ ਤੱਕ ਲੋਕਾਂ ਇਤਿਹਾਸ ਬਦਲੇ ਨੇ ਪਰ ਤੇਰਾ ਜੱਟ ਬਦਲੂ ਭਗੋਲ ਜੱਟੀਏ ’

ਹੰਬਲ ਮਿਉਜਿਕ ਦੇ ਬੈਨਰ ਹੇਠ ਲੋਕ ਕਚਿਹਰੀ ਚ
‘ ਹੁਣ ਤੱਕ ਲੋਕਾਂ ਇਤਿਹਾਸ ਬਦਲੇ ਨੇ ਪਰ ਤੇਰਾ ਜੱਟ ਬਦਲੂ ਭਗੋਲ ਜੱਟੀਏ ’
ਗੀਤ ਦੀਆਂ ਸੱਤਰਾਂ ਸੁਣਨ ਲਈ ਯੂ ਟਿਉਬ ਤੇ ਹੰਬਲ ਮਿਉਜਿਕ ਖੋਹਲਿਆ ਪਰ ਜਦੋ ਮਿਉਜਿਕ ਸੁਣਿਆ ਤਾਂ ਗੀਤ ਦਾ ਅੰਦਾਜਾ ਲਾ ਰਿਹਾ ਸੀ ਤੇ ਸਥਾਈ ਸੁਣਦਿਆਂ ਸੁਣਦਿਆਂ ਪਤਾ ਹੀ ਨਾ ਲੱਗਾ ਕਿ ਪੂਰਾ ਗੀਤ ਕਦੋ ਸੁਣ ਲਿਆ ਗੀਤ ਵਿੱਚ ਬੁਲੰਦ ਅਵਾਜ ਦਾ ਮੁਜਾਹਿਰਾ ਕੀਤਾ ਗਿਆ ਹੈ ਅਤੇ ਪੈਰ ਆਪਣੇ ਆਪ ਥਿੜਕਣ ਲੱਗ ਪੈਦੇ ਹਨ।ਗੀਤ ਆਪਣੇ ਪਿਆਰੇ ਲਈ ਬਹੁਤ ਕੁੱਝ ਕਰਨ ਲਈ ਕਹਿ ਰਿਹਾ ਹੈ। ਸੱਚੇ ਪਿਆਰ ਨੂੰ ਦਰਸਾਉਦਾ ਇਹ ਗੀਤ ਨੂੰ ਬੁਲੰਦ ਅਵਾਜ ਦਿੱਤੀ ਹੈ ਸੁੱਖ ਢੀਡਸਾ ਨੇ ਸੁੱਖ ਢੀਡਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਲੁਧਿਆਣਾਂ ਦੇ ਜੰਮਪਲ ਹਨ।ਪਰ ਵਾਹਿਗੁਰੂ ਵਲੋ ਲਿਖੇ ਦਾਣੇ ਪਾਣੀ ਕਾਰਨ ਕਿਸਮਤ ਉਹਨਾਂ ਨੂੰ ਔਕਲੈਂਡ {ਨਿਉਜੀਲੈਂਡ} ਖਿੱਚ ਲਿਆਈ ਤੇ ਅੱਜਕੱਲ ਉਹਨਾਂ ਦਾ ਰੈਣ ਬਸੇਰਾ ਨਿਉਜੀਲੈਂਡ ਵਿੱਚ ਹੀ ਹੈ। ਗਾਇਕੀ ਦਾ ਸ਼ੋਕ ਉਹਨਾਂ ਨੂੰ ਬਚਪਨ ਤੋ ਹੀ ਸੀ ਅਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਸੁੱਖ ਢੀਡਸਾ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਚਾਰ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ ਤੇ ਪੰਜਵਾਂ ਹੁਣੇ ਰਲੀਜ ਹੋਇਆ ਗੀਤ ‘ਜਿਉਗਰਫੀ’ ਆਪਣੇ ਸਰੋਤਿਆਂ ਦੀ ਝੋਲੀ ਪਾਇਆ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਹੰਬਲ ਮਿਉਜਿਕ ਵਲੋ ਲੋਕ ਅਰਪਣ ਕੀਤਾ ਗਿਆ ਹੈ। ਜਿਸ ਨੂੰ ਲਵਲੀ ਨੂਰ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਸੈਨ-ਬੀ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਵੀਡੀਓ ਡਾਇਰੈਕਟਰ ਜਸ਼ਨ ਨੰਨੜ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ।ਗੀਤ ਨੂੰ ਆਡਿਟ ਕੀਤਾ ਹੈ ਜਿਪਸੀ ਅਤੇ ਪ੍ਰੋਡਿਉਸਰ ਜਤਿੰਦਰ ਮਾਨ ਵਲੋ ਕੀਤਾ ਗਿਆ ਹੈ।ਪੋਸਟਰ ਡਿਜਾਇਨ ਏ ਜੇ ਆਰਟਸ ਵਲੋ ਤਿਆਰ ਕੀਤਾ ਗਿਆ ਹੈ।ਗੀਤ ‘ਜਿਉਗਰਫੀ’ ਨੂੰ ਵੱਡਾ ਸਹਿਯੋਗ ਦੇਣ ਲਈ ਸੁੱਖ ਢੀਡਸਾ ਵਲੋ ਆਪਣੀ ਪੂਰੀ ਟੀਮ, ਦੋਸਤ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਹਰ ਗੀਤ ਨੂੰ ਭਰਭੂਰ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements