View Details << Back

‘ਸੰਗਰੂਰ’ ਨਾਲ ਮੁੜ ਚਰਚਾ ਚ ਗਾਇਕ ਅਰਸ਼ ਔਜਲਾ:ਗੁਰਲੇਜ ਅਖਤਰ
‘ ਉਦੋ ਕੱਲੀ ਚੜ ਕੇ ਆ ਜਾਂਦੀ ਸੀ ਬੱਸ ਸੰਗਰੂਰਾਂ ਨੂੰ ’

ਵੂਈਲੋਕ ਦੇ ਬੈਨਰ ਹੇਠ ਲੋਕ ਕਚਿਹਰੀ ਚ
‘ ਉਦੋ ਕੱਲੀ ਚੜ ਕੇ ਆ ਜਾਂਦੀ ਸੀ ਬੱਸ ਸੰਗਰੂਰਾਂ ਨੂੰ ’
ਗੀਤ ਦੀਆਂ ਸੱਤਰਾਂ ਸੁਣਨ ਲਈ ਯੂ ਟਿਉਬ ਤੇ ਵੂਈਲੋਕ ਚੈਨਲ ਖੋਹਲਿਆ ਪਰ ਜਦੋ ਮਿਉਜਿਕ ਸੁਣਿਆ ਤਾਂ ਗੀਤ ਦਾ ਅੰਦਾਜਾ ਲਾ ਰਿਹਾ ਸੀ ਤੇ ਸਥਾਈ ਸੁਣਦਿਆਂ ਸੁਣਦਿਆਂ ਪਤਾ ਹੀ ਨਾ ਲੱਗਾ ਕਿ ਪੂਰਾ ਗੀਤ ਕਦੋ ਸੁਣ ਲਿਆ ਗੀਤ ਵਿੱਚ ਬੁਲੰਦ ਅਵਾਜ ਦਾ ਮੁਜਾਹਿਰਾ ਕੀਤਾ ਗਿਆ ਹੈ ਅਤੇ ਪੈਰ ਆਪਣੇ ਆਪ ਥਿੜਕਣ ਲੱਗ ਪੈਦੇ ਹਨ।ਚੋਹਲ ਮੋਹਲ ਵਾਲਾ ਇਹ ਦੋਗਾਣਾਂ ਗੀਤ ਬੀਟ ਗੀਤ ਹੈ। ਗੀਤ ਨੂੰ ਬੁਲੰਦ ਅਵਾਜ ਦਿੱਤੀ ਹੈ ਅਰਸ਼ ਔਜਲਾ ਅਤੇ ਗੁਰਲੇਜ ਅਖਤਰ ਨੇ ਅਰਸ਼ ਔਜਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਪਿੰਡ ਕੁਰਾਲਾ ਜਿਲਾ ਖੰਨਾ ਦਾ ਜੰਮਪਲ ਹੈ ਤੇ ਅੱਜਕੱਲ ਉਹਨਾਂ ਦਾ ਰੈਣ ਬਸੇਰਾ ਖੰਨਾ ਵਿੱਚ ਹੈ।ਗਾਇਕੀ ਦਾ ਸ਼ੋਕ ਉਹਨਾਂ ਨੂੰ ਬਚਪਨ ਤੋ ਹੀ ਸੀ ਅਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਅਰਸ਼ ਔਜਲਾ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣ ਤੋ ਪਹਿਲਾਂ ਉਹਨਾਂ ਦੋ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ ਜਿਸ ਨੂੰ ਸਰੋਤਿਆਂ ਵਲੋ ਰੱਜਵਾਂ ਪਿਆਰ ਦਿੱਤਾ ਗਿਆ ਹੈ ਤੇ ਹੁਣੇ ਰਲੀਜ ਹੋਇਆ ਨਵਾਂ ਗੀਤ ‘ਸੰਗਰੂਰ ’ ਆਪਣੇ ਸਰੋਤਿਆਂ ਦੀ ਝੋਲੀ ਪਾਇਆ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਵੂਈਲੋਕ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਗਿਆ ਹੈ। ਜਿਸ ਨੂੰ ਵਿੱਕੀ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਮਿਉਜਿਕ ਐਂਮਪਾਇਰ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਵੀਡੀਓ ਡਾਇਰੈਕਟਰ ਮਲਕੀਤ ਰਾਏ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ।ਗੀਤ ਨੂੰ ਆਡਿਟ ਕੀਤਾ ਹੈ ਵਿਨੋਦ ਕੰਬੋਜ ਵਲੋ ਕੀਤਾ ਗਿਆ ਹੈ।ਪੋਸਟਰ ਡਿਜਾਇਨ ਅਰਸ਼ ਭੁੱਲਰ ਵਲੋ ਤਿਆਰ ਕੀਤਾ ਗਿਆ ਹੈ।ਸਟਾਰਿੰਗ ਅਰਸ਼ ਔਜਲਾ , ਏਕਤਾ ਗੁਲਾਟੀ,ਸੱਤਾ ਢਿਲੋ ਅਤੇ ਐਚ ਐਸ ਧਾਲੀਵਾਲ ਵਲੋ ਕੀਤੀ ਗਈ ਹੈ।ਗੀਤ ਦੀ ਪੇਸ਼ਕਸ਼ ਜੱਸੀ ਔਜਲਾ ਦੀ ਹੈ।ਪ੍ਰੋਜੈਕਟ ਵਰਿੰਦਰ ਕੰਬੋਜ ਤੇ ਸੋਹੀ ਸੈਣੀ ਵਲੋ ਤਿਆਰ ਕੀਤਾ ਗਿਆ ਹੈ।ਗੀਤ ‘ਸੰਗਰੂਰ’ ਨੂੰ ਵੱਡਾ ਸਹਿਯੋਗ ਦੇਣ ਲਈ ਅਰਸ਼ ਔਜਲਾ ਵਲੋ ਆਪਣੀ ਪੂਰੀ ਟੀਮ, ਦੋਸਤ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਹਰ ਗੀਤ ਨੂੰ ਭਰਭੂਰ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements