View Details << Back

‘ਫੇਕ ਯਾਰੀ’ ਨਾਲ ਮੁੜ ਚਰਚਾ ਚ ਗਾਇਕ ਸਨਮ ਭੁੱਲਰ
‘ ਜਿਥੇ ਦਿਲ ਮੰਨੇ ਅੋਥੇ ਲਾਉਦੇ ਦਿਲ ਤੋਂ: ਆਂਪਾ ਫੁੱਦੂ ਲਾਉਣ ਨੂੰ ਨੀ ਲਾਉਦੇ ਯਾਰੀਆਂ’

ਰਹਿਮਤ ਪਰੋਡਕਸ਼ਨ ਦੇ ਬੈਨਰ ਹੇਠ ਲੋਕ ਕਚਿਹਰੀ ਚ
‘ ਜਿਥੇ ਦਿਲ ਮੰਨੇ ਅੋਥੇ ਲਾਉਦੇ ਦਿਲ ਤੋਂ: ਆਂਪਾ ਫੁੱਦੂ ਲਾਉਣ ਨੂੰ ਨੀ ਲਾਉਦੇ ਯਾਰੀਆਂ’
ਗੀਤ ਦੀਆਂ ਸੱਤਰਾਂ ਸੁਣਨ ਲਈ ਯੂ ਟਿਉਬ ਤੇ ਰਹਿਮਤ ਪਰੋਡਕਸ਼ਨ ਖੋਹਲਿਆ ਪਰ ਜਦੋ ਮਿਉਜਿਕ ਸੁਣਿਆ ਤਾਂ ਗੀਤ ਦਾ ਅੰਦਾਜਾ ਲਾ ਰਿਹਾ ਸੀ ਤੇ ਸਥਾਈ ਸੁਣਦਿਆਂ ਸੁਣਦਿਆਂ ਪਤਾ ਹੀ ਨਾ ਲੱਗਾ ਕਿ ਪੂਰਾ ਗੀਤ ਕਦੋ ਸੁਣ ਲਿਆ ਗੀਤ ਵਿੱਚ ਬੁਲੰਦ ਅਵਾਜ ਦਾ ਮੁਜਾਹਿਰਾ ਕੀਤਾ ਗਿਆ ਹੈ ਅਤੇ ਪੈਰ ਆਪਣੇ ਆਪ ਥਿੜਕਣ ਲੱਗ ਪੈਦੇ ਹਨ। ਗੀਤ ਨੱਚਣ ਟੱਪਣ ਵਾਲਾ ਬੀਟ ਗੀਤ ਹੈ। ਗੀਤ ਨੂੰ ਬੁਲੰਦ ਅਵਾਜ ਦਿੱਤੀ ਹੈ ਸਨਮ ਭੁੱਲਰ ਨੇ ਭੁੱਲਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਪਿੰਡ ਬੋਦੀਵਾਲਾ ਖੜਕ ਸਿੰਘ ਜਿਲਾ ਮੁਕਤਸਰ ਸਾਹਿਬ ਦਾ ਜੰਮਪਲ ਹੈ ਤੇ ਅੱਜਕੱਲ ਉਹਨਾਂ ਦਾ ਰੈਣ ਬਸੇਰਾ ਚੰਡੀਗੜ ਵਿੱਚ ਹੈ।ਗਾਇਕੀ ਦਾ ਸ਼ੋਕ ਉਹਨਾਂ ਨੂੰ ਬਚਪਨ ਤੋ ਹੀ ਸੀ ਅਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ। ਇਸ ਸਬੰਧੀ ਅੱਜ ਟੀਮ ਮਾਲਵਾ ਵਲੋ ਸਨਮ ਭੁੱਲਰ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣ ਤੋ ਪਹਿਲਾਂ ਉਹਨਾਂ ਦੋ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ ਜਿਸ ਨੂੰ ਸਰੋਤਿਆਂ ਵਲੋ ਰੱਜਵਾਂ ਪਿਆਰ ਦਿੱਤਾ ਗਿਆ ਹੈ ਤੇ ਹੁਣੇ ਰਲੀਜ ਹੋਇਆ ਨਵਾਂ ਗੀਤ ‘ਫੇਕ ਯਾਰੀ’ ਆਪਣੇ ਸਰੋਤਿਆਂ ਦੀ ਝੋਲੀ ਪਾਇਆ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਰਹਿਮਤ ਪ੍ਰੋਡਕਸ਼ਨ ਅਤੇ ਹੈਨੀ ਸਰਾਂ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਗਿਆ ਹੈ। ਜਿਸ ਨੂੰ ਪਰਮ ਸੰਧੂ ਤੇ ਸਨਮ ਭੁੱਲਰ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਮੀਤ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਵੀਡੀਓ ਰੀਅਲ ਫੋਰਮਰਜ ਵਲੋ ਤਿਆਰ ਕੀਤਾ ਗਿਆ ਹੈ । ਗੀਤ ਨੂੰ ਦੀਪਕ ਸ਼ਰਮਾਂ ਵਲੋ ਪਰੋਡਿਉਸ ਕੀਤਾ ਗਿਆ ਹੈ। ਮੇਕਅੱਪ ਰੁਪਾਲੀ ਤੇ ਆਰਟ ਵਰਕ ਪ੍ਰਿੰਸ ਵਲੋ ਕੀਤਾ ਗਿਆ ਹੈ।ਗੀਤ ‘ਫੇਕ ਯਾਰੀ’ ਨੂੰ ਵੱਡਾ ਸਹਿਯੋਗ ਦੇਣ ਲਈ ਸਨਮ ਭੁੱਲਰ ਵਲੋ ਜਿਥੇ ਕਿੰਗ ਟੈਕਸੀ ਕਲੱਬ ਤੇ ਅੂੂਸੀਜ ਗਰੁੱਪ ਸਣੇ ਮਨੀ ਸੰਧੂ ਦਾ ਵਿਸ਼ੇਸ ਧੰਨਵਾਦ ਕੀਤਾ ਹੈ ਉਥੇ ਹੀ ਭੁੱਲਰ ਵਲੋ ਆਪਣੀ ਪੂਰੀ ਟੀਮ, ਦੋਸਤ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਹਰ ਗੀਤ ਨੂੰ ਭਰਭੂਰ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements