View Details << Back

‘ਚੰਡੀਗੜ ਸ਼ਹਿਰ’ ਨਾਲ ਚਰਚਾ ਚ ਗਾਇਕ ਮਿੰਦਾ, 1 ਦਿਨ ਚ 1 ਮੀਲੀਅਨ ਲੋਕਾਂ ਦਿੱਤਾ ਪਿਆਰ
ਵਾਇਟ ਹਿੱਲ ਦੇ ਬੈਨਰ ਹੇਠ ਲੋਕ ਅਰਪਣ ‘ਚੰਡੀਗੜ ਸ਼ਹਿਰ’

ਵਾਇਟ ਹਿੱਲ ਦੇ ਬੈਨਰ ਹੇਠ ਲੋਕ ਅਰਪਣ
‘ ਨਾਂ ਪਿੰਡ ਜਾਕੇ ਤੇਰੇ ਬਿਨਾਂ ਜੀਅ ਲੱਗਿਆ ਨੀ ਰਾਤੀ ਯਾਦ ਕਰ ਰੋਰਿਆ ਨੀ ਮੈ ਤੇਰੇ ਸ਼ਹਿਰ ਨੂੰ’
ਉਪਰੋਕਤ ਗੀਤ ਦੀਆਂ ਸਤਰਾਂ ਸੁਣਨ ਲਈ ਜਦੋ ਮੈ ਵਾਇਟ ਹਿੱਲ ਮਿਉਜਿਕ ਚੈਨਲ ਖੋਹਲਿਆ ਤੇ ਗੀਤ ਦਾ ਸਥਾਈ ਸੁਣਦਿਆਂ ਪਤਾ ਹੀ ਨਾ ਲੱਗਾ ਕਿ ਪੂਰਾ ਗੀਤ ਹੀ ਸੁਣ ਲਿਆ।ਗੀਤ ਦੀਆਂ ਸਤਰਾਂ ਮਹਿਬੂਬ ਦੇ ਸ਼ਹਿਰ ਅਤੇ ਉਸ ਨਾਲ ਬਿਤਾਏ ਪਲਾਂ ਨੂੰ ਯਾਦ ਕਰਵਾਉਦੀਆਂ ਹਨ। ਗੀਤ ਵਿੱਚ ਬੁਲੰਦ ਅਵਾਜ ਦਾ ਮੁਜਾਹਿਰਾ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ ਮਿੰਦਾ ਦੀ ਸੁਰੀਲੀ ਅਤੇ ਮਿੱਠੀ ਅਵਾਜ ਨੇ । ਮਿੰਦਾ ਪਿੰਡ ਚੱਕਦਾਣਾ ਜਿਲਾ ਨਵਾਂਸਹਿਰ ਦਾ ਜੰਮਪਲ ਹੈ ਤੇ ਅੱਜ ਕੱਲ ਮਿੰਦਾ ਦਾ ਰੈਣ ਬਸੇਰਾ ਮੋਹਾਲੀ ਚੰਡੀਗੜ ਵਿੱਚ ਹੈ। ਗਾਇਕੀ ਦਾ ਸ਼ੋਕ ਮਿੰਦਾ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਮਾਲਵਾ ਐਮਵੀ ਟੀਵੀ ਤੇ ਮਾਲਵਾ ਡੇਲੀ ਨਿਉਜ ਵਲੋ ਆਏ ਨਵੇ ਗੀਤ ਲਈ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਮਿੰਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣੇ ਹੁਣੇ ਨਵਾਂ ਰਲੀਜ ਹੋਇਆ ਗੀਤ ‘ਚੰਡੀਗੜ ਸ਼ਹਿਰ’ ਟੋਪਰ ਗੀਤ ਲੈ ਕੇ ਸਰੋਤਿਆਂ ਦੇ ਰੂ-ਬਰੂ ਹੋਏ ਹਨ । ਜਿਸ ਨੂੰ ਸਰੋਤਿਆਂ ਵਲੋ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ ।ਇਹ ਗੀਤ ਅੱਜਕੱਲ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ।ਜਿਸ ਨੂੰ ਲੱਕੀ ਡੱਬਵਾਲੀ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਨਾਲ ਵੀ ਰੈਕਸ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਤੇ ਗੀਤ ਦੀ ਵੀਡੀਉ ਡਾਇਰੈਕਟ ਨਰੇਸ਼ ਜਾਖੂ ਤੇ ਮਨੀ ਸ਼ੇਰਗਿੱਲ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਗੀਤ ਵਿੱਚ ਸਟਾਰਿੰਗ ਨੀਤ, ਅਰਜਨ,ਅਮਰਿਤ ਅਤੇ ਸੱਤਾ ਢਿਲੋ ਵਲੋ ਦਿੱਤੀ ਗਈ ਹੈ। ਵਲੋ ਇਸ ਗੀਤ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੋਰਦ ਸਿੱਧੂ , ਭਿੰਦਰ ਡੱਬਵਾਲੀ ਅਤੇ ਇੰਦਰ ਸੋਹੀ ਵਲੋ ਪੇਸ਼ ਕੀਤਾ ਗਿਆ ਹੈ। ਗਾਇਕ ਮਿੰਦਾ ਨੇ ਇਸ ਗੀਤ ਲਈ ਭਰਭੂਰ ਸਹਿਯੋਗ ਦੇਣ ਲਈ ਆਪਣੀ ਪੂਰੀ ਟੀਮ ਦੋਸਤਾਂ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਇੱਕ ਦਿਨ ਵਿੱਚ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements