View Details << Back

‘ਰਸ਼ੀਅਨ ਟੈਂਕ’ ਨਾਲ ਚਰਚਾ ਚ ਗਾਇਕ ਖੁਸ਼ ਰੋਮਾਣਾਂ,ਪਹਿਲੇ ਦਿਨ 1 ਨੰਬਰ ਟਰੈਂਡਿੰਗ ਚ ਰਿਹਾ ਰਸ਼ੀਅਨ ਟੈਂਕ
ਹੰਮਬਲ ਮਿਉਜਿਕ ਦੇ ਬੈਨਰ ਹੇਠ ਲੋਕ ਅਰਪਣ

ਹੰਮਬਲ ਮਿਉਜਿਕ ਦੇ ਬੈਨਰ ਹੇਠ ਲੋਕ ਅਰਪਣ
‘ ਸੰਂਤਾਲੀਆਂ ਦੁਨਾਲੀਆਂ ਲਂਗੋੜ ਰੱਖਦੀ ਨੀ ਅਸੀ ਰਸ਼ੀਅਨ ਟੈਂਕਾਂ ਜਹੇ ਯਾਰ ਰੱਖੇ ਨੇ’
ਅੱਜ ਦਾ ਟਰੈਂਡਿੰਗ ਵਿੱਚ ਨੰਬਰ ਵੱਨ ਗੀਤ ਜਦੋ ਰਸ਼ਪਿੰਦਰ ਸਿੰਘ ਵਲੋ ਹੰਮਬਲ ਮਿਉਜਿਕ ਖੋਹਲਿਆ ਤਾਂ ਸੁਆਦ ਆ ਗਿਆ ਧਮਾਲ ਪਾ ਰਿਹਾ ਇਹ ਗੀਤ ਬੁਲੰਦ ਅਵਾਜ ਦਾ ਮੁਜਾਹਿਰਾ ਕਰ ਰਿਹਾ ਹੈ ਅਤੇ ਸਭ ਤੋ ਵੱਡੀ ਗੱਲ ਖੁਸ਼ ਰੋਮਾਣਾਂ ਇਸ ਗੀਤ ਲਈ ਵਧਾਈ ਦਾ ਪਾਤਰ ਹੈ ਉਥੇ ਹੀ ਗੀਤ ਲਿਖਣ ਵਾਲੇ ਵੀਰ ਨੂੰ ਵੀ ਵਧਾਈਆਂ ਦੇਣੀਆਂ ਬਣਦੀਆਂ ਹਨ। ਉਪਰੋਕਤ ਗੀਤ ਦੀਆਂ ਸਤਰਾਂ ਸੁਣਨ ਲਈ ਜਦੋ ਮੈ ਹੰਮਬਲ ਮਿਉਜਿਕ ਚੈਨਲ ਖੋਹਲਿਆ ਤੇ ਗੀਤ ਦਾ ਸਥਾਈ ਸੁਣਦਿਆਂ ਪਤਾ ਹੀ ਨਾ ਲੱਗਾ ਕਿ ਪੂਰਾ ਗੀਤ ਹੀ ਸੁਣ ਲਿਆ।ਇਸ ਗੀਤ ਨੂੰ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ ਖੁਸ਼ ਰੁਮਾਣਾਂ ਦੀ ਸੁਰੀਲੀ ਅਤੇ ਮਿੱਠੀ ਅਵਾਜ ਨੇ ਤੇ ਫੀਟ ਨਵੇ ਨੋਜਵਾਨ ਵਰਗ ਵਿੱਚ ਹਰਮਨ ਪਿਆਰਾ ਗਾਇਕ ਸਿੱਧੂ ਮੁਸੇਵਾਲਾ ਵਲੋ ਦਿੱਤੀ ਗਈ ਹੈ। ਖੁਸ਼ ਰੋਮਾਣਾਂ ਪਿੰਡ ਸ਼ੇਖਪੁਰਾ ਜਿਲਾ ਬਠਿੰਡਾ ਦਾ ਜੰਮਪਲ ਹੈ ਤੇ ਅੱਜ ਕੱਲ ਖੁਸ਼ ਰੋਮਾਣਾਂ ਦਾ ਰੈਣ ਬਸੇਰਾ ਮੈਲਬੋਰਨ ਆਸ਼ਟਰੇਲੀਆ ਵਿੱਚ ਹੈ। ਗਾਇਕੀ ਦਾ ਖੁਸ਼ ਰੋਮਾਣਾਂ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ ਵਲੋ ਆਏ ਨਵੇ ਗੀਤ ਲਈ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਖੁਸ਼ ਰੋਮਾਣਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਹੁਣੇ ਹੁਣੇ ਨਵਾਂ ਰਲੀਜ ਹੋਇਆ ਗੀਤ ‘ਰਸ਼ੀਅਨ ਟੈਂਕ’ ਟੋਪਰ ਗੀਤ ਲੈ ਕੇ ਸਰੋਤਿਆਂ ਦੇ ਰੂ-ਬਰੂ ਹੋਏ ਹਨ । ਜਿਸ ਨੂੰ ਸਰੋਤਿਆਂ ਵਲੋ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ ।ਇਹ ਗੀਤ ਅੱਜ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ।ਜਿਸ ਨੂੰ ਨੋਜਵਾਨਾਂ ਦੀ ਪਸੰਦ ਸਿੱਧੂ ਮੁਸੇਵਾਲਾ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਨਾਲ ਬਿੱਗ ਬਾਇਡ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਤੇ ਗੀਤ ਦੀ ਵੀਡੀਉ ਡਾਇਰੈਕਟ ਟੈਗੀ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਗੀਤ ਦਾ ਪੋਸਟਰ ਹੁੰਦਲ ਕਰਿਏਸ਼ਨ ਵਲੋ ਤਿਆਰ ਕੀਤਾ ਗਿਆ ਹੈ।ਗਾਇਕ ਖੁਸ਼ ਰੋਮਾਣਾਂ ਨੇ ਇਸ ਗੀਤ ਵਿੱਚ ਵੱਡਾ ਸਹਿਯੋਗ ਦੇਣ ਲਈ ਜਿਥੇ ਸਿੱਧੂ ਮੁਸੇਵਾਲਾ ਦਾ ਧੰਨਵਾਦ ਕੀਤਾ ਹੈ ਉਥੇ ਹੀ ਆਪਣੀ ਪੂਰੀ ਟੀਮ ਦੋਸਤਾਂ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਇੱਕ ਦਿਨ ਵਿੱਚ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081



   
  
  ਮਨੋਰੰਜਨ


  LATEST UPDATES











  Advertisements