View Details << Back

‘ਕੁਇਨ ਆਫ ਸਰਦਾਰ’ ਨਾਲ ਮੁੜ ਚਰਚਾ ਚ ਰੁਪਿੰਦਰ ਹਾਂਡਾ
ਸਾਗਾ ਮਿਉਜਿਕ ਦੇ ਬੈਨਰ ਹੇਠ ਲੋਕ ਅਰਪਣ, ਪਹਿਲੇ ਦਿਨ ਹੀ ਟਰੈਡਿੰਗ ਚ

‘ ਜਿੰਨੇ ਟਾਇਮ ਵਿੱਚ ਮੈ ਸ਼ਿੰਗਾਰ ਕਰਦੀ : ਉਨੇ ਚ ਤਾਂ ਜੱਟ ਮੁੱਛ ਸੈਟ ਕਰਦਾ ’
ਗੀਤ ਸੁਣ ਕੇ ਆਪਣੇ ਆਪ ਪੈਰ ਥਿੜਕਣ ਲੱਗ ਪੈਦੇ ਹਨ ਚੋਹਲ ਮੋਹਲ ਵਾਲਾ ਇਹ ਗੀਤ ਗਾਇਕਾ ਰੁਪਿੰਦਰ ਹਾਂਡਾ ਵਲੋ ਪੂਰੀ ਬਾ-ਖੂਬੀ ਨਿਭਾਇਆ ਗਿਆ ਹੈ।ਹੈਰਾਨੀ ਦੀ ਗੱਲ ਹੈ ਕਿ ਦੋ ਦਿਨ ਪਹਿਲਾਂ ਸਰੋਤਿਆਂ ਦੇ ਰੂਬਰੂ ਹੋਏ ਇਸ ਗੀਤ ਨੂੰ ਇੱਕ ਮੀਲੀਅਨ ਤੋ ਉਪਰ ਲੋਕਾਂ ਦਾ ਪਿਆਰ ਮਿਲ ਚੁੱਕਾ ਹੈ ਅਤੇ ਲਗਾਤਾਰ ਜਾਰੀ ਹੈ। ਇਸ ਸੁਪਰਹਿੱਟ ਗੀਤ ਲਈ ਜਿਥੇ ਗਾਇਕਾ ਵਧਾਈ ਦੀ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਕੁਇਨ ਆਫ ਸਰਦਾਰ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਰੁਪਿੰਦਰ ਹਾਂਡਾ ਬਾਰੇ ਜਾਣਦੇ ਹਾਂ : ਰੁਪਿੰਦਰ ਹਾਂਡਾ ਸਰਸਾ ਦੀ ਜੰਮਪਲ ਹੈ ਤੇ ਅੱਜਕੱਲ ਹਾਂਡਾ ਦਾ ਰਹਿਣ ਬਸੇਰਾ ਚੰਡੀਗੜ ਵਿੱਚ ਹੈ।ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੀ ਗਾਇਕਾ ਰੁਪਿੰਦਰ ਹਾਂਡਾ ਹੁਣ ਤੱਕ ਕਈ ਸੁਪਰਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੁੱਕੀ ਹੈ। ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਰੁਪਿੰਦਰ ਹਾਂਡਾ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਦੋ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਕੁਇਨ ਆਫ ਸਰਦਾਰ’ ਆਪਣੇ ਸਰੋਤਿਆਂ ਦੇ ਰੂ ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਸਾਗਾ ਮਿਉਜਿਕ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ। ਜਿਸ ਨੂੰ ਬੱਲੀ ਬਲਜੀਤ ਦੀ ਆਪਣੀ ਹੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਮਿਸਟਰ.ਵਾਉ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਅਵੈਕਸ ਢਿਲੋ ਦੀ ਪਾਰਖੂ ਅੱਖ ਵਲੋ ਕੀਤੀ ਗਈ ਹੈ। ਪ੍ਰੋਡਿਉਸਰ ਸੁਮਿੱਤ ਸਿੰਘ ਹਨ। ਨਵੇ ਗੀਤ ‘ਕੁਇਨ ਆਫ ਸਰਦਾਰ’ ਨੂੰ ਵੱਡਾ ਸਹਿਯੋਗ ਦੇਣ ਲਈ ਰੁਪਿੰਦਰ ਹਾਂਡਾ ਵਲੋ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements