View Details << Back

‘ਲਾਇਟ ਵੇਟ’ ਨਾਲ ਜੋਰਦਾਰ ਚਰਚਾ ਚ ਗਾਇਕ ਕੁਲਵਿੰਦਰ ਬਿੱਲਾ
ਸਪੀਡ ਰਿਕਾਡਜ ਦੇ ਬੈਨਰ ਹੇਠ ਲੋਕ ਅਰਪਣ, ਪਹਿਲੇ ਦਿਨ ਹੀ ਟਰੈਡਿੰਗ ਚ ‘ਲਾਇਟ ਵੇਟ’

‘ ਨੀ ਲਾਇਟ ਵੇਟ ਪੈਰਾਂ ਵਾਸਤੇ : ਬਿਲੋ ਹੈਵੀ ਹੈਵੀ ਝਾਂਜਰਾਂ ਕਰਾਦੂ ’
ਹੁੁਣ ਤੱਕ ਕਈ ਸੁਪਰਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾਉਣ ਵਾਲਾ ਮਾਲਵੇ ਦਾ ਸੁਰੀਲਾ ਗਾਇਕ ਕੁਲਵਿੰਦਰ ਬਿੱਲਾ ਆਪਣੇ ਨਵੇ ਗੀਤ ਨਾਲ ਮੁੜ ਚਰਚਾ ਚ ਬਣਿਆ ਹੋਇਆ ਹੈ। ਗੀਤ ‘ਲਾਇਟ ਵੇਟ’ ਸੁਣ ਕੇ ਆਪਣੇ ਆਪ ਪੈਰ ਥਿੜਕਣ ਲੱਗ ਪੈਦੇ ਹਨ ਚੋਹਲ ਮੋਹਲ ਵਾਲਾ ਇਹ ਗੀਤ ਗਾਇਕ ਕੁਲਵਿੰਦਰ ਬਿੱਲਾ ਵਲੋ ਪੂਰੀ ਬਾ-ਖੂਬੀ ਨਿਭਾਇਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਦੋ ਦਿਨ ਪਹਿਲਾਂ ਸਰੋਤਿਆਂ ਦੇ ਰੂਬਰੂ ਹੋਏ ਇਸ ਗੀਤ ਨੂੰ ਛੇ ਮੀਲੀਅਨ ਤੋ ਉਪਰ ਲੋਕਾਂ ਦਾ ਪਿਆਰ ਮਿਲ ਚੁੱਕਾ ਹੈ ਅਤੇ ਲਗਾਤਾਰ ਜਾਰੀ ਹੈ। ਇਸ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਲਾਇਟ ਵੇਟ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਕੁਲਵਿੰਦਰ ਬਿੱਲਾ ਦੀ ਜੀਵਨੀ ਤੇ ਇੱਕ ਝਾਤ : ਕੁਲਵਿੰਦਰ ਬਿੱਲਾ ਪਿੰਡ ਢਹਿਪਈ ਜਿਲਾ ਮਾਨਸਾ ਦਾ ਜੰਮਪਲ ਹੈ ਤੇ ਅੱਜਕੱਲ ਕੁਲਵਿੰਦਰ ਦਾ ਰਹਿਣ ਬਸੇਰਾ ਮੋਹਾਲੀ ਵਿੱਚ ਹੈ।ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਗਾਇਕ ਕੁਲਵਿੰਦਰ ਬਿੱਲਾ ਹੁਣ ਤੱਕ ਕਈ ਸੁਪਰਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੁੱਕਾ ਹੈ।ਗਾਇਕੀ ਦਾ ਸ਼ੋਕ ਕੁਲਵਿੰਦਰ ਨੂੰ ਬਚਪਨ ਤੋ ਹੀ ਸੀ ਸਕੂਲ ਅਤੇ ਕਾਲਜ ਵਿੱਚ ਕੁਲਵਿੰਦਰ ਬਿੱਲਾ ਨੇ ਆਪਣੀ ਸੁਰੀਲੀ ਗਾਇਕੀ ਦਾ ਜਾਦੂ ਬਿਖੇਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਕੁਲਵਿੰਦਰ ਬਿੱਲਾ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਦੋ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਲਾਇਟ ਵੇਟ’ ਆਪਣੇ ਸਰੋਤਿਆਂ ਦੇ ਰੂ ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਸਪੀਡ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ। ਜਿਸ ਨੂੰ ਕਪਤਾਨ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਮਿਕਸ ਸਿੰਘ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਨੂੰ ਵੀਡਿਉ ਡਾਇਰੈਕਟ ਨਵਜੀਤ ਬੱੁਟਰ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ। ਪੋਸਟਰ ਡਿਜਾਇਨ ਏ ਜੇ ਆਰਟਸ ਵਲੋ ਤਿਆਰ ਕੀਤਾ ਗਿਆ ਹੈ। ਨਵੇ ਗੀਤ ‘ਲਾਇਟ ਵੇਟ’ ਨੂੰ ਵੱਡਾ ਸਹਿਯੋਗ ਦੇਣ ਲਈ ਕੁਲਵਿੰਦਰ ਬਿੱਲਾ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081



   
  
  ਮਨੋਰੰਜਨ


  LATEST UPDATES











  Advertisements