View Details << Back

‘ਇਨਫ’ ਨਾਲ ਜੋਰਦਾਰ ਵਾਪਸੀ ਕਰਨ ਵਾਲਾ ਗਾਇਕ ਗੁਲਾਬ ਸਿੱਧੂ
ਰੀਹਾਨ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ,ਪਾਰਲੇ ਜੀ ਤੋ ਬਾਅਦ‘ਇਨਫ’ ਨਾਲ ਚਰਚਾ

‘ ਨਿੰਬੂ ਵਾਂਗੂ ਫੜ ਕੇ ਨਚੋੜ ਦਿੰਦੇ ਆਂ:ਸਿਵੀਆਂ ਨਾਂ ਨਾਤਾ ਸਿੱਧਾ ਜੋੜ ਦਿੰਦੇ ਆਂ ’
‘ ਮਾਣ ਨੀ ਕਰੀਦਾ ਕਦੇ ਪੀਕ ਉਤੇ ਖੜੇ ਦਾ: ਬੱਲਿਆ ਬਗਾਨੇ ਪੁੱਤ ਤੋੜ ਦਿੰਦੇ ਆ’
ਮਾਲਵੇ ਦਾ ਇੱਕ ਹੋਰ ਗਾਇਕ ਅੱਜਕੱਲ ਚਰਚਾ ਵਿੱਚ ਬਣਿਆ ਹੋਇਆ ਹੈ।ਇੱਕ ਦਿਨ ਪਹਿਲਾਂ ਲੋਕ ਅਰਪਣ ਹੋਇਆ ਗੀਤ ’ਇਨਫ’ ਨੂੰ ਇੱਕ ਦਿਨ ਵਿੱਚ ਰੱਜਵਾਂ ਪਿਆਰ ਮਿਲਿਆ ਹੈ ਤੇ ਲਗਾਤਾਰ ਮਿਲ ਰਿਹਾ ਹੈ। ਗੀਤ ‘ਇਨਫ’ ਸੁਣ ਕੇ ਆਪਣੇ ਆਪ ਪੈਰ ਥਿੜਕਣ ਲੱਗ ਪੈਦੇ ਹਨ।ਪੰਜਾਬੀ ਧਾਕੜ ਸੁਭਾਅ ਨੂੰ ਦਰਸਾਉਦਾ ਇਹ ਗੀਤ ਫਲੋਰ ਤੇ ਡਾਂਸ ਕਰਨ ਲਈ ਮਜਬੂਰ ਕਰਦਾ ਹੈ।ਉਪਰੋ ਮਿਉਜਿਕ ਦੇ ਚਿੱਬ ਕੱਡੇ ਹੋਏ ਨੇ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।ਗਾਇਕ ਵੀਰ ਵਲੋ ਬੁਲੰਦ ਅਵਾਜ ਦਾ ਮੁਜਾਹਿਰਾ ਕੀਤਾ ਗਿਆ ਹੈ। ਇਸ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਇਨਫ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਗੁਲਾਬ ਸਿੱਧੂ ਦੀ ਜੀਵਨੀ ਤੇ ਇੱਕ ਝਾਤ : ਗੁਲਾਬ ਸਿੱਧੂ ਪਿੰਡ ਫਰਵਾਹੀ ਜਿਲਾ ਬਰਨਾਲਾ ਦਾ ਜੰਮਪਲ ਹੈ ਤੇ ਅੱਜਕੱਲ ਸਿੱਧੂ ਦਾ ਰਹਿਣ ਬਸੇਰਾ ਮੋਹਾਲੀ ਵਿੱਚ ਹੈ।ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਗੁਲਾਬ ਸਿੱਧੂ ਹੁਣ ਤੱਕ ਦੋ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੁੱਕਾ ਹੈ ਜਿਸ ਵਿੱਚ ਚਰਚਾ ਚ ਰਿਹਾ ਗੀਤ ‘ਪਾਰਲੇ ਜੀ’ਨੂੰ ਸਰੋਤਿਆਂ ਦਾ ਰੱਜਵਾਂ ਪਿਆਰ ਮਿਲਿਆ ਗਾਇਕੀ ਦਾ ਸ਼ੋਕ ਗੁਲਾਬ ਸਿੱਧੂ ਨੂੰ ਸਕੂਲ ਟਾਇਮ ਤੋ ਹੀ ਸੀ। ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਗੁਲਾਬ ਸਿੱਧੂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਇੱਕ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਇਨਫ’ ਆਪਣੇ ਸਰੋਤਿਆਂ ਦੇ ਰੂ ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਰੀਹਾਨ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਫੀਟ ਕਰਨ ਔਜਲਾ ਤੇ ਦੀ ਖਾਨ ਭੈਣੀ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਦੇਵ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਨੂੰ ਵੀਡਿਉ ਡਾਇਰੈਕਟ ਬੀ-ਟੂ ਗੈਦਰ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ। ਪੋਸਟਰ ਡਿਜਾਇਨ ਏ.ਜੇ ਆਰਟਸ ਵਲੋ ਤਿਆਰ ਕੀਤਾ ਗਿਆ ਹੈ। ਨਵੇ ਗੀਤ ‘ਇਨਫ’ ਨੂੰ ਵੱਡਾ ਸਹਿਯੋਗ ਦੇਣ ਲਈ ਗੁਲਾਬ ਸਿੱਧੂ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements