View Details << Back

‘ਗੋਲਡ ਵਰਗੀ’ ਨਾਲ ਚਰਚਾ ਚ ਗਾਇਕਾ ਜੈਨੀ ਜੌਹਲ
ਵਾਇਟ ਹਿੱਲ ਮਿਉਜਿਕ ਦੇ ਬੈਨਰ ਹੇਠ ਲੋਕ ਅਰਪਣ

‘ ਜੱਟੀ ਏ ਗੋਲਡ ਵਰਗੀ ਤੁਰਦੀ ਆ ਹੀਲਾਂ ਤੇ ’
‘ ਝਾਜਰ ਦੇ ਫਾਇਰ ਗੰੁਜਦੇ ਸੁਣਦੇ ਨੇ ਮੀਲਾਂ ਤੇ’
ਗੀਤ ‘ਗੋਲਡ ਵਰਗੀ’ ਅੱਜਕੱਲ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ ਗੀਤ ਵਿੱਚ ਜੱਟੀ ਦੀ ਮੜਕ ਅਤੇ ਝਾਂਜਰ ਦੀ ਛਣਕਾਰ ਗੂੰਜਦੀ ਨਜਰ ਆਉਦੀ ਹੈ। ਗੀਤ ਦਾ ਮਿਉਜਿਕ ਸਿਰ ਬਣਿਆ ਹੈ । ਉਪਰੋ ਗਾਇਕਾ ਦੀ ਬੁਲੰਦ ਅਵਾਜ ਗੀਤ ਨੂੰ ਚਾਰ ਚੰਨ ਲਾਉਦਾ ਹੈ ਤੇ ਗੀਤ ਸੁਣ ਕੇ ਆਪਣੇ ਆਪ ਪੈਰ ਥਿੜਕਣ ਲੱਗ ਪੈਦੇ ਹਨ।ਇਹ ਗੀਤ ਫਲੋਰ ਤੇ ਡਾਂਸ ਕਰਨ ਲਈ ਮਜਬੂਰ ਕਰਦਾ ਹੈ।ਇਸ ਸੁਪਰਹਿੱਟ ਗੀਤ ਲਈ ਜਿਥੇ ਗਾਇਕਾ ਵਧਾਈ ਦੀ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਗੋਲਡ ਵਰਗੀ’ ਲਿਆਉਣ ਵਾਲੀ ਟੀਮ ਨੂੰ ਜੈਨੀ ਜੌਹਲ ਜਲੰਧਰ ਦੀ ਜੰਮਪਲ ਹੈ ਤੇ ਉਹਨਾ ਦਾ ਰਹਿਣ ਬਸੇਰਾ ਜਲੰਧਰ ਵਿੱਚ ਹੈ।ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੀ ਜੈਨੀ ਜੌਹਲ ਨੂੰ ਗਾਇਕੀ ਦਾ ਸ਼ੋਕ ਸਕੂਲ ਟਾਇਮ ਤੋ ਹੀ ਸੀ। ਸਖਤ ਮਿਹਨਤ ਸਦਕਾ ਅੱਜ ਜੈਨੀ ਜੌਹਲ ਦਾ ਨਾਮ ਚਰਚਿਤ ਗਾਇਕਾਵਾਂ ਚ ਗਿਣਿਆ ਜਾਂਣ ਲੱਗਾ ਹੈ। ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਜੈਨੀ ਜੌਹਲ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਤਾਜਾ ਰਲੀਜ ਹੋਇਆ ਨਵਾਂ ਗੀਤ ‘ਗੋਲਡ ਵਰਗੀ’ ਆਪਣੇ ਸਰੋਤਿਆਂ ਦੇ ਰੂ ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਵਾਇਟ ਹਿੱਲ ਮਿਉਜਿਕ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਵਿੱਕੀ ਧਾਲੀਵਾਲ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਲਾਡੀ ਗਿੱਲ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ। ਡਾਇਰੈਕਟ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ। ਨਵੇ ਗੀਤ ‘ਗੋਲਡ ਵਰਗੀ’ ਨੂੰ ਵੱਡਾ ਸਹਿਯੋਗ ਦੇਣ ਲਈ ਜੈਨੀ ਜੌਹਲ ਵਲੋ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements