View Details << Back

‘ਕਮਲੀ’ ਨਾਲ ਜੋਰਦਾਰ ਚਰਚਾ ਚ ਸਟਾਰ ਗਾਇਕ ਮਨਕੀਰਤ ਔਲਖ
ਸ਼ਾਗਾ ਮਿਉਜਿਕ ਦੇ ਬੈਨਰ ਹੇਠ ਲੋਕ ਅਰਪਣ, ਨੰਬਰ 1 ਟਰੈਡਿੰਗ ਚ ‘ਕਮਲੀ’

‘ ਜੱਟੀ ਹਿੱਕ ਨਾਲ ਲਾ ਲਾ ਕੇ ਪਾਉਦੀ ਬੋਲੀਆਂ ਉ ਜੱਟ ਦੇ ਰੁਮਾਲ ਨੂੰ ’
‘ ਗੱਭਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ ਕਮਲੀ ਦੇ ਹਾਲ ਨੂੰ ’
ਚਰਚਾ ਵਿੱਚ ਬਣਿਆ ਹੋਇਆ ਤਾਜਾ ਤਰਾਰ ਰਲੀਜ ਹੋਇਆ ਗੀਤ ‘ਕਮਲੀ’ 12 ਘੰਟੇ ਪਹਿਲਾ ਲੋਕ ਅਰਪਣ ਕੀਤਾ ਗਿਆ ਹੈ। ਗੀਤ ਨੂੰ ਇੱਕ ਦਿਨ ਵਿੱਚ ਰੱਜਵਾਂ ਪਿਆਰ ਮਿਲਿਆ ਹੈ ਤੇ ਲਗਾਤਾਰ ਮਿਲ ਰਿਹਾ ਹੈ। ‘ਕਮਲੀ’ ਸੁਣ ਕੇ ਆਪਣੇ ਆਪ ਪੈਰ ਥਿੜਕਣ ਲੱਗ ਪੈਦੇ ਹਨ।ਗੀਤ ਵਿੱਚ ਪੰਜਾਬੀ ਸੱਭਿਆਚਾਰ ਜਿਵੇ ਗਿੱਧਾ ਭੰਗੜਾ ਦੀ ਝਲਕ ਨਜਰ ਆਉਦੀ ਹੈ।ਉਪਰੋ ਮਿਉਜਿਕ ਦੇ ਚਿੱਬ ਕੱਡੇ ਹੋਏ ਨੇ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।ਗਾਇਕ ਵੀਰ ਵਲੋ ਬੁਲੰਦ ਅਵਾਜ ਦਾ ਮੁਜਾਹਿਰਾ ਕੀਤਾ ਗਿਆ ਹੈ। ਇਸ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਕਮਲੀ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਮਨਕੀਰਤ ਔਲਖ ਦੀ ਜੀਵਨੀ ਤੇ ਇੱਕ ਝਾਤ : ਮਨਕੀਰਤ ਔਲਖ ਪਿੰਡ ਬੀਬੁਲਪੁਰ ਜਿਲਾ ਫਤਿਆਬਾਦ ( ਹਰਿਆਣਾ ) ਦਾ ਜੰਮਪਲ ਹੈ ਤੇ ਅੱਜਕੱਲ ਔਲਖ ਦਾ ਰਹਿਣ ਬਸੇਰਾ ਚੰਡੀਗੜ ਅਤੇ ਵੈਨਕੁਵਰ (ਕਨੇਡਾ) ਵਿੱਚ ਹੈ। ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਗਾਇਕ ਮਨਕੀਰਤ ਔਲਖ ਹੁਣ ਤੱਕ ਕਈ ਸੁਪਰਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੁੱਕੇ ਹਨ ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਮਨਕੀਰਤ ਔਲਖ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਇੱਕ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਕਮਲੀ’ ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਸਾਗਾ ਮਿਉਜਿਕ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਵੀਤ ਬਲਜੀਤ ਅਤੇ ਕੈਮੀ ਗਰੇਵਾਲ ਦੀ ਕਲਮ ਨੇ ਲਿਖਿਆ ਹੈ।ਸਟਾਰਿੰਗ ਰੂਪੀ ਗਿੱਲ ਵਲੋ ਬਾ ਖੂਬੀ ਨਿਭਾਈ ਗਈ ਹੈ ਸੰਗੀਤਕ ਧੂੰਨਾਂ ਇਕਵਿੰਦਰ ਸਿੰਘ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਨੂੰ ਵੀਡਿਉ ਡਾਇਰੈਕਟ ਸੁੱਖ ਸੰਘੇੜਾ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ। ਪੋਸਟਰ ਡਿਜਾਇਨ ਦਾ ਟਾਉਨ ਮੀਡੀਆ ਵਲੋ ਤਿਆਰ ਕੀਤਾ ਗਿਆ ਹੈ।ਗੀਤ ਦੇ ਪ੍ਰੋਡਿਉਸਰ ਸੁਮੀਤ ਸਿੰਘ ਹਨ। ਨਵੇ ਗੀਤ ‘ਕਮਲੀ’ ਨੂੰ ਵੱਡਾ ਸਹਿਯੋਗ ਦੇਣ ਲਈ ਮਨਕੀਰਤ ਔਲਖ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements