View Details << Back

‘ਆਈ ਵਾਨਾ ਨਥਿੰਗ’ ਨਾਲ ਮੁੜ ਚਰਚਾ ਚ ਗਾਇਕ ਹਰਦੀਪ ਗਰੇਵਾਲ
ਵੇਹਲੀ ਜਨਤਾ ਦੇ ਬੈਨਰ ਹੇਠ ਲੋਕ ਅਰਪਣ, ਟਰੈਡਿੰਗ ਚ ‘ਆਈ ਵਾਨਾ ਨਥਿੰਗ’

‘ ਦੇਖ ਤੇਰੀ ਕਾਰ ਨੀ ਕੀਤਾ ਪਿਆਰ ਨਾ ਤੇਰੇ ਪੈਸੇ ਨਾਲ ਪਿਆਰ ’
‘ ਵੇ ਮੈ ਤੇਰੇ ਤੇ ਮਰੀ ਆ ’
ਚਰਚਾ ਵਿੱਚ ਬਣਿਆ ਹੋਇਆ ਤਾਜਾ ਤਰਾਰ ਰਲੀਜ ਹੋਇਆ ਗੀਤ ‘ਆਈ ਵਾਨਾ ਨਥਿੰਗ’ ਲੋਕ ਅਰਪਣ ਕੀਤਾ ਗਿਆ ਹੈ।ਗੀਤ ਨੂੰ ਦੋ ਦਿਨਾਂ ਵਿੱਚ ਰੱਜਵਾਂ ਪਿਆਰ ਮਿਲਿਆ ਹੈ ਤੇ ਲਗਾਤਾਰ ਮਿਲ ਰਿਹਾ ਹੈ। ‘ਆਈ ਵਾਨਾ ਨਥਿੰਗ’ ਗੀਤ ਬਿਨਾਂ ਕਿਸੇ ਲਾਲਚ ਅਤੇ ਸੱਚੇ ਪਿਆਰ ਨੂੰ ਜਾਹਿਰ ਕਰਦਾ ਹੈ।ਹਲਕੀ ਹਲਕੀ ਬੀਟ ਡਾਂਸ ਫਲੋਰ ਤੇ ਨੱਚਣ ਲਈ ਮਜਬੂਰ ਕਰਦੀ ਹੈ।ਗਾਇਕ ਵੀਰ ਵਲੋ ਬੁਲੰਦ ਅਵਾਜ ਦਾ ਮੁਜਾਹਿਰਾ ਕੀਤਾ ਗਿਆ ਹੈ।ਇਸ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਆਈ ਵਾਨਾ ਨਥਿੰਗ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਹਰਦੀਪ ਗਰੇਵਾਲ ਦੀ ਜੀਵਨੀ ਤੇ ਇੱਕ ਝਾਤ : ਹਰਦੀਪ ਗਰੇਵਾਲ ਜਮਾਲਪੁਰ ਲੁਧਿਆਣਾ ਦਾ ਜੰਮਪਲ ਹੈ ਤੇ ਅੱਜਕੱਲ ਗਰੇਵਾਲ ਦਾ ਰਹਿਣ ਬਸੇਰਾ ਲੁਧਿਆਣਾ ਵਿੱਚ ਹੀ ਹੈ।ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਗਾਇਕ ਹਰਦੀਪ ਗਰੇਵਾਲ ਹੁਣ ਤੱਕ ਕਈ ਸੁਪਰਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੱੁਕਾ ਹੈ ਜਿਸ ਵਿੱਚ 40 ਕਿੱਲੇ ਗੀਤ ਨੂੰ ਸਰੋਤਿਆਂ ਵਲੋ ਰੱਜਵਾਂ ਪਿਆਰ ਦਿੱਤਾ ਅਤੇ ਠੋਕਰ ਗੀਤ ਨੂੰ ਤਾਂ 32 ਮੀਲੀਅਨ ਲੋਕਾਂ ਦਾ ਪਿਆਰ ਮਿਲਿਆ ਹੈ ਜੋ ਕਿ ਹਰ ਕਲਾਕਾਰ ਨੂੰ ਐਡਾਵੱਡਾ ਪਿਆਰ ਨਸੀਬ ਨਹੀ ਹੁੰਦਾ । ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਹਰਦੀਪ ਗਰੇਵਾਲ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਇੱਕ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਆਈ ਵਾਨਾ ਨਥਿੰਗ’ ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਵੇਹਲੀ ਜਨਤਾ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਸਨੀ ਰੰਧਾਵਾ ਦੀ ਕਲਮ ਨੇ ਲਿਖਿਆ ਹੈ।ਸਟਾਰਿੰਗ ਸ਼ਰਨ ਕੋਰ ਵਲੋ ਬਾ ਖੂਬੀ ਨਿਭਾਈ ਗਈ ਹੈ ਸੰਗੀਤਕ ਧੂੰਨਾਂ ਯੰਗਸਟਰ ਪੋਪ ਬੋਆਏ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਨੂੰ ਵੀਡਿਉ ਡਾਇਰੈਕਟ ਕੁਰਾਨ ਢਿਲੋ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ।ਗੀਤ ਦੇ ਪ੍ਰੋਡਿਉਸਰ ਮਨਪ੍ਰੀਤ ਜੋਹਲ ਹਨ। ਨਵੇ ਗੀਤ ‘ਆਈ ਵਾਨਾ ਨਥਿੰਗ’ ਨੂੰ ਵੱਡਾ ਸਹਿਯੋਗ ਦੇਣ ਲਈ ਹਰਦੀਪ ਗਰੇਵਾਲ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081




   
  
  ਮਨੋਰੰਜਨ


  LATEST UPDATES











  Advertisements