View Details << Back

‘ਮੇਰੀ ਜਾਨ’ ਨਾਲ ਮੁੜ ਚਰਚਾ ਚ ਗਾਇਕ ਦੀਪ ਸੋਹੀ
ਜੱਸ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ, ਪਹਿਲੇ ਦਿਨ ਹੀ ਟਰੈਡਿੰਗ ਚ ‘ਮੇਰੀ ਜਾਨ’

‘ ਕੱਲ ਸੁਣਿਆ ਹੈ ਜਾਨ ਮੇਰੀ ਲੈਣੀ ਤੂੰ ਅਸੀ ਉਝ ਵੀ ਤੇਰੇ ਤੋ ਵਾਰ ਦੇਣੀ ਆ ’
ਮਾਲਵੇ ਦਾ ਇੱਕ ਹੋਰ ਗਾਇਕ ਚਰਚਾ ਚ ਬਣਿਆ ਹੋਇਆ ਹੈ ਤਾਜਾ ਤਰਾਰ ਰਲੀਜ ਹੋਇਆ ਗੀਤ ‘ਮੇਰੀ ਜਾਨ’ ਦਰਦਾਂ ਅਤੇ ਮਿਠਾਸ ਦਾ ਸੁਮੇਲ ਬਣਿਆ ਹੈ।ਪਹਿਲਾਂ ਇਸ ਗੀਤ ਦੀ ਆਡਿਉ ਰਲੀਜ ਕੀਤੀ ਗਈ ਸੀ ਪਰ ਸਰੋਤਿਆਂ ਦੇ ਭਰਵੇ ਪਿਆਰ ਸਦਕਾ ਹੁਣ ਇਸ ਦੀ ਵੀਡਿਉ ਲੋਕ ਅਰਪਣ ਕੀਤੀ ਗਈ ਹੈ ਜਿਸ ਨੂੰ ਰੱਜਵਾਂ ਪਿਆਰ ਮਿਲ ਰਿਹਾ ਹੈ। ‘ਮੇਰੀ ਜਾਨ’ ਗੀਤ ਸੱਚੇ ਪਿਆਰ ਨੂੰ ਜਾਹਿਰ ਕਰਦਾ ਹੈ ਗਾਇਕ ਵੀਰ ਵਲੋ ਜਿਸ ਤਰਾਂ ਇਸ ਗੀਤ ਦੀ ਕੰਪੋਜੀਸਨ ਬਣਾਈ ਹੈ ਤੇ ਗੀਤ ਨੂੰ ਮਿਠਾਸ ਦਿੱਤੀ ਗਈ ਹੈ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ । ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਮੇਰੀ ਜਾਨ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਦੀਪ ਸੋਹੀ ਦੀ ਜੀਵਨੀ ਤੇ ਇੱਕ ਝਾਤ : ਦੀਪ ਸੋਹੀ ਬਾਗੜੀਆਂ (ਅਮਰਗੜ) ਜਿਲਾ ਸੰਗਰੂਰ ਦਾ ਜੰਮਪਲ ਹੈ ਤੇ ਅੱਜਕੱਲ ਦੀਪ ਦਾ ਰਹਿਣ ਬਸੇਰਾ ਬਾਗੜੀਆਂ ਦੇ ਨਾਲ ਨਾਲ ਮੁਹਾਲੀ ਵਿੱਚ ਵੀ ਹੈ।ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਗਾਇਕ ਦੀਪ ਸੋਹੀ ਹੁਣ ਤੱਕ ਕਈ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੁੱਕਾ ਹੈ ਜਿਸ ਵਿੱਚ ਸਰਦਾਰਾਂ ਦੇ ਮੁੰਡੇ ਗੀਤ ਨੂੰ ਤਾਂ 4.2 ਮੀਲੀਅਨ ਲੋਕਾਂ ਦਾ ਪਿਆਰ ਮਿਲਿਆ ਸੀ ਜੋ ਕਿ ਹਰ ਕਲਾਕਾਰ ਨੂੰ ਐਡਾ ਵੱਡਾ ਪਿਆਰ ਨਸੀਬ ਨਹੀ ਹੁੰਦਾ। ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਦੀਪ ਸੋਹੀ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਇੱਕ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਮੇਰੀ ਜਾਨ’ ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਜੱਸ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਨਵਾਬ ਬਾਗੜੀਆਂ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਕਿੱਲ ਬੰਦਾ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਨੂੰ ਵੀਡਿਉ ਡਾਇਰੈਕਟ ਸੰਗਤ ਢਿਲੋ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ।ਗੀਤ ਦੇ ਪ੍ਰੋਡਿਉਸਰ ਕੋਕੀ ਚੀਮਾ ਹਨ।ਗੀਤ ਵਿੱਚ ਮਰਿਮਾਂ ਤਿਵਾੜੀ ਨੇ ਵੀ ਚੰਗਾ ਸਹਿਯੋਗ ਦਿੱਤਾ ਹੈ।ਕਾਸਟਿੰਗ ਸੈਟੀ ਵਿਰਕ ਦੀ ਹੈ। ਨਵੇ ਗੀਤ ‘ਮੇਰੀ ਜਾਨ’ ਨੂੰ ਵੱਡਾ ਸਹਿਯੋਗ ਦੇਣ ਲਈ ਦੀਪ ਸੋਹੀ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements