View Details << Back

‘ਨੋਟ ਮੁਕਾਬਲਾ’ ਨਾਲ ਮੁੜ ਚਰਚਾ ਚ ਗਾਇਕ ਗੋਲਡੀ ਦੇਸੀ ਕਰਿਉ
ਸਪੀਡ ਰਿਕਾਡਜ ਦੇ ਬੈਨਰ ਹੇਠ ਲੋਕ ਅਰਪਣ,1 ਦਿਨ ਚ 2 ਮੀਲੀਅਨ ਲੋਕਾਂ ਦਿੱਤਾ ਪਿਆਰ

‘ ਚੈਲਿੰਜ ਮੇਰਾ ਸਾਢੂ ਨੂੰ ਨੋਟ ਮੇਰੇ ਸਿੱਟੇ ਬਰਾਬਰ ਆ ਕੇ ’
ਜਲਦ ਹੀ ਹਰ ਵਿਆਹ ਚ ਡੀ ਜੇ ਤੇ ਵਜਦਾ ਨਜਰ ਆਉਣ ਵਾਲਾ ਇੱਕ ਹੋਰ ਗੀਤ ਲੋਕਾਂ ਦੀ ਕਚਿਹਰੀ ਵਿੱਚ ਹਾਜਰ ਕੀਤਾ ਗਿਆ ਹੈ । ਗੀਤ ਹੈ ‘ਨੋਟ ਮੁਕਾਬਲਾ’ ਗੀਤ ਵਿੱਚ ਜੀਜਾ ਸਾਲੀ ਦੀ ਮਿੱਠੀ ਮਿੱਠੀ ਨੋਕ ਝੋਕ ਨਜਰੀ ਪੈਦੀ ਹੈ ਮਾਲਵੇ ਦੇ ਰੀਤੀ ਰਿਵਾਜਾ ਅਨੁਸਾਰ ਸਾਢੂ ਨਾਲ ਵੀ ਮਿੱਠੀ ਛੇੜ ਛਾੜ ਕੀਤੀ ਗਈ ਹੈ ਜੋ ਸਰੋਤਿਆਂ ਨੂੰ ਬਹੁਤ ਪਸੰਦ ਆਵੇਗੀ। ਹੈਰਾਨੀ ਦੀ ਗੱਲ ਹੈ ਕਿ ਗੀਤ ਨੂੰ ਦੋ ਮੀਲੀਅਨ ਲੋਕਾਂ ਦਾ ਪਿਆਰ ਮਿਲ ਚੁੱਕਾ ਹੈ ਜੋ ਹਰ ਕਲਾਕਾਰ ਨੂੰ ਨਸੀਬ ਨਹੀ ਹੁੰਦਾ।ਇਸ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ।ਗੁਰਲੇਜ ਅਖਤਰ ਵਲੋ ਵੀ ਇਸ ਗੀਤ ਨੂੰ ਸਿਖਰਲੇ ਅੰਦਾਜ ਨਾਲ ਨਿਭਾਇਆ ਹੈ ਜਿਸ ਦੀ ਸਰਾਹਨਾ ਕਰਨੀ ਬਣਦੀ ਹੈ। ਮਿਉਜਿਕ ਹੀ ਗੀਤ ਦਾ ਪਿਲਰ ਹੰੁਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਨੋਟ ਮੁਕਾਬਲਾ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਗੋਲਡੀ ਦੇਸੀ ਕਰਿਉ ਦੀ ਜੀਵਨੀ ਤੇ ਇੱਕ ਝਾਤ : ਗੋਲਡੀ ਪੰਜਾਬ ਦੇ ਖੰਨਾ ਦਾ ਜੰਮਪਲ ਹੈ ਤੇ ਅੱਜਕੱਲ ਗੋਲਡੀ ਦਾ ਰਹਿਣ ਬਸੇਰਾ ਖੰਨਾ ਵਿੱਚ ਹੀ ਹੈ।ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਗਾਇਕ ਗੋਲਡੀ ਦੇਸੀ ਕਰਿਉ ਹੁਣ ਤੱਕ ਕਈ ਗੀਤ ਸੁਪਰਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੁੱਕਾ ਹੈ ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਗੋਲਡੀ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਇੱਕ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਨੋਟ ਮੁਕਾਬਲਾ’ ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਸਪੀਡ ਰਿਕੋਡਜ ਅਤੇ ਸੱਤਾ ਪਰੈਜੈਟ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਨਰਿੰਦਰ ਬਾਠ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਦੇਸੀ ਕਰਿਉ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਨੂੰ ਵੀਡਿਉ ਡਾਇਰੈਕਟ ਹੈਰੀ ਸਿੰਘ ਤੇ ਪ੍ਰੀਤ ਸਿੰਘ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ।ਗੀਤ ਵਿੱਚ ਫੀਮੇਲ ਲੀਡ ਸਾਰਾ ਗੁਰਪਾਲ ਨੇ ਵੀ ਚੰਗਾ ਸਹਿਯੋਗ ਦਿੱਤਾ ਹੈ।ਪੋਸਟਰ ਡਿਜਾਇਨ ਰੂਪ ਕਮਲ ਵਲੋ ਕੀਤਾ ਗਿਆ ਹੈ। ਨਵੇ ਗੀਤ ‘ਨੋਟ ਮੁਕਾਬਲਾ’ ਨੂੰ ਵੱਡਾ ਸਹਿਯੋਗ ਦੇਣ ਲਈ ਗੋਲਡੀ ਦੇਸੀ ਕਰਿਉ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements