View Details << Back

‘ਫੇਸਬੁੱਕ ਤੇ’ ਨਾਲ ਜੋਰਦਾਰ ਚਰਚਾ ਚ ਗਾਇਕ ਲੱਖੀ ਘੁੰਮਣ
ਬੈਸਟ ਜੋਨ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ

‘ ਚਿਰਾਂ ਪਿਛੋ ਦਿਸੀ ਅੱਜ ਫੇਸਬੁੱਕ ਤੇ ਰੋਣਕ ਨਹੀ ਸੀ ਪਹਿਲਾਂ ਵਾਲੀ ਲੁੱਕ ਤੇ ’
ਮਾਲਵੇ ਦਾ ਇੱਕ ਹੋਰ ਗਾਇਕ ਕੱਲ ਤੋ ਜੋਰਦਾਰ ਚਰਚਾ ਚ ਬਣਿਆ ਹੋਇਆ ਹੈ ਤਾਜਾ ਤਰਾਰ ਰਲੀਜ ਹੋਇਆ ਗੀਤ ‘ਫੇਸਬੁੱਕ ਤੇ’ ਸੁਣ ਕੇ ਸੁਆਦ ਆ ਜਾਂਦਾ ਹੈ ਉਪਰੋ ਮਿਉਜਿਕ ਦੇ ਚਿੱਬ ਕੱਢੇ ਹੋਏ ਨੇ, ਗਾਇਕ ਵੀਰ ਦੀ ਬੁਲੰਦ ਅਵਾਜ ਗੀਤ ਨੂੰ ਚਾਰ ਚੰਨ ਹੋਰ ਲਾਉਦੀ ਹੈ। ਗੀਤ ਬਿਤੇ ਹੋਏ ਦਿਨਾਂ ਨੂੰ ਯਾਦ ਕਰਵਾਉਦਾ ਹੈ ਤੇ ਚੜਦੀ ਜਵਾਨੀ ਵਿੱਚ ਕੀਤੇ ਗਏ ਚੋਹਲ ਮੋਹਲ ਚੇਤੇ ਆਉਦੇ ਹਨ ।ਗੀਤ ਇੱਕ ਦਿਨ ਪਹਿਲਾਂ ਹੀ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ ਹੈ ਤੇ ਲਗਾਤਾਰ ਦੇ ਰਹੇ ਹਨ।ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ । ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਫੇਸਬੁੱਕ ਤੇ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਲੱਖੀ ਘੁੰਮਣ ਦੀ ਜੀਵਨੀ ਤੇ ਇੱਕ ਝਾਤ : ਲੱਖੀ ਘੁੰਮਣ ਭਵਾਨੀਗੜ ਦੇ ਨੇੜਲੇ ਪਿੰਡ ਘਰਾਚੋ ਜਿਲਾ ਸੰਗਰੂਰ ਦਾ ਜੰਮਪਲ ਹੈ ।ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਗਾਇਕ ਲੱਖੀ ਘੁੰਮਣ ਹੁਣ ਤੱਕ ਦੋ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੁੱਕਾ ਹੈ ਜਿੰਨਾਂ ਨੂੰ ਸਰੋਤਿਆ ਦਾ ਪੂਰਾ ਪਿਆਰ ਮਿਲਿਆ ਸੀ ।ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਲੱਖੀ ਘੁੰਮਣ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਇੱਕ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਫੇਸਬੁੱਕ ਤੇ’’ ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਬੈਸਟ ਜੋਨ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਮਾਲਵੇ ਦੇ ਜਾਣੇ ਪਛਾਣੇ ਗੀਤਕਾਰ ਮੱਟ ਸ਼ੇਰੋ ਵਾਲੇ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਕੇ ਵੀ ਸਿੰਘ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਨੂੰ ਵੀਡਿਉ ਬੀ ਜੋਨ ਪਿਕਚਰਜ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ।ਗੀਤ ਦੇ ਪ੍ਰੋਡਿਉਸਰ ਮਨਮੋਹਨ ਸਿੰਘ ਹਨ।ਨਵੇ ਗੀਤ ‘ਫੇਸਬੁੱਕ ਤੇ’ ਨੂੰ ਵੱਡਾ ਸਹਿਯੋਗ ਦੇਣ ਲਈ ਲੱਖੀ ਘੁੰਮਣ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements