View Details << Back

‘ਗੱਲਬਾਤ ’ ਨਾਲ ਜੋਰਦਾਰ ਚਰਚਾ ਚ ਗਾਇਕ ਹਰਫ ਚੀਮਾਂ : ਗੁਰਲੇਜ ਅਖਤਰ
ਰੋਇਲ ਮਿਉਜਿਕ ਗੈਂਗ ਦੇ ਬੈਨਰ ਹੇਠ ਲੋਕ ਅਰਪਣ,2 ਦਿਨਾਂ ਚ 1.8 ਮੀਲੀਅਨ ਲੋਕਾਂ ਦਿੱਤਾਪਿਆਰ

‘ ਆਪੇ ਸੋਚ ਕਿੱਡੀ ਗੱਲਬਾਤ ਹੋਉਗੀ ਸਾਡੀ ਹੋਰਾਂ ਦੀਆਂ ਮਹਿਫਲਾ ਚ ਗੱਲ ਤੁਰਦੀ ’
2 ਦਿਨ ਪਹਿਲਾਂ ਰਲੀਜ ਹੋਇਆ ਗੀਤ ‘ ਗੱਲਬਾਤ ’ ਸੁਣ ਕੇ ਸੁਆਦ ਆ ਜਾਂਦਾ ਹੈ ਉਪਰੋ ਮਿਉਜਿਕ ਦੇ ਚਿੱਬ ਕੱਢੇ ਹੋਏ ਨੇ, ਗਾਇਕ ਵੀਰ ਦੀ ਮਿੱਠੀ ਤੇ ਬੁਲੰਦ ਅਵਾਜ ਗੀਤ ਨੂੰ ਚਾਰ ਚੰਨ ਹੋਰ ਲਾਉਦੀ ਹੈ। ਗੀਤ ਵਿੱਚ ਫੀਟ ਗੁਰਲੇਜ ਅਖਤਰ ਵਲੋ ਬ-ਖੂਬੀ ਨਿਭਾਈ ਗਈ ਹੈ।ਗੀਤ ਵਿੱਚ ਪੰਜਾਬੀ ਧਾਕੜ ਨੋਜਵਾਨ ਅਤੇ ਮੁਟਿਆਰ ਨਾਲ ਚੋਹਲ ਮੋਹਲ ਵਾਲਾ ਇਹ ਗੀਤ ਦੋ ਦਿਨ ਪਹਿਲਾਂ ਹੀ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ ਹੈ ਤੇ ਲਗਾਤਾਰ ਦੇ ਰਹੇ ਹਨ।ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ । ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ ਗੱਲਬਾਤ ’ ਲਿਆਉਣ ਵਾਲੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਹਰਫ ਚੀਮਾਂ ਦੀ ਜੀਵਨੀ ਤੇ ਇੱਕ ਝਾਤ : ਹਰਫ ਚੀਮਾਂ ਪਿੰਡ ਚੀਮਾ ਤਹਿਸੀਲ ਸੁਨਾਮ ਵਾ ਜਿਲਾ ਸੰਗਰੂਰ ਦਾ ਜੰਮਪਲ ਹੈ ਤੇ ਅੱਜਕੱਲ ਹਰਫ ਚੀਮਾਂ ਦਾ ਰੈਣ ਬਸੇਰਾ ਮੋਹਾਲੀ ਵਿਖੇ ਹੈ । ਪੰਜਾਬ, ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਾ ਗਾਇਕ ਹਰਫ ਚੀਮਾਂ ਹੁਣ ਤੱਕ ਕਈ ਸੁਪਰਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲ਼ੀ ਪਾ ਚੁੱਕਾ ਹੈ ਜਿੰਨਾਂ ਨੂੰ ਸਰੋਤਿਆ ਦਾ ਪੂਰਾ ਪਿਆਰ ਮਿਲਿਆ ਸੀ । ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਹਰਫ ਚੀਮਾਂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਦੋ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਗੱਲਬਾਤ’ ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ। ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ । ਇਹ ਗੀਤ ਰੋਇਲ ਮਿਉਜਿਕ ਗੈਂਗ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਹਰਫ ਚੀਮਾਂ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਦੀਪ ਜੰਡੂ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਨੂੰ ਵੀਡਿਉ ਰੂਪਨ ਬੱਲ ਦੀ ਪਾਰਖੂ ਅੱਖ ਵਲੋ ਕੀਤਾ ਗਿਆ ਹੈ।ਪਰੋਡਿਉਸਰ ਪਰਮਾਂ ਮਿਉਜਿਕ ਅਤੇ ਪਰੈਜੈਂਟ ੳਪਿੰਦਰ ਧਾਲੀਵਾਲ ਦੀ ਹੈ। ਪਬਲਿਿਸਟੀ ਡਿਜਾਇਨ ' ਦਾ ਟਾਉਨ ਮੀਡੀਆਤ' ਵਲੋ ਤਿਆਰ ਕੀਤਾ ਗਿਆ ਹੈ। ਨਵੇ ਗੀਤ ‘ਗੱਲਬਾਤ’ ਨੂੰ ਵੱਡਾ ਸਹਿਯੋਗ ਦੇਣ ਲਈ ਹਰਫ ਚੀਮਾਂ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081



   
  
  ਮਨੋਰੰਜਨ


  LATEST UPDATES











  Advertisements