View Details << Back

‘ਭੋਲੂ’ ਨਾਲ ਮੁੜ ਚਰਚਾ ਚ ਗਾਇਕ ਜਤਿੰਦਰ ਧੀਮਾਨ
ਜੱਸ ਰਿਕੋਡਜ ਦੇ ਬੈਨਰ ਹੇਠ ਲੋਕਾਂ ਦੀ ਕਚਿਹਰੀ ਚ

‘ ਹੁਣ ਤਾਂ ਤੂੰ ਭੋਲੂ ਵਾਲੀ ਹੋਗੀ ਭੋਲੀਏ ਨੀ ਸਾਡੇ ਭਾਲੂ ਜੇ ਤਾਂ ਮੋੜਦੇ ’
ਜੱਸ ਰਿਕੋਡਜ ਦੇ ਬੈਨਰ ਹੇਠ ਦੋ ਦਿਨ ਪਹਿਲਾਂ ਰਲੀਜ ਹੋਇਆ ਗੀਤ ‘ਭੋਲੂ’ ਅੱਜ ਸ਼ੋਸਲ ਮੀਡੀਆ ਤੇ ਧਮਾਲਾਂ ਪਾਉਦਾ ਨਜਰ ਆ ਰਿਹਾ ਹੈ ।ਗੀਤ ਵਿੱਚ ਪਿੰਡਾਂ ਵਾਲੇ ਧਾਕੜ ਸੁਭਾਅ ਅਤੇ ਆਪਣੀ ਮਿੱਤਰ ਕੁੜੀ ਨੂੰ ਦਿੱਤੇ ਤੋਹਫੇ ਮੋੜਣਨ ਅਤੇ ਚੋਹਲ ਮੋਹਲ ਕਰਦਾ ਇਹ ਗੀਤ ਮੱਲੋ ਜੋਰੀ ਪੈਰ ਵੀ ਥਿੜਕਣ ਲਾ ਦਿੰਦਾ ਹੈ।ਗੀਤ ਨੂੰ ਅਵਾਜ ਦਿੱਤੀ ਹੈ ਜਤਿੰਦਰ ਧੀਮਾਨ ਨੇ । ਅੱਜ ਟੀਮ ਮਾਲਵਾ ਵਲੋ ਜਦੋ ਜਤਿੰਦਰ ਧੀਮਾਨ ਨੂੰ ਆਏ ਨਵੇ ਗੀਤ ਦੀਆਂ ਸ਼ੁਭ ਕਾਮਨਾਵਾਂ ਦੇਣ ਦੇ ਨਾਲ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਜਨਮ ਪਿੰਡ ਘਨੋਲਾ ਜਿਲਾ ਰੋਪੜ ਵਿੱਚ ਹੋਇਆ ਤੇ ਅੱਜ ਕੱਲ ਜਤਿੰਦਰ ਧੀਮਾਨ ਉਥੇ ਦਾ ਰੈਣ ਬਸੇਰਾ ਪਿੰਡ ਵਿੱਚ ਹੀ ਹੈ। ਗਾਇਕੀ ਦਾ ਸ਼ੋਕ ਜਤਿੰਦਰ ਧੀਮਾਨ ਨੂੰ ਬਚਪਨ ਤੋ ਹੀ ਸੀ ਤੇ ਸਕੂਲ ਟਾਇਮ ਤੋ ਹੀ ਉਹਨਾਂ ਆਪਣੀ ਸੁਰੀਲੀ ਤੇ ਬੁਲੰਦ ਅਵਾਜ ਦਾ ਜਾਦੂ ਬਿਖੇਰਨਾਂ ਸ਼ੁਰੂ ਕਰ ਦਿੱਤਾ ਸੀ।ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਤਕਰੀਬਨ 20 ਦੇ ਕਰੀਬ ਸੁਪਰ ਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾਏ ਹਨ ਤੇ ਦੋ ਦਿਨ ਪਹਿਲਾਂ ਰਲੀਜ ਹੋਇਆ ਗੀਤ ‘ ਭੋਲੁੂ ’ ਗੀਤ ਲੈ ਕੇ ਸਰੋਤਿਆਂ ਦੇ ਰੂ-ਬਰੂ ਹੋਏ ਹਾਂ। ਜਿਸ ਨੂੰ ਸਰੋਤਿਆਂ ਵਲੋ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ ।ਜਦੋ ਗੀਤ ਸੁਣਨ ਲਈ ਜੱਸ ਰਿਕੋਡਜ ਚੈਨਲ ਖੋਹਲਿਆ ਗਿਆ ਤਾਂ ਗੀਤ ਭੋਲੂ ਨੂੰ ਵੱਡਾ ਹੰੁਗਾਰਾ ਤੇ ਸਰੋਤਿਆਂ ਦਾ ਪਿਆਰ ਮਿਲ ਰਿਹਾ ਸੀ ਜੋ ਲਗਾਤਾਰ ਜਾਰੀ ਵੀ ਹੈ।ਇਹ ਗੀਤ ਅੱਜ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ।ਉਹਨਾਂ ਦੱਸਿਆ ਕਿ ‘ਭੋਲੂ’ ਨੂੰ ਸਿੰਘ ਜੀਤ ਦੀ ਕਲਮ ਨੇ ਲਿਖਿਆ ਹੈ।ਸੰਗੀਤਕ ਧੂੰਨਾਂ ਨਾਲ ਜੀ ਗੁਰੀ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ ਤੇ ਗੀਤ ਦੀ ਵੀਡੀਉ ਡਾਇਰੈਕਟ ਰੀਅਲ ਆਰਟਸ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਗੀਤ ਦਾ ਪੋਸਟਰ ਰੂਪ ਕਮਲ ਸਿੰਘ ਵਲੋ ਤਿਆਰ ਕੀਤਾ ਗਿਆ ਹੈ।ਡਾਇਰੈਕਟਰ ਪੂਨੂੰ ਗਰਚਾ ਤੇ ਪ੍ਰੋਡਿਉਸਰ ਜਗਜੀਤ ਪਾਲ ਹਨ।ਜਤਿੰਦਰ ਧੀਮਾਨ ਨੇ ਇਸ ਗੀਤ ਵਿੱਚ ਵੱਡਾ ਸਹਿਯੋਗ ਦੇਣ ਲਈ ਆਪਣੀ ਪੂਰੀ ਟੀਮ ਦੋਸਤਾਂ ਮਿੱਤਰਾਂ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਦੋ ਦਿਨ ਵਿੱਚ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements