View Details << Back

‘ਡਿਪੈਂਡ ਅੋਨ ਮੁਡ’ ਨਾਲ ਜੋਰਦਾਰ ਚਰਚਾ ਚ ਗਾਇਕ ਜਿੰਦਰ ਦਿਉਲ
ਪਟਿਆਲਾ ਸ਼ਾਹੀ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ,ਦਿਨ ਚ 1 ਮੀਲੀਅਨ ਲੋਕਾਂ ਦਾ ਮਿਲਿਆ ਪਿਆਰ

ਇਕ ਦਿਨਾਂ ਚ ਇਕ ਮਿਲੀਅਨ ਤੋਂ ਉਪਰ ਲੋਕਾਂ ਦਾ ਮਿਲਿਆ ਪਿਆਰ
ਇਕ ਦਿਨ ਪਹਿਲਾਂ ਰਲੀਜ ਹੋਇਆ ਗੀਤ ‘ਡਿਪੈਂਡ ਅੋਨ ਮੁਡ ’ ਸੁਣ ਕੇ ਵੱਖਰਾ ਸੁਆਦ ਆਉਦਾ ਹੈ। ਉਪਰੋ ਮਿਉਜਿਕ ਦੇ ਚਿੱਬ ਕੱਢੇ ਹੋਏ ਨੇ, ਗਾਇਕ ਵੀਰ ਦੀ ਮਿੱਠੀ ਤੇ ਬੁਲੰਦ ਅਵਾਜ ਗੀਤ ਨੂੰ ਚਾਰ ਚੰਨ ਹੋਰ ਲਾਉਦੀ ਹੈ।ਉਥੇ ਹੀ ਸਹਿ ਗਾਇਕਾ ਗੁਰਲੇਜ ਅਖਤਰ ਵਲੋ ਵੀ ਪੂਰੀ ਬਾ-ਖੂਬੀ ਨਾਲ ਗੀਤ ਨੂੰ ਨਿਭਾਇਆ ਹੈ।ਗੀਤ ਨੋਜਵਾਨ ਅਤੇ ਮੁਟਿਆਰ ਨਾਲ ਚੋਹਲ ਮੋਹਲ ਵਾਲਾ ਇਹ ਗੀਤ ਪਿੰਡਾਂ ਵਾਲੇ ਧਾਕੜ ਸੁਭਾਅ ਅਤੇ ਚੰਡੀਗੜ ਰਹਿਣ ਵਾਲੀ ਮੁਟਿਆਰ ਦੇ ਰਹਿਣ ਸਹਿਣ ਨੂੰ ਪੇਸ਼ ਕਰਦਾ ਹੈ। ਇਕ ਦਿਨ ਪਹਿਲਾਂ ਹੀ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ ਹੈ ਤੇ ਲਗਾਤਾਰ ਦੇ ਰਹੇ ਹਨ।ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ । ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਡਿਪੈਂਡ ਅੋਨ ਮੁਡ ’ ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਜਿੰਦਰ ਦਿਉਲ ਦੀ ਜੀਵਨੀ ਤੇ ਇੱਕ ਝਾਤ : ਜਿੰਦਰ ਦਿਉਲ ਦਾ ਜਨਮ ਪਿੰਡ ਰਾਜੋਵਾਲ ਤਹਿਸੀਲ ਨੂਰਮਹਿਲ ਜਿਲਾ ਜਲੰਧਰ ਵਿਖੇ ਹੋਇਆ ਤੇ ਸਕੂਲ ਟਾਇਮ ਤੋ ਹੀ ਜਿੰਦਰ ਦਿਉਲ ਨੇ ਆਪਣੀ ਸੁਰੀਲੀ ਅਵਾਜ ਦਾ ਜਾਦੂ ਬਿਖੇਰਨਾ ਸ਼ੁਰੂ ਕਰ ਦਿੱਤਾ ਸੀ।ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਜਿੰਦਰ ਦਿਉਲ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਇਕ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਡਿਪੈਂਡ ਅੋਨ ਮੁਢ’ ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ਪਟਿਆਲਾ ਸ਼ਾਹੀ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਸੰਧੂ ਗੀਤਕਾਰ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਮਿਕਸ ਸਿੰਘ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਚੰਨਦੀਪ ਧਾਲੀਵਾਲ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਗੀਤ ਵਿੱਚ ਫੀਟ ਗੁਰਲੇਜ ਅਖਤਰ ਵਲੋ ਬਾ-ਖੂਬੀ ਨਿਭਾਈ ਗਈ ਹੈ।ਨਵੇ ਗੀਤ ‘ਡਿਪੈਂਡ ਅੋਨ ਮੁਡ’ ਨੂੰ ਵੱਡਾ ਸਹਿਯੋਗ ਦੇਣ ਲਈ ਜਿੰਦਰ ਦਿਉਲ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements