View Details << Back

‘ਦੁਨੀਆ ਦਾ ਮੇਲਾ’ ਨਾਲ ਜੋਰਦਾਰ ਚਰਚਾ ਚ ਗਾਇਕ ਗੈਵਿਨ ਚੀਮਾ
ਗੀਤ ਐਮ ਪੀ 3 ਦੇ ਬੈਨਰ ਹੇਠ ਲੋਕ ਅਰਪਣ

ਗੀਤ ‘ਦੁਨੀਆ ਦਾ ਮੇਲਾ’ ਸੁਣ ਕੇ ਵੱਖਰਾ ਅਹਿਸਾਸ ਹੁੰਦਾ ਹੈ। ਉਪਰੋ ਮਿਉਜਿਕ ਸੋਹਣਾ ਬਣਿਆ ਹੈ , ਗਾਇਕ ਵੀਰ ਦੀ ਮਿੱਠੀ ਤੇ ਬੁਲੰਦ ਅਵਾਜ ਗੀਤ ਨੂੰ ਚਾਰ ਚੰਨ ਹੋਰ ਲਾਉਦੀ ਹੈ।ਦੋ ਦਿਨ ਪਹਿਲਾਂ ਹੀ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ ਹੈ ਤੇ ਲਗਾਤਾਰ ਦੇ ਰਹੇ ਹਨ।ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ । ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ ‘ਦੁਨੀਆ ਦਾ ਮੇਲਾ’ ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਗੈਵਿਨ ਚੀਮਾ ਦੀ ਜੀਵਨੀ ਤੇ ਇੱਕ ਝਾਤ : ਗੈਵਿਨ ਚੀਮਾ ਦਾ ਜਨਮ ਪਿੰਡ ਚੀਮਾ ਤਹਿਸੀਲ ਵਾ ਜਿਲਾ ਬਰਨਾਲਾ ਵਿਖੇ ਹੋਇਆ ਤੇ ਸਕੂਲ ਟਾਇਮ ਤੋ ਹੀ ਗੈਵਿਨ ਚੀਮਾ ਨੇ ਆਪਣੀ ਸੁਰੀਲੀ ਅਵਾਜ ਦਾ ਜਾਦੂ ਬਿਖੇਰਨਾ ਸ਼ੁਰੂ ਕਰ ਦਿੱਤਾ ਸੀ।ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਗੈਵਿਨ ਚੀਮਾ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਦੋ ਦਿਨ ਪਹਿਲਾ ਰਲੀਜ ਹੋਇਆ ਨਵਾਂ ਗੀਤ ‘ਦੁਨੀਆ ਦਾ ਮੇਲਾ’ ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ‘ ਗੀਤ ਐਮ ਪੀ 3 ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਗੈਵਿਨ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਵੀ ਗੈਵਿਨ ਚੀਮਾਂ ਨੇ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਗੁਰੀ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਪਬਲੀਸਿਟੀ ਪੋਸਟਰ ਡਿਜਾਇਨ ਏ ਜੇ ਆਰਟਸ ਵਲੋ ਤਿਆਰ ਕੀਤਾ ਗਿਆ ਹੈ।ਨਵੇ ਗੀਤ ‘ਦੁਨੀਆ ਦਾ ਮੇਲਾ’ ਨੂੰ ਵੱਡਾ ਸਹਿਯੋਗ ਦੇਣ ਲਈ ਗੈਵਿਨ ਚੀਮਾ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081



   
  
  ਮਨੋਰੰਜਨ


  LATEST UPDATES











  Advertisements