View Details << Back

'ਬਾਪੂ' ਨਾਲ ਜੋਰਦਾਰ ਚਰਚਾ ਚ ਗਾਇਕ ਹਰਵੀ ਸੰਧੂ
ਕਿੰਗਜ ਆਫ ਮੀਡੀਆ ਦੇ ਬੈਨਰ ਹੇਠ ਲੋਕ ਅਰਪਣ, ਟਰੈਡਿੰਗ ਚ ਚਲਦਾ 'ਬਾਪੂ'

' ਇੱਕ ਦਿਨ ਦਾ ਖਾਬ ਅਧੂਰਾ ਏ, ਬਾਪੂ ਦੀ ਟੋਹਰ ਬਣਾਉਣੀ ਆ'
'ਉਹਦੇ ਸਿਰ ਤੇ ਐਸ਼ ਮੈ ਬੜੀ ਕੀਤੀ , ਹੁਣ ਬਾਪੂ ਨੂੰ ਐਸ਼ ਕਰਾਉਣੀ ਆ'
ਗੀਤ 'ਬਾਪੂ'ਸੁਣ ਕੇ ਵੱਖਰਾ ਅਹਿਸਾਸ ਹੁੰਦਾ ਹੈ। ਉਪਰੋ ਮਿਉਜਿਕ ਸੋਹਣਾ ਬਣਿਆ ਹੈ , ਗਾਇਕ ਵੀਰ ਦੀ ਮਿੱਠੀ ਤੇ ਬੁਲੰਦ ਅਵਾਜ ਗੀਤ ਨੂੰ ਚਾਰ ਚੰਨ ਹੋਰ ਲਾਉਦੀ ਹੈ।ਚਾਰ ਦਿਨ ਪਹਿਲਾਂ ਹੀ ਲੋਕ ਅਰਪਣ ਕੀਤਾ ਗਿਆ ਹੈ ਜਿਸ ਨੂੰ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ ਹੈ ਤੇ ਲਗਾਤਾਰ ਦੇ ਰਹੇ ਹਨ।ਗੀਤ ਟਰੈਡਿੰਗ ਵਿੱਚ ਚੱਲ ਰਿਹਾ ਹੈ ਜੋ ਕੋਈ ਛੋਟੀ ਗੱਲ ਨਹੀ ਹੈ।ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ । ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ 'ਬਾਪੂ' ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਹਰਵੀ ਸੰਧੂ ਦੀ ਜੀਵਨੀ ਤੇ ਇੱਕ ਝਾਤ : ਹਰਵੀ ਸੰਧੂ ਦਾ ਜਨਮ ਪਿੰਡ ਦੱਤਾ ਤਹਿਸੀਲ ਟਾਂਡਾ ਉੜਮੁੜ ਵਾ ਜਿਲਾ ਹੁਸ਼ਿਆਰਪੁਰ ਵਿਖੇ ਹੋਇਆ ਤੇ ਮਾਲਕ ਵਲੋ ਲਿਖਿਆ ਦਾਣਾ ਪਾਣੀ ਹਰਵੀ ਸੰਧੂ ਨੂੰ ਬਰੈਮਪਟਨ ( ਕੈਨੇਡਾ) ਖਿੱਚ ਲਿਆਇਆ ਤੇ ਅੱਜ ਕੱਲ ਗਾਇਕ ਵੀਰ ਦਾ ਰੈਣ ਬਸੇਰਾ ਕੈਨੇਡਾ ਵਿੱਚ ਹੀ ਹੈ। ਇਸ ਸਬੰਧੀ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਹਰਵੀ ਸੰਧੂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਤਾਜਾ ਰਲੀਜ ਹੋਇਆ ਨਵਾਂ ਗੀਤ 'ਬਾਪੂ'ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ।ਇਹ ਗੀਤ ' ਅਮਰਿਤ ਸੰਧੂ ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਹਰਵੀ ਸੰਧੂ ਦੀ ਆਪਣੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਵੀ ਜੈਜ ਬੁੱਟਰ ਨੇ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਔਲਡ ਸਕੂਲ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ।ਪਬਲੀਸਿਟੀ ਪੋਸਟਰ ਡਿਜਾਇਨ ਰੂਪ ਕਮਲ ਸਿੰਘ ਵਲੋ ਤਿਆਰ ਕੀਤਾ ਗਿਆ ਹੈ।ਨਵੇ ਗੀਤ 'ਬਾਪੂ' ਨੂੰ ਵੱਡਾ ਸਹਿਯੋਗ ਦੇਣ ਲਈ ਹਰਵੀ ਸੰਧੂ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
੯੦੪੧੧੫੮੦੫੭,੯੦੪੧੮੫੮੦੮੧


   
  
  ਮਨੋਰੰਜਨ


  LATEST UPDATES











  Advertisements