View Details << Back

'ਜੈਗੁਆਰ' ਨਾਲ ਸਿਖਰਲੇ ਮੁਕਾਮ ਵੱਲ ਗਾਇਕ 'ਮਾਨਾ ਮਾਨ'
ਜੱਸ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ, ਟਰੈਡਿੰਗ ਚ 'ਜੈਗੁਆਰ'

ਗੇੜੀਆਂ ਨਾ ਮਾਰ ਬਿਲੋ ਨਹੀਉ ਫਸਣਾ
ਗੀਤ 'ਜੈਗੁਆਰ ' ਅੱਜ ਕੱਲ ਫੁੱਲ ਚਰਚਾ ਚ ਬਣਿਆ ਹੋਇਆ ਹੈ।ਹੈਰਾਨੀ ਦੀ ਗੱਲ ਹੈ ਕਿ ਇਹ ਗੀਤ ਵੱਖ ਵੱਖ ਸ਼ੋਸ਼ਲ ਸਾਇਟਸ ਤੇ ਚਰਚਾ ਚ ਹੈ ਤੇ ਪਹਿਲੇ ਦਿਨ ਹੀ ਲੱਖਾਂ ਲੋਕਾਂ ਨੇ ਇਸ ਨੂੰ ਸੁਣਿਆ ਜਿਸ ਦੀ ਚਰਚਾ ਇੰਟਰਨੈਸ਼ਨਲ ਪੱਧਰ ਤੇ ਹੋਈ, ਗੀਤ ਸੁਣ ਕੇ ਆਨੰਦ ਆ ਜਾਂਦਾ ਹੈ । ਗੀਤ ਪਿਆਰ ਨੂੰ ਦਰਸਾਉਦਾ ਹੈ ਤੇ ਪਿਆਰ ਚ ਜੈਗੁਆਰ ਤੇ ਗੇੜੀਆ ਤੇ ਵਿਚਾਰ ਚਰਚਾ ਕੀਤੀ ਗਈ ਹੈ, ਗੀਤ ਦੀ ਹੁੰਕ ਲਾਇਨ ' ਗੇੜੀਆ ਨਾ ਮਾਰ ਬਿਲੋ ਨਹੀਉ ਫਸਣਾ' ਸੁਣਨ ਵਾਲੇ ਨੂੰ ਸਟੋਰੀ ਨਾਲ ਬੰਨੀ ਰੱਖਦਾ ਹੈ, ਕੁਲ ਮਿਲਾ ਕੇ ਗੀਤ ਚੋਹਲ ਮੋਹਲ ਵਾਲਾ ਹੈ ਤੇ ਸਰੋਤਿਆਂ ਦੇ ਪੈਰ ਵੀ ਥਿੜਕਣ ਲਾ ਦਿੰਦਾ ਹੈ। ਸੁਰਖੀਆ ਬਟੋਰਨ ਵਾਲਾ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ 'ਜੈਗੁਆਰ' ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਮਾਨਾ ਮਾਨ ਦੀ ਜੀਵਨੀ ਤੇ ਇੱਕ ਝਾਤ : ਮਾਨਾ ਮਾਨ ਦਾ ਜਨਮ ਪਿੰਡ ਬਡਲਾ ਨੇੜੇ ਅਮਰਗੜ ਤਹਿਸੀਲ ਮਲੇਰਕੋਟਲਾ ਜਿਲਾ ਸੰਗਰੂਰ ਵਿਖੇ ਹੋਇਆ ਤੇ ਮਾਲਕ ਵਲੋ ਲਿਖਿਆ ਦਾਣਾ ਪਾਣੀ ਮਾਨ ਨੂੰ ਮੈਲਬੋਰਨ ਆਸ਼ਟਰੇਲੀਆ ਲੈ ਵੜਿਆ ਤੇ ਅੱਜ ਕੱਲ ਗਾਇਕ ਵੀਰ ਦਾ ਰੈਣ ਬਸੇਰਾ ਆਸ਼ਟਰੇਲੀਆ ਵਿੱਚ ਹੈ।ਨਵੇ ਆਏ ਸੁਪਰਹਿੱਟ ਗੀਤ ਲਈ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਮਾਨਾ ਮਾਨ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਤਾਜਾ ਰਲੀਜ ਹੋਇਆ ਨਵਾਂ ਗੀਤ 'ਜੈਗੁਆਰ'ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ਅਤੇ ਗੀਤ ਚੰਗਾ ਇੰਟਰਟੇਨਮੈਂਟ ਕਰ ਰਿਹਾ ਹੈ।ਇਹ ਗੀਤ ਗੀਤ 'ਜੱਸ ਰਿਕੋਡਜ' ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਸੁੱਖ ਸੰਧੂ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਜਸ਼ਨ ਗਰੇਵਾਲ ਨੇ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਯਾਦੀ ਢੀਡਸਾ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ। ਪੋਸਟਰ ਡਿਜਾਇਨ ਪੁਨੀਤ ਵਲੋ ਤਿਆਰ ਕੀਤਾ ਗਿਆ ਹੈ।ਨਵੇ ਗੀਤ 'ਜੈਗੁਆਰ' ਨੂੰ ਵੱਡਾ ਸਹਿਯੋਗ ਦੇਣ ਲਈ ਮਾਨਾ ਮਾਨ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਲਗਾਤਾਰ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081


   
  
  ਮਨੋਰੰਜਨ


  LATEST UPDATES











  Advertisements