View Details << Back

'ਪੈਗ ਪਾ' ਨਾਲ ਜੋਰਦਾਰ ਚਰਚਾ ਚ ਗਾਇਕ 'ਗੱਗੀ ਢਿੱਲੋ':ਫੀਟਦਿਲਪ੍ਰੀਤ ਢਿੱਲੋ
ਵੀ ਐਸ ਰਿਕੋਡਜ ਦੇ ਬੈਨਰ ਹੇਠ ਲੋਕ ਅਰਪਣ: ਟਰੈਡਿੰਗ ਚ ਚਲਦਾ 'ਪੈਗ ਪਾ'

'ਵੀਰੇ ਪੈਗ ਪਾ ਤੂੰ ਬਾਕੀ ਗੱਲਾਂ ਫੇਰ ਕਰਾਂਗੇ'
ਪੰਜਾਬੀ ਕਲਚਰ ਅਤੇ ਪੰਜਾਬੀ ਸੁਭਾਅ ਨੂੰ ਦਰਸਾਉਦਾ ਅਤੇ ਅੱਜ ਸ਼ੋਸਲ ਮੀਡੀਆ ਤੇ ਪੂਰੀ ਚਰਚਾ ਚ ਚੱਲ ਰਿਹਾ ਗੀਤ 'ਪੈਗ ਪਾ' ਜਦੋ ਸੁਣਦੇ ਹਾਂ ਤਾਂ ਯਾਰਾਂ ਦੀਆਂ ਮਹਿਫਲਾਂ ਯਾਦ ਆ ਜਾਦੀਆਂ ਹਨ ਤੇ ਮੱਲੋ ਮੱਲੀ ਪੈਰ ਥਿੜਕਣ ਲੱਗ ਪੈਦੇ ਹਨ।ਹੈਰਾਨੀ ਦੀ ਗੱਲ ਹੈ ਕਿ ਇਹ ਗੀਤ ਅੱਜ ਹੀ ਰਲਿਜ ਹੋਇਆ ਤੇ ਵੱਖ ਵੱਖ ਸ਼ੋਸ਼ਲ ਸਾਇਟਸ ਤੇ ਚਰਚਾ ਬਣਿਆ ਹੋਇਆ ਹੈ ਤੇ ਪਹਿਲੇ ਦਿਨ ਹੀ ਲੱਖਾਂ ਲੋਕਾਂ ਨੇ ਇਸ ਨੂੰ ਸੁਣਿਆ ਜਿਸ ਦੀ ਚਰਚਾ ਇੰਟਰਨੈਸ਼ਨਲ ਪੱਧਰ ਤੇ ਹੋਈ, ਗੀਤ ਸੁਣ ਕੇ ਆਨੰਦ ਆ ਜਾਂਦਾ ਹੈ ।ਟਰੈਡਿੰਗ ਚ ਗੀਤ ਚਲਣਾ ਹਰ ਕਲਾਕਾਰ ਦੇ ਹਿੱਸੇ ਨਹੀ ਆਉਦਾ ਪਰ ਇਥੇ ਪੂਰੀ ਟੀਮ ਮੁਬਾਕਬਾਦ ਦੀ ਹੱਕਦਾਰ ਹੈ ਜਿੰਨਾਂ ਦੀ ਮਹਿਨਤ ਰੰਗ ਲਿਆਈ ਅਤੇ ਗੀਤ ਟਰੈਡਿੰਗ ਚ ਜਾ ਵੜਿਆ। ਗੀਤ ਦੀ ਹੁੰਕ ਲਾਇਨ 'ਵੀਰੇ ਪੈਗ ਪਾ ਤੂੰ ਬਾਕੀ ਗੱਲਾਂ ਫੇਰ ਕਰਾਂਗੇ' ਸੁਣਨ ਵਾਲੇ ਨੂੰ ਸਟੋਰੀ ਨਾਲ ਬੰਨੀ ਰੱਖਦਾ ਹੈ। ਕੁਲ ਮਿਲਾ ਕੇ ਗੀਤ ਵਧੀਆ ਸੁਰਖੀਆ ਬਟੋਰ ਰਿਹਾ ਹੈ।ਗੀਤ ਮਹਿਫਲਾਂ ਅਤੇ ਵਿਆਹ ਸ਼ਾਦੀਆਂ ਵਿੱਚ ਚੰਗਾ ਪ੍ਰਦਰਸ਼ਨ ਕਰੇਗਾ। ਸੁਰਖੀਆ ਬਟੋਰਨ ਵਾਲਾ ਸੁਪਰਹਿੱਟ ਗੀਤ ਲਈ ਜਿਥੇ ਗਾਇਕ ਵੀਰ ਵਧਾਈ ਦਾ ਪਾਤਰ ਹੈ ਉਥੇ ਹੀ ਗੀਤ ਵਿੱਚ ਫੀਟ ਦੇਣ ਵਾਲੇ ਦਿਲਪ੍ਰੀਤ ਢਿੱਲੋ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ 'ਪੈਗ ਪਾ' ਲਿਆਉਣ ਵਾਲੀ ਸਾਰੀ ਟੀਮ ਨੂੰ ਪਰ ਉਸ ਤੋ ਪਹਿਲਾਂ ਮਾਰਦੇ ਹਾਂ ਗੱਗੀ ਢਿੱਲੋ ਦੀ ਜੀਵਨੀ ਤੇ ਇੱਕ ਝਾਤ : ਗੱਗੀ ਢਿੱਲੋ ( ਰਸ਼ਪਾਲ ਸਿੰਘ) ਦਾ ਜਨਮ ਪਿਤਾ ਗੁਰਜੀਤ ਸਿੰਘ ਵਾਸੀ ਪਿੰਡ ਧਨੋ ਤਹਿਸੀਲ ਮਲੇਰਕੋਟਲਾ ਜਿਲਾ ਸੰਗੂਰਰ ਵਿੱਚ ਹੋਇਆ।ਗਾਇਕੀ ਅਤੇ ਲਿਖਣ ਦਾ ਸ਼ੋਕ ਗੱਗੀ ਨੂੰ ਬਚਪਨ ਤੋ ਹੀ ਸੀ। ਆਪਣੀ ਸੁਰੀਲੀ ਅਤੇ ਬੁਲੰਦ ਅਵਾਜ ਦਾ ਜਾਦੂ ਗਾਇਕ ਵੀਰ ਨੇ ਸਕੂਲ ਟਾਇਮ ਤੋ ਹੀ ਬਿਖੇਰਨਾ ਸ਼ੁਰੂ ਕਰ ਦਿੱਤਾ ਸੀ।ਮਾਲਕ ਵਲੋ ਲਿਖਿਆ ਦਾਣਾ ਪਾਣੀ ਗੱਗੀ ਢਿੱਲੋ ਨੂੰ ਮੋਹਾਲੀ ਚੰਡੀਗੜ ਲੈ ਵੜਿਆ ਤੇ ਅੱਜ ਕੱਲ ਗਾਇਕ ਵੀਰ ਦਾ ਰੈਣ ਬਸੇਰਾ ਮੋਹਾਲੀ ਵਿੱਚ ਹੀ ਹੈ।ਨਵੇ ਆਏ ਸੁਪਰਹਿੱਟ ਗੀਤ ਲਈ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਗੱਗੀ ਢਿੱਲੋ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਤਾਜਾ ਰਲੀਜ ਹੋਇਆ ਨਵਾਂ ਗੀਤ 'ਪੈਗ ਪਾ'ਆਪਣੇ ਸਰੋਤਿਆਂ ਦੇ ਰੂ-ਬਰੂ ਕੀਤਾ ਹੈ।ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ਅਤੇ ਗੀਤ ਚੰਗਾ ਇੰਟਰਟੇਨਮੈਂਟ ਕਰ ਰਿਹਾ ਹੈ।ਇਹ ਗੀਤ ਗੀਤ 'ਵੀ ਐਸ ਰਿਕੋਡਜ' ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ।ਗੀਤ ਨੂੰ ਗੱਗੀ ਢਿੱਲੋ ਦੀ ਆਪਣੀ ਕਲਮ ਨੇ ਹੀ ਲਿਖਿਆ ਹੈ। ਸੰਗੀਤਕ ਧੂੰਨਾਂ ਦੇਸੀ ਕਰਿਉ ਨੇ ਪੂਰੀ ਰੂਹ ਨਾਲ ਸਿੰਗਾਰਿਆ ਹੈ।ਗੀਤ ਦੀ ਵੀਡਿਉ ਬੀ ਟੂ ਗੈਦਰ ਪਰੋਸ ਦੀ ਪਾਰਖੂ ਅੱਖ ਵਲੋ ਤਿਆਰ ਕੀਤੀ ਗਈ ਹੈ। ਪੋਸਟਰ ਡਿਜਾਇਨ ਕਲਸੀ ਪ੍ਰੋਡਕਸ਼ਨ ਵਲੋ ਤਿਆਰ ਕੀਤਾ ਗਿਆ ਹੈ।ਨਵੇ ਗੀਤ 'ਪੈਗ ਪਾ' ਨੂੰ ਵੱਡਾ ਸਹਿਯੋਗ ਦੇਣ ਲਈ ਗੱਗੀ ਢਿਲੋ ਵਲੋ ਆਪਣੇ ਦੋਸਤਾਂ ਮਿੱਤਰਾਂ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਲਗਾਤਾਰ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ

ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057, 9041858081


   
  
  ਮਨੋਰੰਜਨ


  LATEST UPDATES











  Advertisements