View Details << Back

ਨਜਾਇਜ ਸ਼ਰਾਬ ਬਰਾਮਦ,ਮਾਮਲਾ ਦਰਜ

ਭਵਾਨੀਗੜ,20 ਅਪ੍ਰੈਲ() ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਐਸ.ਪੀ ਸੰਗਰੂਰ ਡਾ.ਸੰਦੀਪ ਗਰਗ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਇੰਚਾਰਜ ਪੁਲਸ ਚੈੱਕ ਪੋਸਟ ਕਾਲਾਝਾੜ ਐਸ ਆਈ ਗੀਤਾ ਰਾਣੀ ਦੀ ਅਗਵਾਈ ਹੇਠ ਹੌਲਦਾਰ ਸੁਖਵਿੰਦਰ ਸਿੰਘ ਨੇ ਗਸ਼ਤ ਦੌਰਾਨ ਅਬੀਤਾ ਸਿੰਘ ਉਰਫ ਕੁਲਜੀਤ ਸਿੰਘ ਉਰਫ ਸੈਦੀ ਵਾਸੀ ਖੇੜੀ ਗਿੱਲਾਂ ਪਾਸੋ ੩੦ ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬ੍ਰਾਮਦ ਕਰਕੇ ਐਕਸਾਇਜ਼ ਐਕਟ ਤਹਿਤ ਥਾਣਾ ਭਵਾਨੀਗੜ ਵਿਖੇ ਮਾਮਲਾ ਦਰਜ ਕੀਤਾ।ਇਸੇ ਤਰਾ ਹੌਲਦਾਰ ਨਿਰਭੈ ਸਿੰਘ ਜਦੋਂ ਗਸ਼ਤ ਦੌਰਾਨ ਬੱਸ ਅੱਡਾ ਕਾਲਾਝਾੜ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਜੀਤ ਕੌਰ ਉਰਫ ਨਿਆਮੋ ਵਾਸੀ ਖੇੜੀ ਗਿੱਲਾ ਜੋ ਬਿਨਾ ਕਿਸੇ ਪਰਮਿਟ ਜਾਂ ਲਾਇਸੰਸ ਦੇ ਆਪਣੇ ਘਰ ਦੇ ਨਾਲ ਗਲੀ ਵਿੱਚ ਹਰਿਆਣੇ ਦੀ ਸ਼ਰਾਬ ਰੱਖ ਕੇ ਵੇਚ ਰਹੀ ਹੈ ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਕਾਫੀ ਮਾਤਰਾ
ਵਿੱਚ ਨਜਾਇਜ ਸ਼ਰਾਬ ਬਰਾਮਦ ਹੋ ਸਕਦੀ ਹੈ।ਸੂਚਨਾ ਦੇ ਅਧਾਰ 'ਤੇ ਪੁਲਸ ਨੇ ਔਰਤ ਦੇ ਘਰ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿੱਚ ਸਰਾਬ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।ਪੁਲਸ ਨੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ .ਆਈ ਗੀਤਾ ਰਾਣੀ।


   
  
  ਮਨੋਰੰਜਨ


  LATEST UPDATES











  Advertisements