View Details << Back

ਆਦਰਸ਼ ਸਕੂਲ ਦੇ ਅਧਿਆਪਕਾਂ ਦਿੱਤਾ ਅੈੱਸਡੀਅੈਮ ਦਫ਼ਤਰ ਵਿਖੇ ਧਰਨਾ
-ਮੰਗਾਂ ਨੂੰ ਲੈ ਕੇ ਤਿੱਖਾ ਕੀਤਾ ਸੰਘਰਸ਼-

ਭਵਾਨੀਗੜ੍ 14 ਮਈ (ਗੁਰਵਿੰਦਰ ਸਿੰਘ) ਪਿਛਲੇ ਦਿਨਾਂ ਤੋਂ ਸਕੂਲ ਵਿੱਚ ਧਰਨੇ 'ਤੇ ਬੈਠੇ ਆਦਰਸ਼ ਸਕੂਲ ਬਾਲਦ ਖੁਰਦ ਦੇ ਅਧਿਆਪਕਾਂ ਨੇ ਆਪਣੇ ਸੰਘਰਸ਼ ਨੂੰ ਤਿੱਖਾ ਕਰਦਿਆਂ ਮੰਗਲਵਾਰ ਨੂੰ ਇੱਥੇ ਅੈੱਸਡੀਅੈਮ ਦਫ਼ਤਰ ਵਿਖੇ ਧਰਨਾ ਦਿੱਤਾ।ਇਸ ਮੌਕੇ ਅਧਿਆਪਕਾਂ ਨੇ ਸਕੂਲ ਮੈਨੇਜਮੈਂਟ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਸਕੂਲ ਨੂੰ ਬਲੈਕ ਲਿਸਟ ਕਰਕੇ ਸਕੂਲ ਦੇ ਪ੍ਰਬੰਧ ਪ੍ਰਸ਼ਾਸਨ ਦੇ ਅਧੀਨ ਕਰਨ ਜਾਂ ਮੌਜੂਦਾ ਸਮੇਂ ਵਿੱਚ ਸਕੂਲ ਚਲਾ ਰਹੀ ਕੰਪਨੀ ਤੋਂ ਪ੍ਰਬੰਧ ਵਾਪਸ ਲੈ ਕੇ ਕਿਸੇ ਹੋਰ ਕੰਪਨੀ ਨੂੰ ਸੌਂਪਣ ਦੀ ਮੰਗ ਕੀਤੀ।ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਮੈਨੇਜਮੈਂਟ ਦੇ ਅੜੀਅਲ ਤੇ ਗੈਰ ਜਿੰਮੇਵਾਰਾਨਾ ਰਵੱਈਏ ਦੇ ਚੱਲਦਿਆਂ ਉਹ ਪਿਛਲੇ ਸੱਤ ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵੀ ਵਾਂਝੇ ਹਨ ਪਰ ਫਿਰ ਵੀ ਉਹ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਹੁਣ ਤੱਕ ਚੁੱਪ ਰਹੇ ਲੇਕਿਨ ਹੁਣ ਉਨ੍ਹਾ ਦੇ ਸਬਰ ਦਾ ਬੰਨ੍ਹ ਟੁੱਟ ਚੁਕਿਆ ਹੈ।ਅਧਿਆਪਕਾਂ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਤੇ ਨਾ ਹੀ ਟਾਇਲਟ ਬਾਥਰੂਮਾਂ ਦਾ ਕੋਈ ਪੁਖਤਾ ਪ੍ਰਬੰਧ ਹੈ ਜਿਸ ਦੇ ਚੱਲਦਿਆਂ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਚੱਲਣੀ ਪੈ ਰਹੀ ਹੈ। ਸਕੂਲ ਪ੍ਰਬੰਧਕਾਂ ਨੇ ਅਧਿਆਪਕਾਂ ਦੀਆਂ ਮੰਗਾਂ ਤੇ ਹੋਰ ਸਾਰੀਆਂ ਸਮੱਸਿਆਵਾਂ ਬਾਰੇ ਜਾਣਦੇ ਹੋਏ ਵੀ ਹੱਲ ਕਰਨ ਦੀ ਬਜਾਏ ਅੱਖਾਂ ਮੀਟ ਰੱਖੀਆਂ ਹਨ।ਅਧਿਆਪਕ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੈਨੇਜਮੈਂਟ ਵੱਲੋਂ ਉਨ੍ਹਾ ਦੀਆਂ ਜਾਇਜ ਹੱਕੀ ਮੰਗਾਂ ਨੂੰ ਮੰਨਣ ਦੇ ਨਾਲ ਨਾਲ ਸਕੂਲ ਪ੍ਰਬੰਧਾਂ ਵਿੱਚ ਦੁਧਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।ਖਬਰ ਲਿਖੇ ਜਾਣ ਤੱਕ ਅਧਿਆਪਕ ਧਰਨੇ 'ਤੇ ਬੈਠੇ ਸਨ।ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਵਰਿੰਦਰਜੀਤ ਸਿੰਘ,ਜਸਵੀਰ ਕੌਰ, ਗੀਤਾ ਰਾਣੀ, ਸੁਮਨ ਲਤਾ,ਜਸਵੀਰ ਸਿੰਘ ,ਲਵਪ੍ਰੀਤ ਸ਼ਰਮਾ, ਰਮਨਦੀਪ, ਸਤਵਿੰਦਰ ਕੌਰ, ਸ਼ਰਨ ਕੌਰ, ਆਰਤੀ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।
ਅੈੱਸਡੀਅੈਮ ਦਫ਼ਤਰ ਭਵਾਨੀਗੜ ਵਿਖੇ ਧਰਨੇ 'ਤੇ ਬੈਠੇ ਅਧਿਆਪਕ।


   
  
  ਮਨੋਰੰਜਨ


  LATEST UPDATES











  Advertisements