View Details << Back

ਮਾਮੂਲੀ ਤਕਰਾਰ ਮਗਰੋਂ ਕਾਰ ਸਵਾਰ 'ਤੇ ਅਣਪਛਾਤੇ ਵਿਅਕਤੀ ਨੇ ਚਲਾਈ ਗੋਲ਼ੀ

ਐੱਸ ਏ ਐੱਸ ਨਗਰ ਜ਼ੀਰਕਪੁਰ (ਗੁਰਵਿੰਦਰ ਸਿੰਘ ਮੋਹਾਲੀ) ਬੀਤੀ ਦੇਰ ਰਾਤ ਜ਼ੀਰਕਪੁਰ ਦੀ ਵੀਆਈਪੀ ਰੋਡ ਵਿਖੇ ਇਕ ਕਾਰ 'ਚ ਸਵਾਰ ਦੋ ਨੌਜਵਾਨਾਂ ਵਲੋਂ ਉਨ੍ਹਾਂ ਅੱਗੇ ਚੱਲ ਰਹੀ ਇਕ ਐਕਟਿਵਾ ਸਵਾਰ ਲੜਕੀ ਅਤੇ ਉਸ ਦੇ ਸਾਥੀ ਵਲੋਂ ਅਚਾਨਕ ਸਕੂਟਰ ਮੋੜਨ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਸਕੂਟਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਕ ਨੌਜਵਾਨ ਉੱਪਰ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਗੋਲੀਆਂ ਲੱਗਣ ਕਾਰਨ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਉਸ ਦੇ ਸਾਥੀ ਦੀ ਮਦਦ ਨਾਲ਼ ਪੁਲਿਸ ਵਲੋਂ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਨੌਜਵਾਨਾਂ ਨੂੰ ਗੋਲ਼ੀਆਂ ਮਾਰਨ ਦੇ ਦੋਸ਼ ਵਿਚ ਜ਼ੀਰਕਪੁਰ ਪੁਲਿਸ ਵਲੋਂ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੇਰਾਬਸੀ ਹਸਪਤਾਲ 'ਚ ਜ਼ੇਰੇ ਇਲਾਜ ਗੋਲ਼ੀ ਨਾਲ ਫੱਟੜ ਹੋਏ ਅਭਿਸ਼ੇਕ ਪੁੱਤਰ ਰਿੰਕੂ ਵਾਸੀ ਸੈਣੀ ਵਿਹਾਰ ਨੇ ਪੁਲਿਸ ਥਾਣਾ ਜ਼ੀਰਕਪੁਰ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਗਾਇਆ ਕਿ ਉਹ ਆਪਣੇ ਸਾਥੀ ਨਾਲ ਵੀਆਈਪੀ ਰੋਡ 'ਤੇ ਆਇਆ ਸੀ। ਇਸ ਦੌਰਾਨ ਅੱਗੇ ਚੱਲ ਰਹੀ ਇਕ ਐਕਟਿਵਾ ਸਵਾਰ ਔਰਤ ਅਤੇ ਉਸ ਦੇ ਸਾਥੀ ਨੇ ਅਚਾਨਕ ਐਕਟਿਵਾ ਮੋੜ ਦਿੱਤੀ ਜਿਸ ਕਾਰਨ ਅਭਿਸ਼ੇਕ ਅਤੇ ਉਸ ਦੇ ਸਾਥੀ ਨੇ ਉਨ੍ਹਾਂ ਨੂੰ ਅਚਾਨਕ ਐਕਟਿਵਾ ਮੋੜਨ ਦਾ ਕਾਰਨ ਪੁੱਛਿਆ ਤਾਂ ਗੱਲ 'ਤੂੰ ਤੂੰ-ਮੈਂ ਮੈਂ' ਤਕ ਪਹੁੰਚ ਗਈ। ਅਭਿਸ਼ੇਕ ਨੇ ਦੋਸ਼ ਲਗਾਇਆ ਕਿ ਇਸੇ ਦੌਰਾਨ ਲੜਕੀ ਦੇ ਪਿੱਛੇ ਬੈਠੇ ਅਣਪਛਾਤੇ ਨੌਜਵਾਨ ਨੇ ਮਾਰ ਦੇਣ ਦੀ ਨੀਯਤ ਨਾਲ ਉਸ 'ਤੇ ਫਾਇਰ ਕੀਤੇ ਜਿਸ ਕਾਰਨ ਅਭਿਸ਼ੇਕ ਦੇ ਪੈਰ 'ਚ ਗੋਲ਼ੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ।ਅਭਿਸ਼ੇਕ ਮੁਤਾਬਿਕ ਬਾਜ਼ਾਰ ਵਿਚ ਜਿਵੇਂ ਹੀ ਲੋਕ ਇਕੱਠੇ ਹੋਏ, ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਉਸ ਨੂੰ ਜ਼ਖ਼ਮੀ ਹਾਲਤ ਵਿਚ ਉਸ ਦੇ ਸਾਥੀ ਅਤੇ ਪੁਲਿਸ ਨੇ ਸਿਵਲ ਹਸਪਤਾਲ ਡੇਰਾਬਸੀ ਵਿਖੇ ਦਾਖ਼ਲ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਅਭਿਸ਼ੇਕ ਦੇ ਪੈਰ 'ਚ ਗੋਲ਼ੀ ਲੱਗਣ ਤੋਂ ਬਾਅਦ ਗੋਲ਼ੀ ਉਸ ਦੇ ਬੂਟ ਵਿਚ ਹੀ ਫਸ ਗਈ ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਜ਼ੀਰਕਪੁਰ ਦੇ ਪੁਲਿਸ ਅਧਿਕਾਰੀ ਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਭਿਸ਼ੇਕ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਹਮਲਾਵਰਾਂ ਦੇ ਖ਼ਿਲਾਫ਼ ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਕਰਨ ਲਈ ਘਟਨਾ ਸਥਾਨ ਦੇ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।


   
  
  ਮਨੋਰੰਜਨ


  LATEST UPDATES











  Advertisements