View Details << Back

ਕਾਲਾਝਾੜ ਟੋਲ 'ਤੇ ਅੱਗ ਦੀ ਘਟਨਾ ਨਾਲ ਨਜਿੱਠਣ ਲਈ ਪ੍ਬੰਧਾਂ ਚ ਖਾਮੀਆਂ
ਫਾਇਰ ਸੇਫਟੀ ਵਿਭਾਗ ਵੱਲੋਂ ਕੀਤੀ ਚੈਕਿੰਗ ਦੌਰਾਨ ਹੋਇਆ ਖੁਲਾਸਾ-

ਭਵਾਨੀਗੜ 30 ਮਈ (ਗੁਰਵਿੰਦਰ ਸਿੰਘ)-ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਸੁਰੱਖਿਆ ਪ੍ਬੰਧਾਂ ਦਾ ਜਾਇਜਾ ਲੈਦਿਆਂ ਅੱਜ ਜਿਲਾ ਫਾਇਰ ਸੇਫਟੀ ਅਫਸਰ ਅਮਰਿੰਦਰ ਸਿੰਘ ਸੰਧੂ ਅਤੇ ਸ਼ਿਵ ਕੁਮਾਰ ਵੱਲੋਂ ਅਪਣੀ ਟੀਮ ਸਮੇਤ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪਿੰਡ ਕਾਲਾਝਾੜ ਨੇੜੇ ਟੋਲ ਪਲਾਜਾ 'ਤੇ ਚੈਕਿੰਗ ਕੀਤੀ ਗਈ। ਚੈਕਿੰਗ ਸਮੇਂ ਮੀਡਿਆ ਕਰਮੀਆਂ ਨੂੰ ਨਾਲ ਲੈ ਕੇ ਪਹੁੰਚੀ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਟੀਮ ਦੇ ਮੈੰਬਰਾਂ ਨੇ ਟੋਲ ਪਲਾਜਾ 'ਤੇ ਸੜਕ ਦੇ ਹੇਠਾਂ ਆਰ ਪਾਰ ਲੰਘਦੀ ਕਰੀਬ 100 ਮੀਟਰ ਤੋਂ ਵੱਧ ਲੰਮੀ ਸੁਰੰਗ 'ਚ ਵੜ ਕੇ ਦੇਖਿਆ ਕਿ ਉੱਥੇ ਕੋਈ ਵੀ ਅੱਗ ਬੁਝਾਊ ਯੰਤਰ ਮੌਜੂਦ ਹੀ ਨਹੀਂ ਸੀ ਤੇ ਬਿਜਲੀ ਦੀਆਂ ਤਾਰਾਂ ਦਾ ਵੱਡਾ ਜਾਲ ਵਿਛਿਆ ਹੋਇਆ ਸੀ।ਇਸ ਤੋਂ ਇਲਾਵਾ ਦੇਖਿਆ ਗਿਆ ਕਿ ਸੁਰੰਗ ਦੇ ਅੰਦਰ ਹੋਰ ਵੀ ਕਈ ਇਲੈਕਟ੍ਰਾਨਿਕ ਉਪਕਰਨ ਲੱਗੇ ਹੋਏ ਸਨ ਜਿਨ੍ਹਾਂ ਦੀ ਸੁਰੱਖਿਆ ਰੱਬ ਆਸਰੇ ਹੀ ਜਾਪ ਰਹੀ ਸੀ। ਫਾਇਰ ਅਫ਼ਸਰ ਸੰਧੂ ਨੇ ਕਿਹਾ ਕਿ ਅਗਰ ਇੱਥੇ ਅੱਗ ਲੱਗਣ ਦੀ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ ਤਾਂ ਅੱਗ 'ਤੇ ਕਾਬੂ ਪਾਉੰਣ ਲਈ ਪ੍ਬੰਧ ਨਹੀਂ ਦੇ ਬਰਾਬਰ ਹਨ, ਇੱਥੇ ਪੁਖਤਾ ਪ੍ਰਬੰਧਾਂ ਦੀ ਵੱਡੀ ਘਾਟ ਕਾਰਨ ਕਿਸੇ ਵੱਡੇ ਨੁਕਸਾਨ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉੱਕਤ ਟੋਲ ਤੋਂ ਹੋ ਕੇ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨਾਂ ਦੀ ਆਵਾਜਾਈ ਹੁੰਦੀ ਹੈ ਤੇ ਉਨ੍ਹਾਂ ਵਿੱਚ ਜਿਆਦਾਤਰ ਗਿਣਤੀ ਤੇਲ ਟੈਂਕਰਾਂ ਅਾਦਿ ਦੀ ਹੁੰਦੀ ਹੈ। ਜਿਸ ਤੋਂ ਬਾਅਦ ਵੀ ਟੋਲ ਪ੍ਬੰਧਕ ਸੁਰੱਖਿਆ ਦੇ ਇੰਤਜ਼ਾਮਾਤ ਕਰਨ ਲਈ ਗੰਭੀਰ ਨਹੀਂ ਦਿਖ ਰਹੇ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਆਖਿਆ ਕਿ ਵਿਭਾਗ ਵੱਲੋ ਇਸ ਲਾਪ੍ਰਵਾਹੀ ਦਾ ਗੰਭੀਰ ਨੋਟਿਸ ਲਿਆ ਜਾਵੇਗਾ ਤੇ ਟੋਲ ਪ੍ਬੰਧਕਾਂ ਨੂੰ ਜਵਾਬ ਤਲਬ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਬਾਵਜੂਦ ਵੀ ਜੇਕਰ ਟੋਲ ਪ੍ਬੰਧਕਾਂ ਵੱਲੋ ਜਲਦੀ ਹੀ ਸੁਰੱਖਿਆ ਦੇ ਪ੍ਬੰਧ ਨਹੀਂ ਕੀਤੇ ਜਾਂਦੇ ਤਾਂ ਰਿਪੋਰਟ ਭੇਜ ਕੇ ਸਰਕਾਰ ਨੂੰ ਢੁੱਕਵੀਂ ਕਾਰਵਾਈ ਕਰਨ ਲਈ ਆਖਿਆ ਜਾਵੇਗਾ।ਓਧਰ,ਫਾਇਰ ਸੇਫਟੀ ਪ੍ਬੰਧਾਂ ਦੀ ਵੱਡੀ ਘਾਟ ਤੇ ਲਾਪ੍ਰਵਾਹੀ ਸਾਹਮਣੇ ਆਉਣ ਤੋਂ ਬਾਅਦ ਟੋਲ ਕਰਮਚਾਰੀ ਮੀਡਿਆ ਨਾਲ ਗੱਲ ਕਰਨ ਤੋਂ ਕਤਰਾਉੰਦੇ ਰਹੇ। ਜਦੋਂ ਇਸ ਸਬੰਧੀ ਟੋਲ ਪਲਾਜ਼ਾ ਦੀ ਮੈਨੇਜਮੈਂਟ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਨੀ ਚਾਹੀ ਤਾਂ ਟੋਲ ਮੁਲਾਜਮਾਂ ਨੇ ਕਿਹਾ ਕਿ ਇਸ ਸਬੰਧੀ ਮੈਨੇਜਰ ਹੀ ਮੀਡਿਆ ਨੂੰ ਕੁੱਝ ਦੱਸ ਸਕਦੇ ਹਨ, ਜੋ ਬਿਮਾਰ ਹੋਣ ਕਾਰਨ ਅੱਜ ਇੱਥੇ ਹਾਜਰ ਨਹੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਧਿਕਾਰੀ।


   
  
  ਮਨੋਰੰਜਨ


  LATEST UPDATES











  Advertisements