View Details << Back

ਵਧੀਆਂ ਬਿਜਲੀ ਦਰਾਂ ਅੱਜ ਤੋਂ ਲਾਗੂ
ਘਾਟਾ ਪੂਰਾ ਕਰਨ ਲਈ ਚੁੱਕਿਆ ਸੂਬਾ ਸਰਕਾਰ ਨੇ ਕਦਮ


ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਚੋਣ ਜ਼ਾਬਤਾ ਖ਼ਤਮ ਹੁੰਦਿਆਂ ਹੀ ਪੰਜਾਬ ਵਾਸੀਆਂ ਨੂੰ ਬਿਜਲੀ ਦੀਆਂ ਵਧੀਆਂ ਦਰਾਂ ਦਾ 'ਤੋਹਫ਼ਾ' ਮਿਲ ਗਿਆ ਹੈ। ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦੇ ਉਤਪਾਦਨ ਅਤੇ ਖਰਚਿਆਂ ਵਿਚ 564.62 ਕਰੋੜ ਰੁਪਏ ਦੇ ਘਾਟੇ ਨੂੰ ਪੂਰਾ ਕਰਨ ਲਈ 2.14 ਫੀਸਦੀ ਦਰ ਨਾਲ ਵੱਖ ਵੱਖ ਟੈਰਿਫ ਵਿਚ ਅੱਠ ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਹੈ। ਇਸ ਤਰ੍ਹਾਂ ਰੈਗੂਲੇਟਰੀ ਕਮਿਸ਼ਨ ਨੇ ਲੋਕ ਸਭਾ ਚੋਣਾਂ ਖ਼ਤਮ ਹੁੰਦਿਆਂ ਹੀ ਉਪਭੋਗਤਾਵਾਂ ਨੂੰ ਬਿਜਲੀ ਦਾ ਝਟਕਾ ਦੇ ਦਿੱਤਾ ਹੈ। ਇਹ ਵਾਧਾ 1 ਅਪ੍ਰੈਲ ਤੋਂ ਲਾਗੂ ਕੀਤਾ ਜਾਣਾ ਸੀ, ਪਰ ਲੋਕ ਸਭਾ ਚੋਣਾਂ ਕਰਕੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਬਿਜਲੀ ਦਰਾਂ ਵਿਚ ਵਾਧੇ ਦਾ ਫੈਸਲਾ ਟਾਲ ਦਿੱਤਾ ਸੀ। ਰੈਗੂਲੇਟਰੀ ਕਮਿਸ਼ਨ ਦੇ ਦਾਅਵੇ ਅਨੁਸਾਰ ਵਧੀਆਂ ਦਰਾਂ 1 ਜੂਨ ਤੋਂ 31 ਮਾਰਚ 2020 ਤਕ ਦਸ ਮਹੀਨਿਆਂ ਲਈ ਵਸੂਲੀਆਂ ਜਾਣਗੀਆਂ। ਜੇਕਰ ਵਿੱਤੀ ਸਾਲ ਲਈ ਦਰਾਂ ਵਸੂਲ ਕੀਤੀਆਂ ਜਾਂਦੀਆਂ ਤਾਂ ਇਹ ਵਾਧਾ 1.78 ਫੀਸਦੀ ਦਰ ਨਾਲ ਹੋਣਾ ਸੀ। ਰੈਗੂਲੇਟਰੀ ਕਮਿਸ਼ਨ ਵਲੋਂ ਜਾਰੀ ਨਵੇਂ ਟੈਰਿਫ ਅਨੁਸਾਰ ਘਰੇਲੂ ਬਿਜਲੀ ਦਰਾਂ 'ਚ ਅੱਠ ਪੈਸੇ ਪ੍ਰਤੀ ਯੂਨਿਟ ਅਤੇ ਕਮਰਸ਼ੀਅਲ 'ਚ ਪੰਜ ਪੈਸੇ, ਲਘੂ ਉਦਯੋਗ 'ਚ ਅੱਠ ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਬਿਜਲੀ ਦਰਾਂ ਵਿਚ ਤੀਸਰੀ ਵਾਰ ਵਾਧਾ ਹੋਇਆ ਹੈ। ਰੈਗੂਲੇਟਰੀ ਕਮਿਸ਼ਨ ਵਲੋਂ ਵਿੱਤੀ ਸਾਲ 2019-20 ਲਈ ਜਾਰੀ ਕੀਤੀਆਂ ਨਵੀਂਆਂ ਦਰਾਂ ਅਨੁਸਾਰ ਦੋ ਕਿਲੋ ਵਾਟ ਤੱਕ ਪਹਿਲੇ 100 ਯੂਨਿਟ 'ਤੇ 4.99 ਪੈਸੇ ਪ੍ਰਤੀ ਕਿਲੋ ਵਾਟ ਯੂਨਿਟ ਵੂਸਲ ਕੀਤਾ ਜਾਵੇਗਾ। ਜਦਕਿ ਪਹਿਲਾ ਇਹ ਰੇਟ 4.91 ਪੈਸੇ ਸੀ। ਕਮਰਸ਼ੀਅਲ ਦਰਾਂ ਪਹਿਲਾਂ 7.12 ਪੈਸੇ ਸਨ ਹੁਣ 45 ਕਿਲੋਵਾਟ ਤੱਕ 7.17 ਪੈਸੇ ਵਸੂਲ ਕੀਤੇ ਜਾਣਗੇ। ਲਘੂ ਉਦੋਯਗ (20 ਕਿਲੋ ਪਾਵਰ ਤੋਂ 80 ਕਿਲੋ ਵਾਟ ਤੱਕ ਦਾ 5.37 ਪੈਸੇ ਪ੍ਰਤੀ ਯੂਨਿਟ ਵਸੂਲਿਆ ਜਾਵੇਗਾ। ਜਨਰਲ ਇੰਡਸਟਰੀ 1000 ਕਿਲੋ ਵਾਟ ਤੋਂ 2500 ਕਿਲੋ ਵਾਟ ਦੀ ਸਮੱਰਥਾ ਵਾਲੀ ਫੈਕਟਰੀ ਦਾ 5.93 ਪੈਸੇ ਪ੍ਰਤੀ ਯੂਨਿਟ ਵਸੂਲਿਆ ਜਾਵੇਗਾ।



   
  
  ਮਨੋਰੰਜਨ


  LATEST UPDATES











  Advertisements