View Details << Back

ਟਰੱਕ ਤੇ ਟਰੈਕਟਰ-ਟਰਾਲੀ ਦੀ ਟੱਕਰ
ਇੱਕ ਹਲਾਕ, ਦੋਜਖ਼ਮੀ

ਭਵਾਨੀਗੜ 2 ਜੂਨ (ਗੁਰਵਿੰਦਰ ਸਿੰਘ )- ਇੱਥੇ ਬੀਤੀ ਦੇਰ ਰਾਤ ਫੱਗੂਵਾਲਾ ਕੈਂਚੀਆਂ ਨੇੜੇ ਸੰਗਰੂਰ ਰੋਡ 'ਤੇ ਇਕ ਟਰੱਕ ਤੇ ਟਰੈਕਟਰ ਟਰਾਲੀ ਵਿਚਕਾਰ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਲੋਕਾਂ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਦੀ ਖਬਰ ਹੈ, ਹਾਦਸੇ ਚ ਜ਼ਖ਼ਮੀ ਜ਼ੇਰੇ ਇਲਾਜ ਮਨਪ੍ਰੀਤ ਸਿੰਘ ਵਾਸੀ ਰੂਪਾਹੇੜੀ ਨੇ ਦੱਸਿਆ ਕਿ ਉਹ ਸੁਰਜੀਤ ਸਿੰਘ ਉਰਫ਼ ਸੀਤਾ ਤੇ ਸ਼ਿੰਗਾਰਾ ਸਿੰਘ ਨਾਲ ਸ਼ਨੀਵਾਰ ਸ਼ਾਮ ਟਰੈਕਟਰ ਟਰਾਲੀ ਤੇ ਬੋਰ ਦਾ ਸਾਮਾਨ ਲੈਣ ਭਵਾਨੀਗੜ੍ਹ ਵਿਖੇ ਆਏ ਸਨ ਤਾਂ ਸਾਮਾਨ ਲੈ ਕੇ ਵਾਪਸ ਮੁੜਦੇ ਹੋਏ ਦੇਰ ਰਾਤ ਦਸ ਕੁ ਵਜੇ ਸੁਨਾਮ ਫੱਗੂਵਾਲਾ ਕੈਂਚੀਆਂ ਪੁੱਲ ਟੱਪਦਿਆਂ ਹੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟਰੈਕਟਰ ਟਰਾਲੀ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਟਰੈਕਟਰ ਖਤਾਨਾ 'ਚ ਜਾ ਪਲਟਿਆ ਤੇ ਉਹ ਤਿੰਨੋਂ ਜਣੇ ਸੜਕ 'ਤੇ ਡਿੱਗ ਪਏ। ਤੇ ਬਾਅਦ ਵਿੱਚ ਉਨ੍ਹਾਂ ਸਾਰਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਟਰੈਕਟਰ ਚਾਲਕ ਸ਼ਿੰਗਾਰਾ ਸਿੰਘ ਨੂੰ ਮ੍ਰਿਤਕ ਅੈਲਾਣ ਦਿੱਤਾ। ਜਦੋਂਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਮਨਪ੍ਰੀਤ ਸਿੰਘ ਤੇ ਸੁਰਜੀਤ ਸਿੰਘ ਸੀਤਾ ਦੀ ਹਾਲਤ ਨੂੰ ਦੇਖਦੇ ਹੋਏ ਦੋਵਾਂ ਨੂੰ ਇਲਾਜ ਲਈ ਪਟਿਆਲਾ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ। ਓਧਰ ਪੁਲਸ ਨੇ ਹਾਦਸੇ ਸਬੰਧੀ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਟਰੱਕ ਡਰਾਇਵਰ ਨਛੱਤਰ ਖਾ ਵਾਸੀ ਹਰਕ੍ਰਿਸ਼ਨਪੁਰਾ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਵਾਪਰੇ ਹਾਦਸੇ 'ਚ ਨੁਕਸਾਨਿਆ ਟਰੈਕਟਰ।


   
  
  ਮਨੋਰੰਜਨ


  LATEST UPDATES











  Advertisements