View Details << Back

ਐਸ ਐਚ ਓ ਖੁਸ਼ਪ੍ਰੀਤ ਕੌਰ ਨੇ ਪੁਲਿਸ ਸਟੇਸ਼ਨ ਫੇਜ 11 ਦਾ ਸੰਭਾਲਿਆ ਚਾਰਜ
ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ :-ਖੁਸ਼ਪ੍ਰੀਤ ਕੌਰ

ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਜਿਲਾ ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੇ ਅਨੁਸਾਰ ਫੇਜ਼ 11 ਤੋਂ ਐਸਐਚਓ ਨਰਦੇਵ ਸਿੰਘ ਦਾ ਤਬਾਦਲਾ ਕਰਕੇ ਪੁਲਿਸ ਸਟੇਸ਼ਨ ਫ਼ੇਜ਼ 11 ਦੇ ਵਿੱਚ ਸਬ ਇਸਪੈਕਟਰ ਖੁਸ਼ਪ੍ਰੀਤ ਕੌਰ ਨੂੰ ਐਸਐਚਓ ਵਜੋਂ ਤੈਨਾਤ ਕੀਤਾ ਗਿਆ ਖੁਸ਼ਪ੍ਰੀਤ ਕੌਰ ਜੋ ਕਿ ਕਾਫ਼ੀ ਲੰਮੇ ਸਮੇਂ ਤੋਂ ਮੁਹਾਲੀ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿੱਚ ਆਪਣੀਆਂ ਸੇਵਾਵਾਂ ਨੂੰ ਬਾਖੂਬੀ ਨਾਲ ਨਿਭਾ ਰਹੇ ਸਨ ਜਿਨ੍ਹਾਂ ਦੀਆਂ ਸੇਵਾਵਾਂ ਵਿਚ ਹੋਰ ਵਾਧਾ ਕਰਦਿਆਂ ਉਨ੍ਹਾਂ ਨੂੰ ਪੁਲੀਸ ਸਟੇਸ਼ਨ ਫੇਜ਼ 11 ਵਿਖੇ ਐੱਸ ਐੱਚ ਓ ਵਜੋਂ ਤੈਨਾਤ ਕੀਤਾ ਗਿਆ ਹੈ। ਇਸ ਸਬੰਧੀ ਐੱਸ ਐਚ ਓ ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਜਿਸ ਅਹੁਦੇ ਤੇ ਮੈਨੂੰ ਤੈਨਾਤ ਕਰਕੇ ਲੋਕ ਸੇਵਾ ਕਰਨ ਦਾ ਜੋ ਮੌਕਾ ਦਿੱਤਾ ਹੈ ਉਸ ਨੂੰ ਤਨਦੇਹੀ ਨਾਲ ਕਰਾਂਗੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਦਿਨ ਰਾਤ ਇੱਕ ਕਰਾਂਗੇ ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਨੌਜਵਾਨਾਂ ਵੱਲੋਂ ਕੀਤੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਐੱਸ ਐੱਚ ਓ ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਇਲਾਕੇ ਵਿੱਚ ਭੈੜੇ ਅਨਸਰਾਂ ਨੂੰ ਨਕੇਲ ਪਾਉਣੀ ਅਤੇ ਅਪਰਾਧ ਮੁਕਤ ਮਾਹੌਲ ਪੈਦਾ ਕਰਨਾ ਅਤੇ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕਾਬੂ ਹੇਠ ਰੱਖਣਾ ਉਨ੍ਹਾਂ ਦੀ ਪਹਿਲ ਹੋਵੇਗੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਅਪਰਾਧ ਜਾਂ ਅਪਰਾਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਐਸਐਚਓ ਖੁਸ਼ਪ੍ਰੀਤ ਕੌਰ ਆਮ ਪਬਲਿਕ ਲਈ ਨਰਮ ਦਿਲ ਅਤੇ ਮਿਲਣਸਾਰ ਹਨ ਪਰ ਸ਼ਰਾਰਤੀ ਅਨਸਰਾਂ ਲਈ ਬਹੁਤ ਸਖ਼ਤ ਮਿਜ਼ਾਜ ਜਾਣੇ ਜਾਂਦੇ ਹਨ
ਐਸਐਚਓ ਖੁਸ਼ਪ੍ਰੀਤ ਕੌਰ


   
  
  ਮਨੋਰੰਜਨ


  LATEST UPDATES











  Advertisements