View Details << Back

ਭਵਾਨੀਗੜ ਚ ਰੁੱਖਾਂ ਦੀ ਛਬੀਲ 6 ਜੂਨ ਨੂੰ
ਤਾਪਮਾਨ ਨੂੰ ਕੰਟਰੋਲ ਕਰਨ ਲਈ ਰੁੱਖ ਲਗਾਉਣਾ ਸਮੇ ਦੀ ਮੁੱਖ ਮੰਗ :-ਹਰਪ੍ਰੀਤ ਬਾਜਵਾ

ਭਵਾਨੀਗੜ { ਗੁਰਵਿੰਦਰ ਸਿੰਘ } ਜੂਨ ਮਹੀਨਾ ਜਿਥੇ ਕੜਾਕੇ ਦੀ ਗਰਮੀ ਨਾਲ ਆਉਦਾ ਹੈ ਓਥੇ ਹੀ ਪੰਜਾਬ ਦੇ ਕੋਨੇ ਕੋਨੇ ਵਿਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਥਾਂ ਥਾਂ ਲਗਦੀਆਂ ਹਨ ਅੱਜ ਕਲ ਜਿਥੇ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ ਅਤੇ ਪਾਰਾ 40 ਤੋਂ 45 ਦੇ ਨੇੜੇ ਪੁੱਜ ਗਿਆ ਹੈ ਨੂੰ ਲੈ ਕੇ ਸਮਾਜਸੇਵੀ ਸੰਸਥਾਵਾਂ ਪਿਛਲੇ ਸਾਲਾਂ ਤੋਂ ਹੀ ਚਿੰਤਤ ਹਨ ਅਤੇ ਕੁਦਰਤੀ ਆਫ਼ਤਾਂ ਜਿਨ੍ਹਾਂ ਨੂੰ ਮਨੁੱਖ ਨੇ ਆਪ ਸਹੇੜਿਆ ਹੈ ਇਥੇ ਜਾਣਕਾਰੀ ਲਈ ਦੱਸ ਦੇ ਹਾਂ ਕੇ ਨੈਸ਼ਨਲ ਹਾਈਵੇਅ ਬਣਾਉਣ ਵੇਲੇ ਜੋ ਰੁੱਖ ਪਟੇ ਗਏ ਉਸ ਦੀ ਥਾਂ ਹੋਰ ਰੁੱਖ ਨਹੀਂ ਲਾਏ ਗਏ ਭਾਵੇ ਕੇ ਸਮੇ ਸਮੇ ਤੇ ਪੰਜਾਬ ਸਰਕਾਰ ਵਲੋਂ ਕਈ ਸਕੀਮ ਆਈਆਂ ਅਤੇ ਰੁੱਖ ਵੀ ਲਗਾਏ ਗਏ ਪਰ ਫੇਰ ਵੀ 10 ਸਾਲ ਦਾ ਹਾਰਿਆ ਭਰਿਆ ਦਰਖਤ ਇਕ ਯਾ ਦੋ ਸਾਲਾਂ ਵਿਚ ਉਸ ਦੀ ਪੂਰਤੀ ਕਿਵੇਂ ਕਰ ਸਕਦਾ ਹੈ ਜਿਸ ਤੋਂ ਚਿੰਤਤ ਨੌਜਵਾਨ ਆਗੂ ਪਿਛਲੇ ਸਾਲ ਦੀ ਤ੍ਰਾ ਇਸ ਸਾਲ ਵੀ ਰੁੱਖਾਂ ਦੀ ਛਬੀਲ ਲਾ ਕੇ ਲੋਕਾਂ ਨੂੰ ਹੁਣ ਵੀ ਜਾਗ ਜਾਣ ਦਾ ਹੋਕਾ ਦੇ ਰਹੇ ਹਨ ਇਸੇ ਸਬੰਧ ਵਿਚ ਅੱਜ ਪਤਰਕਾਰਾਂ ਨਾਲ ਗੱਲ ਕਰਦੇ ਹੋਏ ਸੰਗਰੂਰ ਦੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਜਿਵੇਂ ਹੀ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਪੰਜਾਬ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਲੋਕ ਸਮਾਜ ਸੇਵਾ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਉਣੀਆ ਸ਼ੁਰੂ ਕਰਦੇ ਹਨ, ਜੋ ਇੱਕ ਚੰਗਾ ਉਪਰਾਲਾ ਹੈ। ਪਰ ਜੇ ਵਿਗਿਆਨਿਕ ਪੱਖ ਤੋਂ ਦੇਖਿਆ ਜਾਵੇ ਤਾਂ ਗਰਮੀ ਨੂੰ ਘੱਟ ਕਰਨ ਲਈ ਤਾਪਮਾਨ ਨੂੰ ਕੰਟਰੋਲ ਕਰਨਾ ਪਵੇਗਾ। ਇਸ ਲਈ ਪੰਜਾਬ ਵਿੱਚ ਵੱਡੀ ਮਾਤਰਾ ਵਿੱਚ ਰੁੱਖ ,ਪੌਦੇ ਲਗਾਉਣ ਦੀ ਲੋੜ ਹੈ । ਸੋ ਇਸ ਮੁਹਿੰਮ ਦੀ ਪਹਿਲ ਸੰਗਰੂਰ ਤੋਂ ਕੀਤੀ ਜਾਵੇਗੀ ਜਦੋਂ 6 ਜੂਨ ਨੂੰ ਲੋਕ ਪਾਣੀ ਦੀ ਛਬੀਲਾਂ ਲਗਾਉਣਗੇ ਉਥੇ ਹੀ ਸੰਗਰੂਰ ਤੋਂ ਹਰਪ੍ਰੀਤ ਬਾਜਵਾ ਨੌਜਵਾਨਾਂ ਦੀ ਟੀਮਾਂ ਨੂੰ ਨਾਲ ਲੈ ਕੇ ਪੌਦਿਆਂ ਦੀਆਂ ਛਬੀਲਾਂ ਲਗਾਉਣ ਦਾ ਉਪਰਾਲਾ ਕਰ ਰਹੇ ਹਨ।ਏਥੇ ਬਾਜਵਾ ਨੇ ਪ੍ਰੈਸ ਰਾਹੀਂ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ, ਕਿਸਾਨ ਯੂਨੀਅਨਾਂ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ਰੁੱਖ ਲਗਾਓ, ਪਾਣੀ ਬਚਾਓ ਪੰਜਾਬ ਵਸਾਓ ਮੁਹਿੰਮ ਵਿਚ ਸਾਡਾ ਸਾਥ ਦਿਓ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕਰੋ।
ਰੁੱਖਾਂ ਦੀ ਛਬੀਲ ਲਗਾਉਣ ਲਈ ਇਕ ਭਰਵੀਂ ਮੀਟਿੰਗ ਦੌਰਾਨ ਬਾਜਵਾ ਅਤੇ ਸਾਥੀ ,


   
  
  ਮਨੋਰੰਜਨ


  LATEST UPDATES











  Advertisements