View Details << Back

6 ਜੂਨ ਦਾ ਦਿਨ ਸਿੱਖ ਹਿਰਦਿਆਂ ਲਈ ਦਰਦਨਾਕ ਕਾਰਵਾਈਆਂ ਦੀ ਯਾਦ
84 ਦਾ ਸਾਕਾ ਘੱਲੂਘਾਰਾ ਕਾਂਗਰਸ ਦੇ ਮੱਥੇ ਤੇ ਲੱਗਿਆ ਕਾਲਾ ਦਾਗ : ਚੰਦੂਮਾਜਰਾ

ਐਸ ਏ ਐਸ ਨਗਰ, 4 ਜੂਨ (ਗੁਰਵਿੰਦਰ ਸਿੰਘ ਮੋਹਾਲੀ ) ਜੂਨ 1984 ਵਿੱਚ ਉਸ ਵੇਲੇ ਦੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਹੁਕਮਾਂ ਤੇ ਭਾਰਤੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਅਤੇ ਸ੍ਰੀ ਅਕਾਲ ਤਖਤ ਤੇ ਹਮਲਾ ਕਰਕੇ ਸਿੱਖ ਸ਼ਰਧਾਲੂਆਂ ਤੇ ਹਮਲੇ ਕੀਤੇ ਗਏ ਸਨ ਅਤੇ ਇਹ ਘਟਨਾ ਇਤਿਹਾਸ ਦੇ ਪੰਨਿਆਂ ਵਿੱਚ ਕਾਂਗਰਸ ਪਾਰਟੀ ਦੇ ਮੱਥੇ ਤੇ ਲੱਗੇ ਇੱਕ ਕਾਲੇ ਧਬੇ ਦੇ ਰੂਪ ਵਿੱਚ ਦਰਜ ਹੈ ਜਿਸਨੂੰ ਕਦੇ ਸਾਫ ਨਹੀਂ ਕੀਤਾ ਜਾ ਸਕਦਾ| ਇਹ ਗੱਲ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ| ਉਹ ਸਥਾਨਕ ਫੇਜ਼ 3 ਬੀ 1 ਦੀ ਰੇਹੜੀ ਮਾਰਕੀਟ ਵਿਖੇ ਕੌਂਸਲਰ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਵਿਚ ਲਗਾਈ ਗਈ ਛਬੀਲ ਮੌਕੇ ਸੇਵਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀ ਗੱਲ ਕਰ ਰਹੇ ਸਨ| ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਅਜਿਹੇ ਵੱਡੇ ਜਖਮ ਦਿੱਤੇ ਹਨ ਜਿਹੜੇ ਲੰਘੀ ਦੁਨੀਆ ਤਕ ਹਰੇ ਰਹਿਣਗੇ| ਉਹਨਾਂ ਕਿਹਾ ਕਿ ਜੂਨ 1984 ਦਾ ਘੱਲੂਘਾਰਾ ਹੋਵੇ ਜਾਂ ਫਿਰ ਨਵੰਬਰ 1984 ਨੂੰ ਦੇਸ਼ ਭਰ ਵਿੱਚ ਸੜਕਾਂ ਤੇ ਸਿੱਖਾਂ ਦਾ ਕੀਤਾ ਗਿਆ ਕਤਲੇਆਮ (ਜਿਸ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਬੇਗੁਨਾਹ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ) ਅਜਿਹੇ ਖੂਨੀ ਸਾਕੇ ਹਨ ਜਿਹਨਾਂ ਨੂੰ ਖਾਲਸਾ ਪੰਥ ਕਦੇ ਭੁਲਾ ਨਹੀਂ ਸਕਦਾ| ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਖੁਦ ਨੂੰ ਕਿੰਨੀ ਵੀ ਪਾਕ ਸਾਫ ਸਾਬਿਤ ਕਰਨ ਦੀ ਕਿਸ਼ਸ਼ ਕਰੇ ਪਰੰਤੂ ਉਸਨੂੰ ਕਦੇ ਵੀ ਮਾਫ ਨਹੀਂ ਕੀਤਾ ਜਾ ਸਕਦਾ| ਉਹਨਾਂ ਕਿਹਾ ਕਿ ਹਰ ਸਾਲ 3 ਜੂਨ ਤੋਂ 6 ਜੂਨ ਦੇ ਦਿਨ ਸਿੱਖ ਹਿਰਦਿਆਂ ਨੂੰ ਝੰਝੋੜ ਕੇ ਕਾਂਗਰਸ ਵਲੋਂ ਅੰਜਾਮ ਦਿੱਤੀਆਂ ਦਰਦਨਾਕ ਤੇ ਖੌਫਨਾਕ ਕਾਰਵਾਈਆਂ ਦੀ ਯਾਦ ਕਰਵਾਉਂਦੇ ਹਨ ਅਤੇ ਸਿੱਖਾਂ ਦੇ ਜਖਮਾਂ ਨੂੰ ਮੁੜ ਹਰਾ ਕਰ ਦਿੰਦੇ ਹਨ|ਉਹਨਾਂ ਕਿਹਾ ਕਿ ਕੁੱਝ ਪੰਥਕ ਲਿਬਾਸ ਅਤੇ ਪੰਥਕ ਚਿਹਰੇ ਮੋਹਰੇ ਵਾਲੇ ਘੁਸਪੈਠੀਆਂ ਵਲੋਂ ਆਪਣੀ ਜਮੀਰ ਵੇਚ ਕੇ ਸਿੱਖਾਂ ਦੀ ਕਾਤਲ ਜਮਾਤ ਦੀਆਂ ਗੱਡੀਆਂ ਵਿੱਚ ਘੁੰਮਣਾ ਵੀ ਖਾਲਸਾ ਪੰਥ ਲਈ ਵੱਡੀ ਚੁਣੌਤੀ ਹੈ| 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਕਿਹਾ ਕਿ ਉਹ ਪੰਥ ਵਿਰੋਧੀ ਤਾਕਤਾਂ ਦੇ ਇਸ ਘਿਣੌਨੇ ਸਰੂਪ ਦਾ ਪਰਦਾਫਾਸ਼ ਕਰਕੇ ਉਹਨਾਂ ਨੂੰ ਪੰਥ ਦੋਸ਼ੀਆਂ ਦੀ ਲਾਈਨ ਵਿੱਚ ਖੜ੍ਹਾ ਕਰਨ ਦਾ ਪ੍ਰਣ ਕਰਦੇ ਹਨ|ਇਸ ਮੌਕੇ ਕਮਲਜੀਤ ਸਿੰਘ ਰੂਬੀ, ਦਲਜੀਤ ਸਿੰਘ ਵਾਲੀਆ, ਰਮਨਪ੍ਰੀਤ ਬਾਵਾ, ਨਾਨਕ ਸਿੰਘ, ਨੀਰਜ ਕੁਮਾਰ, ਰਿੰਕੂ ਕਾਲਰਾ, ਹੈਪੀ ਕੋਛੜ, ਗੁਰਕੀਰਤ ਸਿੰਘ ਅਤੇ ਹੋਰ ਦੁਕਾਨਦਾਰ ਹਾਜਿਰ ਸਨ|



   
  
  ਮਨੋਰੰਜਨ


  LATEST UPDATES











  Advertisements