View Details << Back

ਆਉਣ ਵਾਲੇ ਅਗਲੇ 22 ਸਾਲਾਂ ‘ਚ ਖਤਮ ਹੋ ਜਾਵੇਗਾ ਪੰਜਾਬ ਦਾ ਪਾਣੀ !

ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਪੂਰੇ ਭਾਰਤ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਰਾਜਸਥਾਨ ਅਤੇ ਹੋਰ ਕਈ ਸੂਬਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਹੈ ਪੰਜਾਬ, ਹਰਿਆਣਾ, ਉੱਤਰ ਪ੍ਦੇਸ਼, ਦਿੱਲੀ ਅਤੇ ਮੱਧ ਪ੍ਦੇਸ਼ ‘ਚ ਵੀ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਇਸਦਾ ਅਸਰ ਸਾਡੇ ਵਾਤਾਵਰਨ ‘ਤੇ ਪੈ ਰਿਹਾ ਹੈ ਤੇ ਜਲ ਸੰਕਟ ਵੀ ਵਧਦਾ ਜਾ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਕੁਝ ਠੀਕ ਨਹੀਂ ਹੈ। ਆਉਣ ਵਾਲੇ 22 ਸਾਲਾਂ ‘ਚ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਿਲਕੁਲ ਖ਼ਤਮ ਹੋ ਜਾਵੇਗਾ। ਹੁਣੇ ਤੋਂ ਪਾਣੀ ਸੰਭਾਲਣ ਦੇ ਕੋਈ ਗੰਭੀਰ ਜਤਨ ਨਾ ਕੀਤੇ ਗਏ, ਤਾਂ ਸਾਲ 2041 ਤੱਕ ਪੰਜਾਬ ਸੂਬਾ ਇੱਕ ਰੇਗਿਸਤਾਨ ਵਿੱਚ ਵੀ ਤਬਦੀਲ ਹੋ ਸਕਦਾ ਹੈ। ਇਹ ਚੇਤਾਵਨੀ ਵੱਖੋ–ਵੱਖਰੀਆਂ ਰਾਸ਼ਟਰੀ ਤੇ ਸੂਬਾ ਪੱਧਰੀ ਏਜੰਸੀਆਂ ਨੇ ਦਿੱਤੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਪੰਜਾਬ 79% ਇਲਾਕਿਆਂ ‘ਚ ਜ਼ਮੀਨੀ ਪਾਣੀ ਵਰਤੋਂ ਜ਼ਰੂਰਤ ਤੋਂ ਵੱਧ ਕੀਤੀ ਜਾ ਰਹੀ ਰਹੀ ਹੈ। ਜਿਸ ਕਰਕੇ ਇਸਦਾ ਪੱਧਰ ਹਰ ਸਾਲ 1.67 ਫੁੱਟ ਹੋਰ ਹੇਠਾਂ ਚਲਾ ਜਾਂਦਾ ਹੈ। ਕੇਂਦਰੀ ਭੂ–ਜਲ ਬੋਰਡ ਨੇ ਸਾਲ 2017 ਦੌਰਾਨ ਆਪਣੇ ਇੱਕ ਅਧਿਐਨ ’ਚ ਦੱਸਿਆ ਸੀ ਕਿ ਮੋਹਾਲੀ, ਜਲੰਧਰ, ਫ਼ਤਿਹਗੜ੍ਹ ਸਾਹਿਬ, ਪਟਿਆਲਾ, ਬਠਿੰਡਾ, ਪਠਾਨਕੋਟ, ਬਰਨਾਲਾ, ਹੁਸ਼ਿਆਰਪੁਰ, ਮੋਗਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਪਾਣੀ ਦੇ ਪੱਧਰ ਦੇ ਹਾਲਾਤ ਬਹੁਤ ਖ਼ਰਾਬ ਹਨ ਤੇ ਇਨ੍ਹਾਂ ਖੇਤਰਾਂ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਇਨ੍ਹਾਂ ਇਲਾਕਿਆਂ ਵਿੱਚ ਖੇਤਾਂ ’ਚ ਟਿਊਬਵੈਲ ਲਗਵਾਉਣ ਲਈ 300 ਤੋਂ ਲੈ ਕੇ 400 ਫ਼ੁੱਟ ਤੱਕ ਡੂੰਘੇ ਬੋਰ ਕੀਤੇ ਜਾਂਦੇ ਹਨ, ਤਦ ਜਾ ਕੇ ਕਿਤੇ ਸਿੰਜਾਈ ਲਈ ਪਾਣੀ ਮੁਹੱਈਆ ਹੁੰਦਾ ਹੈ। ਸੂਬੇ ਦੇ 109 ਬਲਾਕਸ ਨੂੰ ਇਸ ਅਧਿਐਨ ਵਿੱਚ ‘ਲੋੜ ਤੋਂ ਵੱਧ ਪਾਣੀ ਵਰਤਣ ਵਾਲੇ ਖੇਤਰ’ ਦੱਸਿਆ ਗਿਆ ਹੈ। ਅਮਰੀਕੀ ਏਜੰਸੀ ‘ਨੈਸ਼ਨਲ ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (NASA) ਨੇ ਵੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਘਟਦੇ ਜਾ ਰਹੇ ਪੱਧਰ ਉੱਤੇ ਚਿੰਤਾ ਜਤਾਈ ਹੈ। ਝੋਨੇ ਦੀ ਫ਼ਸਲ ਵੀ ਜ਼ਮੀਨੀ ਪਾਣੀ ਨੂੰ ਵੱਡੇ ਪੱਧਰ ਉੱਤੇ ਖਿੱਚ ਰਹੀ ਹੈ। ਪਰ ਕਿਸਾਨ ਜੱਥੇਬੰਦੀਆਂ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਇਹ ਪੱਧਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਵਰਤੋਂ ਕਾਰਨ ਘਟ ਰਿਹਾ ਹੈ। ਜਿਕਰਯੋਗ ਹੈ ਕਿ ਪੰਜਾਬ ਤੋਂ ਇਲਾਵਾ ਇਹ ਖਤਰਾ ਦਿੱਲੀ ਤੇ ਨਾਲ ਹੋਰ 21 ਸ਼ਹਿਰਾਂ ‘ਤੇ ਬਣਿਆ ਹੋਇਆ ਹੈ। ਦਿੱਲੀ ਵਿਚ ਇਨ੍ਹਾਂ ਦਿਨਾਂ ਵਿਚ ਕਰੀਬ 270 ਐੱਮਜੀਡੀ ਪਾਣੀ ਦੀ ਕਮੀ ਹੈ। ਦਰਅਸਲ ਜ਼ਮੀਨੀ ਪਾਣੀ ਦੀ ਨਿਕਾਸੀ ਜ਼ਿਆਦਾ ਤੇ ਰਿਚਾਰਜ ਘੱਟ ਹੋਣ ਨਾਲ ਇਥੇ ਜ਼ਿਆਦਾਤਰ ਇਲਾਕਿਆਂ ਵਿਚ ਜ਼ਮੀਨੀ ਪੱਧਰ ਹਰ ਸਾਲ 0.5-2 ਮੀਟਰ ਹੇਠਾਂ ਗਿਰ ਰਿਹਾ ਹੈ। ਜੇਕਰ ਹੀ ਹਾਲ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪਿਆਸ ਬੁਝਾਉਣ ਨੂੰ ਵੀ ਪਾਣੀ ਨਸੀਬ ਨਹੀਂ ਹੋਵੇਗਾ। ਵੈਸੇ ਵੀ ਦਿੱਲੀ ਵਿਚ ਜ਼ਮੀਨੀ ਪਾਣੀ ਦੀ ਮੌਜੂਦਾ ਸਥਿਤੀ ਭਵਿੱਖ ਦੀ ਡਰਾਵਨੀ ਤਸਵੀਰ ਪੇਸ਼ ਕਰ ਰਹੀ ਹੈ। ਜ਼ਮੀਨੀ ਪਾਣੀ ਵਧ ਦੇਣ ਨਾਲ ਪਾਣੀ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਰਹੀ ਹੈ ਤੇ ਦਿੱਲੀ ਦੇ ਭੂ-ਗਰਭ ਵਿਚ ਮੌਜੂਦ ਪਾਣੀ ਦਾ 76 ਫੀਸਦੀ ਹਿੱਸਾ ਵਰਤੋਂ ਯੋਗ ਨਹੀਂ ਰਿਹਾ। ਮੈਗਸੈਸੇ ਪੁਰਸਕਾਰ ਪ੍ਰਾਪਤ ‘ਪਾਣੀ ਪੁਰਸ਼’ ਰਾਜੇਂਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਨੀਤੀ ਆਯੋਗ ਦੀ ਰਿਪੋਰਟ ਦਾ ਹਵਾਲਾ ਦੇ ਕੇ ਕਿਹਾ ਕਿ ਜ਼ਮੀਨੀ ਪਾਣੀ ਦੀ ਖਪਤ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਦੀ ਮੈਟਰੋ ਸਿਟੀ ਮੇਰਠ, ਦਿੱਲੀ, ਫਰੀਦਾਬਾਦ ਤੇ ਗੁਰੂਗ੍ਰਾਮ ਵਿਚ ਜ਼ਮੀਨੀ ਪਾਣੀ ਪੂਰੀ ਤਰ੍ਹਾਂ ਨਾਲ ਖ਼ਤਮ ਹੋਣ ਦੀ ਕਗਾਰ ‘ਤੇ ਹੈ




   
  
  ਮਨੋਰੰਜਨ


  LATEST UPDATES











  Advertisements