View Details << Back

ਮਜ਼ਦੂਰਾਂ ਦੀ ਘਾਟ ਨੇ ਕਿਸਾਨ ਸੋਚੀਂ ਪਾਏ
ਬਿਜਲੀ ਤਾਂ ਆਈ ਪਰ ਝੋਨਾ ਲਗਾਉਣ ਵਾਲੇ ਮਜ਼ਦੂਰਾਂ ਦੀ ਭਾਲ ਚ ਕਿਸਾਨ

ਭਵਾਨੀਗੜ {ਗੁਰਵਿੰਦਰ ਸਿੰਘ} ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਇੱਕ ਹਫ਼ਤਾ ਪਹਿਲਾਂ ਝੋਨਾ ਲਾਉਣ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ ਅਤੇ 8 ਘੰਟੇ ਨਿਰਵਿਘਨ ਬਿਜਲੀ ਦੀ ਵੀ ਸ਼ੁਰੂਆਤ ਹੋ ਗਈ ਹੈ। ਪਰ ਵੱਡੀਆਂ ਮੁਸ਼ਕਲਾਂ ਸਹਿਣ ਵਾਲੇ ਕਿਸਾਨ ਨੂੰ ਹੁਣ ਝੋਨਾ ਲਗਾਉਣ ਵਾਲੇ ਮਜ਼ਦੂਰਾਂ ਦੀ ਭਾਲ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕਿਸਾਨ ਗੁਰਪ੍ਰੀਤ ਸਿੰਘ ਕਾਕਾ ਬਾਲਦ ਕਲਾਂ, ਮਨਦੀਪ ਸਿੰਘ ਤੇਜੇ ਬਾਲਦ ਖੁਰਦ, ਸਤਨਾਮ ਸਿੰਘ, ਕਰਮਜੀਤ ਸਿੰਘ, ਜਗਦੇਵ ਸਿੰਘ, ਕਰਮ ਸਿੰਘ, ਦਲੇਲ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਸੂਬਾ ਸਰਕਾਰ ਨੇ ਝੋਨਾ ਲਾਉਣ ਲਈ ਇੱਕ ਤਾਰੀਖ ਬੰਨ੍ਹੀ ਹੈ ਉਦੋਂ ਤੋਂ ਝੋਨਾ ਲਗਾਉਣ ਵਾਲੇ ਮਜ਼ਦੂਰਾਂ ਦੀ ਖਿੱਚ ਇੱਕ ਸਮੇਂ ਹੀ ਪੂਰੀ ਪੈ ਜਾਂਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਰੇਲਵੇ ਸਟੇਸ਼ਨਾਂ ਬੱਸ ਸਟੈਂਡਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲੱਭਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਦਲਿਤ ਭਾਈਚਾਰੇ ਦੇ ਲੋਕ ਵੀ ਝੋਨਾ ਲਾਉਣ ਲਈ ਟੋਲੀਆਂ ਬਣਾਉਂਦੇ ਹਨ ਪਰ ਇਕੱਠਾ ਕੰਮ ਸ਼ੁਰੂ ਹੋਣ ਕਾਰਨ ਝੋਨਾ ਲਾਉਣ ਲਈ ਲੇਬਰ ਦੀ ਦਿੱਕਤ ਦਾ ਹਰ ਸਾਲ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੱਜ ਦੇ ਮਸ਼ੀਨਰੀ ਯੁੱਗ ਵਿੱਚ ਹਰ ਫ਼ਸਲ ਦੀ ਬਿਜਾਈ ਕਰਨ ਵਾਂਗ ਝੋਨਾ ਲਾਉਣ ਦੀ ਵੀ ਮਸ਼ੀਨਰੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਝੋਨਾ ਲਾਉਣ ਲਈ ਲੇਬਰ ਦੀ ਖੱਜਲ ਖੁਆਰੀ ਤੋਂ ਕਿਸਾਨਾਂ ਨੂੰ ਰਾਹਤ ਮਿਲ ਸਕੇ।
ਪਾਣੀ ਨਾਲ ਭਰਿਆ ਖੇਤ ਝੋਨਾ ਲਗਾਉਣ ਵਾਲੇ ਮਜ਼ਦੂਰਾਂ ਦਾ ਇੰਤਜ਼ਾਰ ਕਰਦਾ ਹੋਇਆ।


   
  
  ਮਨੋਰੰਜਨ


  LATEST UPDATES











  Advertisements