View Details << Back

ਘੜੂੰਆਂ ਥਾਣਾ ਮੁਖੀ ਅਮਨਪ੍ਰੀਤ ਬਰਾੜ ਨੇ ਨਸ਼ਾ ਤਸਕਰਾਂ ਤੇ ਕੱਸਿਆ ਸ਼ਿਕੰਜਾ

ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਥਾਣਾ ਘੜੂੰਆਂ ਦੀ ਐਸ. ਐਚ. ਓ. ਅਮਨਪ੍ਰੀਤ ਕੌਰ ਬਰਾੜ ਦੀ ਅਗਵਾਈ ਹੇਠ ਏ. ਐਸ. ਆਈ. ਬਲਰਾਜ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਪਿੰਡ ਘੜੂੰਆਂ ਦੇ ਬੱਸ ਸਟੈਂਡ 'ਤੇ ਕੀਤੀ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 15 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਅਮਨਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਖਰੜ ਵਲੋਂ ਆ ਰਹੇ ਇਕ ਐਕਟਿਵਾ ਸਕੂਟਰ ਸਵਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਉਸ ਨੇ ਆਪਣੀ ਪਛਾਣ ਸਰਵਨ ਪੁੱਤਰ ਨੰਦ ਲਾਲ ਵਜੋਂ ਦੱਸੀ | ਉਸ ਨੇ ਸਕੂਟਰੀ ਅੱਗੇ ਪੈਰਾਂ 'ਚ ਪਲਾਸਟਿਕ ਦਾ ਥੈਲਾ ਰੱਖਿਆ ਹੋਇਆ ਸੀ, ਜਦੋਂ ਉਸ ਨੂੰ ਚੈੱਕ ਕੀਤਾ ਤਾਂ ਉਸ 'ਚੋਂ 15 ਬੋਤਲਾਂ ਬੋਤਲਾਂ ਸ਼ਰਾਬ ਮਾਰਕਾ ਨੈਨਾ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਹੋਈ | ਪੁਲਿਸ ਨੇ ਉਕਤ ਮੁਲਜ਼ਮ ਦੇ ਿਖ਼ਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |ਥਾਣਾ ਮੁਖੀ ਘੜੂੰਆਂ ਅਮਨਪ੍ਰੀਤ ਬਰਾੜ ਵੱਲੋਂ ਜਦੋਂ ਦੀ ਨਸ਼ਿਆਂ ਵਿਰੁੱਧ ਮੁਹਿੰਮ ਆਰੰਭ ਕੀਤੀ ਹੈ ਉਸ ਵੇਲੇ ਤੋਂ ਨਸ਼ਾ ਤਸਕਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਥਾਣਾ ਮੁਖੀ ਬਰਾੜ ਵੱਲੋਂ ਕੀਤੀ ਗਈ ਸਖ਼ਤੀ ਤੋਂ ਬਾਅਦ ਗੈਰ ਸਮਾਜੀ ਅਨਸਰਾਂ ਨੇ ਆਪਣਾ ਬੋਰੀ ਬਿਸਤਰਾ ਚੁੱਕਣ ਵਿੱਚ ਹੀ ਭਲਾਈ ਸਮਝੀ ਹੈ। ਥਾਣਾ ਮੁਖੀ ਅਮਨਪ੍ਰੀਤ ਬਰਾੜ ਦੀ ਆਮ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ



   
  
  ਮਨੋਰੰਜਨ


  LATEST UPDATES











  Advertisements