ਮਨੋਰੰਜਨ
ਲਾਈਫ ਸਟਾਈਲ
ਵਪਾਰਕ
ਖੇਡ
ਸਿਹਤ ਦਰਪਣ
ਰਾਜਨੀਤੀ
ਧਰਮ
ਸੰਪਾਦਕੀ/ਲੇਖ
ਸਮਾਜ
ਬਾਲ ਸੰਸਾਰ
ਨਾਰੀ,ਘਰ ਸੰਸਾਰ
Facebook
YouTube
MALWA MV TV
Home
Punjab
India
International
Be a Reporter
Videos
Blogs
Contact Us
Login
View Details
<< Back
ਬਹਿਬਲ ਕਲਾਂ ਗੋਲ਼ੀਕਾਂਡ ਦਾ ਸੱਚ
ਐਸਆਈਟੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ
ਚੰਡੀਗੜ੍ਹ: (ਗੁਰਵਿੰਦਰ ਸਿੰਘ ਮੋਹਾਲੀ) ਬਹਿਬਲਕਲਾਂ ਤੇ ਕੋਟਕਪੁਰਾ ਗੋਲ਼ੀਕਾਂਡ ਦੀ ਜਾਂਚ ਕਰ ਰਹੀ ਟੀਮ (SIT) ਨੇ ਆਪਣੀ ਰਿਪੋਰਟ ਵਿੱਚ ਨਵਾਂ ਖ਼ੁਲਾਸਾ ਕੀਤਾ ਹੈ ਜਿਸ ਨਾਲ ਮਾਮਲੇ ਦੀ ਪੂਰੀ ਕਹਾਣੀ ਬਦਲਦੀ ਹੋਈ ਨਜ਼ਰ ਆ ਰਹੀ ਹੈ। ਇਸ ਮੁਤਾਬਕ ਪਿਛਲੀ ਬਾਦਲ ਸਰਕਾਰ ਨੇ ਜਿਹੜੇ ਪੁਲਿਸ ਅਫ਼ਸਰਾਂ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਸੀ, ਉਨ੍ਹਾਂ ਹੀ ਮੁਲਜ਼ਮ ਅਫ਼ਸਰਾਂ ਨਾਲ ਮਿਲ ਕੇ ਸਬੂਤ ਮਿਟਾ ਦਿੱਤੇ। ਘਟਨਾ ਦਾ ਨਕਸ਼ਾ ਤਕ ਬਦਲ ਦਿੱਤਾ। ਫਾਇਰਿੰਗ ਵਿੱਚ ਇਸਤੇਮਾਲ ਕੀਤੇ ਹਥਿਆਰ ਅਗਲੇ ਦਿਨ ਮੋਗਾ ਪੁਲਿਸ ਕੋਲ ਵਿੱਚ ਜਮ੍ਹਾ ਕਰਵਾ ਕੇ ਨਵੇਂ ਕਢਵਾ ਲਏ ਗਏ। ਪੋਸਟਮਾਰਟਮ ਵਿੱਚ ਲਾਸ਼ਾਂ 'ਚ ਗੋਲ਼ੀਆਂ ਦੇ ਨਿਸ਼ਾਨ ਉੱਪਰ ਤੋਂ ਨੀਚੇ ਤਕ ਸੀ, ਯਾਨੀ ਗੋਲ਼ੀ ਹੇਠਾਂ ਬੈਠੇ ਲੋਕਾਂ 'ਤੇ ਚਲਾਈ ਗਈ। ਇੱਥੋਂ ਤਕ ਕਿ ਫਾਇਰਿੰਗ ਸਪਾਟ, ਯਾਨੀ ਜਿੱਥੋਂ ਗੋਲ਼ੀ ਚਲਾਈ ਗਈ ਸੀ, ਉਹ ਵੀ ਬਦਲ ਦਿੱਤਾ ਗਿਆ।ਇਸ ਤੋਂ ਇਲਾਵਾ ਪੋਸਟਮਾਰਟਮ ਵਿੱਚ ਮ੍ਰਿਤਕਾਂ ਦੀਆਂ ਲਾਸ਼ਾਂ ਵਿੱਚੋਂ ਨਿਕਲੀਆਂ ਗੋਲ਼ੀਆਂ ਤਕ ਟੈਂਪਰ ਕਰ ਦਿੱਤੀਆਂ ਗਈਆਂ ਤਾਂ ਕਿ ਪਤਾ ਨਾ ਚੱਲ ਸਕੇ ਕਿ ਗੋਲ਼ੀ ਕਿਸ ਰਫਲ ਵਿੱਚੋਂ ਚੱਲੀ ਸੀ ਪਰ ਐਸਆਈਟੀ ਦੀ ਜਾਂਚ ਵਿੱਚ ਮ੍ਰਿਤਕਾਂ ਦੇ ਪੋਸਟ ਮਾਰਟਮ ਵਿੱਚ ਉਨ੍ਹਾਂ ਨੂੰ ਲੱਗੀਆਂ ਗੋਲ਼ੀਆਂ ਦੀ ਦਿਸ਼ਾ, ਜਮ੍ਹਾ ਕਰਵਾਏ ਹਥਿਆਰਾਂ ਦੀ ਚਾਲੂ ਰਜਿਸਟਰਾਂ ਦੀ ਬਜਾਏ ਨਵੇਂ ਰਜਿਸਟਰਾਂ 'ਤੇ ਐਂਟਰੀ ਤੇ ਜਿਪਸੀ 'ਤੇ ਹੋਈ ਫਾਇਰਿੰਗ ਦੀ ਫੌਰੈਂਸਿਕ ਲੈਬ ਦੀ ਰਿਪੋਰਟ ਨੇ ਸਾਰੀ ਕਹਾਣੀ ਹੀ ਪਲਟ ਦਿੱਤੀ। ਬਹਿਬਲ ਕਲਾਂ ਤੇ ਕੋਟਕਪੁਰਾ ਗੋਲ਼ੀਕਾਂਡ ਵਿੱਚ ਪੁਲਿਸ ਅਫ਼ਸਰਾਂ ਨੂੰ ਬਚਾਉਣ ਲਈ ਸੈਲਫ ਡਿਫੈਂਸ (ਆਪਣਾ ਬਚਾਅ) ਦੀ ਝੂਠੀ ਕਹਾਣੀ ਰਚੀ ਗਈ। ਇਸ ਵਿੱਚ ਇਸਤੇਮਾਲ ਜਿਪਸੀ ਤੇ ਪੁਲਿਸ ਕਰਮੀਆਂ ਨੇ ਖ਼ੁਦ ਹੀ ਸਾਰੀ ਕਹਾਣੀ ਦੀ ਪੋਲ ਖੋਲ੍ਹ ਦਿੱਤੀ। SIT ਵੱਲੋਂ ਬਹਿਬਲਕਲਾਂ ਗੋਲ਼ੀਕਾਂਡ ਵਿੱਚ 24 ਅਪਰੈਲ ਤੇ ਕੋਟਕਪੁਰਾ ਗੋਲ਼ੀਕਾਂਡ ਵਿੱਚ 28 ਮਈ ਨੂੰ ਫਾਈਲ ਚਾਰਜਸ਼ੀਟ ਤੋਂ ਖ਼ੁਲਾਸਾ ਹੋਇਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 12 ਜੁਲਾਈ ਨੂੰ ਹੋਏਗੀ।
ਇਸ ਵਿੱਚ ਖ਼ੁਲਾਸਾ ਹੋਇਆ ਹੈ ਕਿ ਕਾਗਜ਼ਾਂ ਵਿੱਚ ਜਿਪਸੀ ਨੂੰ ਥਾਣੇ ਵਿੱਚ ਦਿਖਾਇਆ ਗਿਆ ਪਰ ਅਸਲ ਵਿੱਚ ਪੁਲਿਸ ਉਸ ਨੂੰ ਕੋਟਕਪੁਰਾ ਲੈ ਗਈ ਸੀ। ਜਿਸ ਜਿਪਸੀ 'ਤੇ ਫਾਇਰਿੰਗ ਹੋਈ, ਉਸ ਦੇ ਡਰਾਈਵਰ ਗੁਰਨਾਮ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਇੰਸਪੈਕਟਰ ਪਰਦੀਪ ਜਿਪਸੀ ਨੂੰ ਕੋਟਕਪੁਰਾ ਤੋਂ ਫਰੀਦਕੋਟ ਲੈ ਕੇ ਗਏ ਸੀ। ਸ਼ਾਮ 7 ਵਜੇ ਇੱਕ ਕੋਠੀ ਵਿੱਚ ਲੈ ਗਏ। ਉਦੋਂ ਤਕ ਕੋਈ ਫਾਇਰ ਨਹੀਂ ਹੋਇਆ ਸੀ ਪਰ ਕੋਠੀ ਵਿੱਚ ਹੀ 12 ਬੋਰ ਦੇ ਫਾਇਰ ਮਾਰੇ ਗਏ ਤੇ ਇੰਝ ਸੈਲਫ ਡਿਫੈਂਸ ਦੀ ਕਹਾਣੀ ਘੜੀ ਗਈ। 2 ਦਿਨਾਂ ਤਕ ਜਿਪਸੀ ਐਸਐਸਪੀ ਦੀ ਕੋਠੀ ਵਿੱਚ ਰਹੀ ਤੇ 16 ਅਕਤੂਬਰ ਨੂੰ ਇੰਸਪੈਕਟਰ ਪਰਦੀਪ ਨੇ ਉਸ ਨੂੰ ਕੋਟਕਪੁਰਾ ਥਾਣੇ ਵਿੱਚ ਲਾਇਆ। ਐਸਐਚਓ ਅਮਰਜੀਤ ਨੇ ਇਸ ਨੂੰ 14 ਅਕਤੂਬਰ ਨੂੰ ਥਾਣੇ ਵਿੱਚ ਜ਼ਬਤ ਕੀਤਾ ਕੇ ਐਸਆਈ ਦਲਜੀਤ ਸਿੰਘ ਨੇ ਮਾਲਖਾਨੇ ਵਿੱਚ ਪੇਸ਼ ਕੀਤਾ।
ਮਨੋਰੰਜਨ
LATEST UPDATES
ਸਾਬਕਾ ਚੇਅਰਮੈਨ ਵਰਿੰਦਰ ਪੰਨਵਾਂ ਨੂੰ ਸਦਮਾ ਮਾਤਾ ਜੀ ਦਾ ਹੋਇਆ ਦਿਹਾਂਤ
ਭਵਾਨੀਗੜ (ਯੁਵਰਾਜ ਹਸਨ)ਬਲਾਕ ਸੰਮਤੀ ਭਵਾਨੀਗੜ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਰਿੰਦਰ ਪੰਨਵਾਂ ਨੂੰ ਓੁਸ ਵੇਲੇ ਭਾਰੀ ਸਦਮਾ ਲੱਗਿਆ ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ 'ਸਿੱਖ ਅਚੀਵਰਜ਼ ਐਵਾਰਡ' ਨਾਲ ਸਨਮਾਨਿਤ
ਚੰਡੀਗੜ (ਰਸ਼ਪਿੰਦਰ ਸਿੰਘ) ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਸਮਰਪਿਤ ਸਿੱਖ ਅਧਿਕਾਰੀ ਹਰਜੀਤ ਸਿੰਘ ਗਰੇ...
ਉਮੀਦਵਾਰਾਂ ਨੂੰ ‘ਸੁਵਿਧਾ ਐਪ‘ ਰਾਹੀਂ ਆਨਲਾਈਨ ਮਿਲੇਗੀ ਸਿਆਸੀ ਰੈਲੀਆਂ, ਮੀਟਿੰਗਾਂ ਤੇ ਲਾਊਡ ਸਪੀਕਰਾਂ ਦੀ ਵਰਤੋਂ ਦੀ ਪ੍ਰਵਾਨਗੀ
ਸੰਗਰੂਰ (ਗੁਰਵਿੰਦਰ ਸਿੰਘ)ਭਾਰਤੀ ਚੋਣ ਕਮਿਸ਼ਨ ਵੱਲੋਂ ਬਣਾਈ ਗਈ ‘ਸੁਵਿਧਾ ਐਪ‘ ਰਾਹੀਂ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਆਨਲਾਈਨ...
ਲੇਖਕ ਕਦੇ ਜਲਾਵਤਨ ਨਹੀਂ ਹੁੰਦਾ: ਡਾ. ਸੁਖਦੇਵ ਸਿੰਘ ਸਿਰਸਾ
ਸਿਰਸਾ: 29 ਅਕਤੂਬਰ:(ਬਿਓੂਰੋ)ਸਮਾਜ ਹਮੇਸ਼ਾ ਲੇਖਕ ਤੋਂ ਇਹ ਆਸ ਰੱਖਦਾ ਹੈ ਕਿ ਉਹ ਹਰ ਹਾਲ ਵਿੱਚ ਆਮ ਲੋਕਾਂ ਦੀਆਂ ਆਸਾਂ ਅਤੇ ਖਾਹਿਸ਼ਾਂ ਨੂੰ ਜ਼ੁਬਾਨ ਪ੍ਰਦਾਨ ਕਰ...
ਜੀਰੀ ਦੀ ਪਹਿਲੀ ਢੇਰੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹ ਤੇ ਲਿਆਦੀਆ ਰੋਣਕਾ
ਭਵਾਨੀਗੜ੍ਹ ,28ਸਤੰਬਰ (ਯੁਵਰਾਜ ਹਸਨ) ਅਨਾਜ ਮੰਡੀ ਭਵਾਨੀਗੜ੍ਹ ਵਿੱਚ ਕਈ ਸਾਲਾਂ ਬਾਅਦ ਬਾਸਮਤੀ ਜੀਰੀ ਦੀ ਪਲੇਠੀ ਟਰਾਲੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹਾ ਤ...
ਪੋਸ਼ਣ ਮਹਾ ਸਮਾਰੋਹ ਦਾ ਆਯੋਜਨ
ਸੰਗਰੂਰ (ਗੁਰਵਿੰਦਰ ਸਿੰਘ ਰੋਮੀ/ ਯੁਵਰਾਜ ਹਸਨ)ਸੰਗਰੂਰ)ਪੋਸ਼ਣ ਅਭਿਆਨ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਭਾਰਤ ਸਰਕਾਰ ਦੇ ਇੱਕ ਪ੍ਰਮੁੱਖ ਪ੍ਰੋਗਰਾਮ ...
ਦੋ ਲੱਖ ਰੁਪਏ ਤੱਕ ਸਕਾਲਰਸ਼ਿਪ ਲੈਣ ਦੀ ਰਜਿਸਟਰੇਸ਼ਨ ਦੀ ਮਿਤੀ 13 ਅਗਸਤ ਤੱਕ
ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਮਿਸ਼ਨ ਫਤਹਿ ਦਾ ਆਗਾਜ਼ ਕੀਤਾ ਗਿਆ ਸੀ ਜਿਸ ਤਹਿਤ ਪੰਜਾਬ ਦੇ ਹੋਣਹਾਰ ਪਰੰਤੂ ਆਰਥਿਕ ਤੌਰ...
ਹਰਜੀਤ ਸਿੰਘ ਗਰੇਵਾਲ ਦੀ ਲੰਮੀ ਜਦੋ ਜਹਿਦ ਤੋ ਬਾਦ ਰਾਸ਼ਟਰੀ ਖੇਡਾਂ ’ਚ ਸ਼ਾਮਲ ਹੋਇਆ ਗੱਤਕਾ
ਭਵਾਨੀਗੜ੍ਹ, 18 ਮਈ (ਯੁਵਰਾਜ ਹਸਨ) : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ੍ਰ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੀ ਅਣਥੱਕ ਮਿਹਨਤ ਰੰਗ ਲਿਆਈ...
ਨਿਵੇਕਲੀ ਪਹਿਲ.ਪੁਰਾਣੇ ਵਿਦਿਆਰਥੀਆਂ ਤੇ ਪੁਰਾਣੇ ਅਧਿਆਪਕਾ ਦੀ ਇਕੱਰਤਾ 6 ਮਾਰਚ ਨੂੰ ਸਰਕਾਰੀ ਸਕੂਲ (ਲੜਕੇ) ਭਵਾਨੀਗੜ ਚ
ਭਵਾਨੀਗੜ (ਗੁਰਵਿੰਦਰ ਸਿੰਘ) ਪੁਰਾਣੀਆ ਯਾਦਾਂ ਨੂੰ ਤਾਜਾ ਰੱਖਣ ਲਈ ਸ਼੍ਰੀ ਰਾਜਿੰਦਰ ਕੁਮਾਰ ਸ਼ਰਮਾ ਰਿਟਾਇਰਡ ਮੁੱਖ ਅਧਿਆਪਕ ਅਤੇ ਪੁਰਾਣੇ ਵਿਦਿਆਰਥੀ ਜਿੰਨਾ ਵਿੱ...
Advertisements