View Details << Back

ਥਾਣਾ ਢਕੋਲੀ (ਜ਼ੀਰਕਪੁਰ) ਦਾ ਅਹੁਦਾ ਸੰਦੀਪ ਕੌਰ ਨੇ ਸੰਭਾਲਿਆ
ਨਸ਼ਾ ਤਸਕਰ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ :-ਸੰਦੀਪ ਕੌਰ

ਐਸ ਏ ਐਸ ਨਗਰ {ਗੁਰਵਿੰਦਰ ਸਿੰਘ ਮੋਹਾਲੀ}
ਪੁਲਿਸ ਸਟੇਸ਼ਨ ਢਕੋਲੀ ਜ਼ੀਰਕਪੁਰ ਦੇ ਐਸਐਚਓ ਇੰਸਪੈਕਟਰ ਦਲਬੀਰ ਸਿੰਘ ਦੀ ਬਦਲੀ ਤੋਂ ਬਾਅਦ ਅੱਜ ਸਬ ਇੰਸਪੈਕਟਰ ਸੰਦੀਪ ਕੌਰ ਨੇ ਅਹੁਦਾ ਸੰਭਾਲ ਲਿਆ ਹੈ ਉਹ ਸਿਟੀ ਕੁਰਾਲੀ ਤੋਂ ਬਦਲ ਕੇ ਇੱਥੇ ਆਏ ਹਨ ਇੰਸਪੈਕਟਰ ਦਲਬੀਰ ਸਿੰਘ ਦੀ ਬਦਲੀ ਨਵਾਂ ਗਰਾਉਂ ਦੀ ਹੋਈ ਹੈ ਇਸ ਮੌਕੇ ਨਵ ਨਿਯੁਕਤ ਐਸਐਚਓ ਸੰਦੀਪ ਕੌਰ ਨੇ ਮੀਡੀਆ ਅਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਮੰਗਿਆ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕਿਸਮ ਦਾ ਕ੍ਰਾਈਮ ਬਰਦਾਸ਼ਤ ਨਹੀਂ ਕੀਤਾ ਜਾ ਜਾਵੇਗਾ। ਨਸ਼ਾ ਤਸਕਰ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ :- ਢਕੋਲੀ ਪੁਲਸ ਸਟੇਸ਼ਨ ਦੀ ਪਹਿਲੀ ਮਹਿਲਾ ਅਧਿਕਾਰੀ ਸਬ ਇੰਸਪੈਕਟਰ ਸੰਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਢਕੋਲੀ ਥਾਣੇ ਦੇ ਖੇਤਰ ਵਿਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਆਮ ਨਾਗਰਿਕਾਂ ਨੂੰ ਥਾਣੇ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਉਕਤ ਮਹਿਲਾ ਅਧਿਕਾਰੀ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਭਲਾਈ ਲਈ ਹੈ ਇਸ ਕਰਕੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੁਲਿਸ ਦਾ ਸਹਿਯੋਗ ਦੇਣ ਵਿੱਚ ਕੋਈ ਕਸਰ ਨਾ ਛੱਡਣ । ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜਿਹੜਾ ਵੀ ਵਿਅਕਤੀ ਨਸ਼ੇ ਤਸਕਰਾਂ ਅਤੇ ਮਾੜੇ ਅਨਸਰਾਂ ਦੀ ਸੂਚਨਾ ਪੁਲਿਸ ਨੂੰ ਦੇਵੇਗਾ ਉਸ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ ਅਤੇ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਬ ਇਸਪੈਕਟਰ ਸੰਦੀਪ ਕੌਰ ਮੁਹਾਲੀ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿੱਚ ਬਤੌਰ ਐੱਸ ਐੱਚ ਓ ਡਿਊਟੀ ਨਿਭਾ ਚੁੱਕੇ ਹਨ। ਇਸ ਸਬੰਧੀ ਐੱਸਐੱਚਓ ਸੰਦੀਪ ਕੌਰ ਨੇ ਕਿਹਾ ਕਿ ਇਲਾਕੇ ਵਿੱਚ ਭੈੜੇ ਅਨਸਰਾਂ ਨੂੰ ਨਕੇਲ ਪਾਉਣੀ ਅਤੇ ਅਪਰਾਧ ਬੁੱਕ ਮਾਹੌਲ ਪੈਦਾ ਕਰਨਾ ਅਤੇ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕਾਬੂ ਹੇਠ ਰੱਖਣਾ ਉਨ੍ਹਾਂ ਦੀ ਪਹਿਲ ਹੋਵੇਗੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਅਪਰਾਧ ਜਾਂ ਅਪਰਾਧੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਐੱਸ ਐੱਚ ਓ ਸੰਦੀਪ ਕੌਰ ਆਮ ਪਬਲਿਕ ਲਈ ਨਰਮ ਦਿਲ ਅਤੇ ਮਿਲਣਸਾਰ ਹਨ ਪਰ ਸ਼ਰਾਰਤੀ ਅਨਸਰਾਂ ਲਈ ਬਹੁਤ ਸਖ਼ਤ ਮਿਜ਼ਾਜ ਜਾਣੇ ਜਾਂਦੇ ਹਨ
ਐੱਸ ਐੱਚ ਓ ਸੰਦੀਪ ਕੌਰ


   
  
  ਮਨੋਰੰਜਨ


  LATEST UPDATES











  Advertisements