View Details << Back

ਮਾਮਲਾ ਫਤਹਿਵੀਰ ਦੀ ਮੌਤ ਦਾ
ਹਾਈਕੋਰਟ ਨੇ ਐੱਨਡੀਆਰਐੱਫ, ਸੰਗਰੂਰ ਦੇ ਡੀਸੀ ਤੇ ਐੱਸਪੀ ਤੋਂ ਮੰਗਿਆ ਜਵਾਬ

ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਸੁਨਾਮ ਦੇ ਪਿੰਡ ਭਗਵਾਨਪੁਰਾ 'ਚ ਦੋ ਸਾਲ ਦੇ ਫਤਹਿਵੀਰ ਦੀ ਬੋਰਵੈੱਲ 'ਚ ਡਿੱਗਣ ਕਾਰਨ ਮੌਤ ਹੋਣ ਦੇ ਮਾਮਲੇ 'ਚ ਹਾਈਕੋਰਟ ਨੇ ਐਨਡੀਆਰਐਫ ਪੰਜਾਬ ਦੇ ਮੁੱਖ ਸੱਕਤਰ, ਸੰਗਰੂਰ ਦੇ ਐੱਸਪੀ ਤੇ ਡੀਸੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਹਾਈਕੋਰਟ ਨੇ ਇਸ ਮਾਮਲੇ 'ਚ ਕੀਤੀ ਗਈ ਕਾਰਵਾਈ ਦੀ ਜਾਂਚ ਰਿਪੋਰਟ ਵੀ ਤਲਬ ਕੀਤੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਦੇ ਵਕੀਲ ਸੱਤਪਾਲ ਜੈਨ ਨੇ ਕੋਰਟ 'ਚ ਕਿਹਾ ਕਿ ਇਹ ਮਾਮਲਾ ਸਿਰਫ਼ ਫਤਹਿਵੀਰ ਦਾ ਨਹੀਂ ਬਲਕਿ ਦੇਸ਼ ਦੇ ਸਾਰੇ ਬੱਚਿਆਂ ਦਾ ਹੈ। ਇਸ ਮਾਮਲੇ 'ਚ ਉਨ੍ਹਾਂ ਸਾਰੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬੋਰਵੈੱਲ ਦੀ ਸਾਈਟ ਦਾ ਵਿਜ਼ਿਟ ਕਰਨਾ ਚਾਹੀਦਾ ਸੀ ਜਾਂ ਨਿਯਮਾਂ ਮੁਤਾਬਿਕ ਕਾਰਵਾਈ ਕਰਨੀ ਚਾਹੀਦੀ ਸੀ। 110 ਘੰਟੇ ਚੱਲੇ ਬਚਾਅ ਅਭਿਆਨ ਤੋਂ ਬਾਅਦ ਵੀ ਨਹੀਂ ਬਚਾਈ ਜਾ ਸਕੀ ਸੀ ਫਤਹਿਵੀਰ ਦੀ ਜਾਨ : ਬੀਤੇ ਦਿਨੀ ਸੁਨਾਮ ਦੇ ਨਜ਼ਦੀਕੀ ਪਿੰਡ ਭਗਵਾਨਪੁਰਾ 'ਚ ਦੋ ਸਾਲ ਦਾ ਫਤਹਿਵੀਰ 140 ਫੁੱਟ ਡੂੰਘੇ 10 ਸਾਲ ਪੁਰਾਣੇ ਬੋਰਵੈਲ 'ਚ ਡਿੱਗ ਗਿਆ ਸੀ। ਬਚਾਅ ਅਭਿਆਨ ਚਲਾ ਕੇ ਉਸ ਨੂੰ ਪੰਜ ਦਿਨਾਂ ਬਾਅਦ ਬੋਰਵੈੱਲ 'ਚੋਂ ਕੱਢ ਤਾਂ ਲਿਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਬੱਚੇ ਨੂੰ ਬੋਰਵੈੱਲ ਤੋਂ ਕੱਢਣ ਉਪਰੰਤ ਐਂਬੂਲੈਂਸ 'ਚ ਡੀਐੱਮਸੀ ਹਸਪਤਾਲ ਲਿਜਾਇਆ ਗਿਆ। ਉੱਥੋਂ ਚੰਡੀਗੜ੍ਹ ਪੀਜੀਆਈ ਰੈੱਫਰ ਕਰ ਦਿੱਤਾ ਗਿਆ। ਪੀਜੀਆਈ 'ਚ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਚੇ ਦੀ ਮੌਤ 'ਤੇ ਦੁੱਖ ਸਾਂਝਾ ਕੀਤਾ ਸੀ। ਪੋਸਟਮਾਰਟਮ ਮੁਤਾਬਿਕ ਫਤਹਿਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ। ਪੀਜੀਆਈ ਵੱਲੋਂ ਜਾਰੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜਦੋਂ ਬੱਚੇ ਨੂੰ ਲਿਜਾਇਆ ਗਿਆ ਉਸ ਦੀ ਨਾੜੀ ਨਹੀਂ ਚੱਲ ਰਹੀ ਸੀ। ਹਾਰਟ 'ਚ ਕੋਈ ਗਤੀਵਿਧੀ ਨਹੀਂ ਸੀ, ਇਸ ਲਈ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।


   
  
  ਮਨੋਰੰਜਨ


  LATEST UPDATES











  Advertisements