View Details << Back

ਨਸ਼ੇ ਦੇ ਬੁਰੇ ਪ੍ਭਾਵਾਂ ਬਾਰੇ ਸੈਮੀਨਾਰ
ਨਸ਼ੇ ਦੀ ਬਰਬਾਦੀ ਅੱਗ ਵਾਂਗ ਫੈਲ ਰਹੀ ਹੈ :-ਇੰਚਾਰਜ ਪਰਮਜੀਤ ਕੌਰ

ਮੋਹਾਲੀ {ਗੁਰਵਿੰਦਰ ਸਿੰਘ ਮੋਹਾਲੀ} ਐਸਐਸਪੀ ਮੁਹਾਲੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਰਜ਼ੀ ਥਾਣਾ ਮਜਾਤ ਦੀ ਮੁੱਖ ਅਫ਼ਸਰ ਪਰਮਜੀਤ ਕੌਰ ਨੇ ਮਜਾਤ ਦੇ ਸਰਪੰਚ ਦੇ ਯਤਨਾਂ ਨਾਲ ਸਮੂਹ ਪਿੰਡਾਂ ਦੀ ਪੰਚਾਇਤ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਨਸ਼ਿਆਂ ਵਿਰੋਧੀ ਸੈਮੀਨਾਰ ਲਾਇਆ ਜਿਸ ਵਿੱਚ ਸਮੁੱਚੀ ਪੰਚਾਇਤ ਅਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਪਰਮਜੀਤ ਕੌਰ ਅਤੇ ਐਸਐਚਓ ਖਰੜ ਅਮਨਦੀਪ ਸਿੰਘ ਨੇ ਕਿਹਾ ਕਿ ਨਸ਼ਾ ਘਰਾਂ ਦੇ ਘਰ ਬਰਬਾਦ ਕਰ ਰਿਹਾ ਹੈ ਅਤੇ ਲੋਕ ਸਮੱਗਲਰਾਂ ਤੋਂ ਡਰਦੇ ਮਾਰੇ ਆਪਣੇ ਮੂੰਹ ਨਹੀਂ ਖੋਲ੍ਹ ਰਹੇ ਜਿਸ ਕਰਕੇ ਨਸ਼ੇ ਦੀ ਬਰਬਾਦੀ ਦੀ ਅੱਗ ਫੈਲ ਰਹੀ ਹੈ ਅਤੇ ਇਹ ਕਿਸੇ ਦਾ ਵੀ ਘਰ ਬਰਬਾਦ ਕਰ ਸਕਦੀ ਹੈ ਨਸ਼ੇ ਦੀ ਅੱਗ ਨੂੰ ਰੋਕੋ ਨਹੀਂ ਤਾਂ ਇਹ ਤੁਹਾਡੇ ਘਰ ਤੱਕ ਪੁੱਜ ਜਾਵੇਗੀ ਅਗਰ ਪਬਲਿਕ ਪੁਲਿਸ ਨੂੰ ਨਸ਼ੇ ਵੇਚਣ ਵਾਲਿਆਂ ਦਾ ਪਤਾ ਦੱਸੇ ਤਾਂ ਸੂਚਨਾ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਤਾਂ ਪਿੰਡ ਦੇ ਨੌਜਵਾਨ ਨਸ਼ੇ ਦੀ ਮਾਰ ਤੋਂ ਵੀ ਬਚ ਸਕਦੇ ਹਨ ਪੁਲਿਸ ਹਰ ਸਮੇਂ ਤੁਹਾਡਾ ਸਾਥ ਦੇਵੇਗੀ ਉਨ੍ਹਾਂ ਕਿਹਾ ਕਿ ਅਗਰ ਤੁਹਾਨੂੰ ਲਗਦਾ ਹੈ ਕਿ ਸਾਡੇ ਕਿਸੇ ਮੁਲਾਜ਼ਮ ਨੂੰ ਮਾੜੇ ਅਨਸਰਾਂ ਬਾਰੇ ਸੂਚਨਾ ਦਿੱਤੀ ਸੀ ਤੇ ਉਹ ਨਸ਼ਾ ਵੇਚਣ ਵਾਲਿਆਂ ਦੇ ਘਰ ਦਾ ਗੇੜਾ ਮਾਰ ਕੇ ਜਾਂ ਪੈਸੇ ਲੈ ਕੇ ਮੁੜ ਗਿਆ ਹੈ ਤਾਂ ਉਸ ਦੀ ਜਾਣਕਾਰੀ ਵੀ ਜ਼ਰੂਰ ਦਿਓ ਅਜਿਹੇ ਅਫ਼ਸਰਾਂ ਖਿਲਾਫ਼ ਐੱਸਐੱਸਪੀ ਸਖ਼ਤ ਕਾਰਵਾਈ ਕਰਕੇ ਮਾਹੌਲ ਨੂੰ ਸ਼ਾਂਤਮਈ ਰੱਖਣ ਲਈ ਯਤਨਸ਼ੀਲ ਹਨ ਇਸ ਮੌਕੇ ਸਮੂਹ ਪੰਚਾਇਤ ਨੇ ਵੀ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਪਰਿਵਾਰਾਂ ਨੂੰ ਮੌਤ ਵੱਲ ਧੱਕ ਰਹੇ ਸਮਾਜ ਵਿਰੋਧੀ ਅਨਸਰਾਂ ਦੀ ਸੂਚਨਾ ਸਾਨੂੰ ਜਾਂ ਪੁਲੀਸ ਨੂੰ ਦੇਣ ਪੰਚਾਇਤ ਨਸ਼ਾ ਵੇਚਣ ਵਾਲਿਆਂ ਦਾ ਬਿਲਕੁਲ ਵੀ ਸਾਥ ਨਹੀਂ ਦੇਵੇਗੀ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਉਸ ਦੀਆਂ ਗਤੀਵਿਧੀਆਂ ਬੇਵਕਤ ਆਉਣਾ ਜਾਣ ਤੇ ਉਸ ਦੇ ਖਰਚ ਵੱਲ ਵਿਸ਼ੇਸ਼ ਧਿਆਨ ਦੇਣ ਮਾਵਾਂ ਅਕਸਰ ਆਪਣੇ ਪੁੱਤ ਦੀਆਂ ਬੁਰੀਆਂ ਆਦਤਾਂ ਤੇ ਮਾੜੇ ਕੰਮਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਅਜਿਹਾ ਕਰਨ ਨਾਲ ਉਨ੍ਹਾਂ ਦਾ ਆਪਣਾ ਪਰਿਵਾਰ ਹੀ ਉੱਜੜ ਜਾਂਦਾ ਹੈ ਜੋ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹਨ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਸਕਦਾ ਹੈ ਇਸ ਮੌਕੇ ਮਜਾਤ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਪਰਮਜੀਤ ਕੌਰ ਅਤੇ ਐਸਐਚਓ ਖਰਡ਼ ਅਮਨਦੀਪ ਸਿੰਘ ਚੌਹਾਨ ਮੌਜੂਦ ਸਨ

   
  
  ਮਨੋਰੰਜਨ


  LATEST UPDATES











  Advertisements