View Details << Back

ਨਹਿਰ 'ਚੋਂ ਅਣਪਛਾਤੀ ਲਾਸ਼ ਬਰਾਮਦ

ਭਵਾਨੀਗੜ, 19 ਜੂਨ (ਗੁਰਵਿੰਦਰ ਸਿੰਘ)- ਪਿੰਡ ਨਦਾਮਪੁਰ ਵਿੱਚ ਬੀਤੀ ਸ਼ਾਮ ਪੁਲਸ ਨੂੰ ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ 'ਤੇ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ ਲਾਸ਼ ਕਬਜੇ ਵਿੱਚ ਲੈ ਕੇ ਉਸਦੀ ਸ਼ਨਾਖਤ ਲਈ ਮੋਰਚਰੀ ਵਿੱਚ ਰਖਵਾ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਾਝਾੜ ਪੁਲਸ ਚੌੰਕੀ ਵਿਖੇ ਨਵੇਂ ਤੈਨਾਤ ਹੋਏ ਇੰਚਾਰਜ ਏ.ਐੱਸ.ਆਈ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨਦਾਮਪੁਰ ਨਹਿਰ ਵਿੱਚ ਕੋਈ ਲਾਸ਼ ਤੈਰਦੀ ਆ ਰਹੀ ਹੈ ਤਾਂ ਪੁਲਸ ਵੱਲੋ ਮੌਕੇ 'ਤੇ ਪਹੁੰਚ ਕੇ ਨਦਾਮਪੁਰ ਬਿਜਲੀ ਗਰਿਡ ਨੇੜੇ ਕੇਸਧਾਰੀ ਤੇ ਦਾੜੀ ਰੱਖੇ ਵਿਅਕਤੀ ਦੀ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ ਜਿਸ ਦੀ ਹੁਣ ਤੱਕ ਸਨਾਖਤ ਨਹੀਂ ਹੋ ਸਕੀ। ਪੁਲਸ ਮੁਤਾਬਕ ਮ੍ਰਿਤਕ ਦੀ ਉਮਰ ਲਗਭਗ 40-45 ਸਾਲ ਹੈ ਤੇ ਲਾਇਨਿੰਗ ਚਿੱਟਾ ਕਮੀਜ਼ ਤੇ ਨੀਲੇ ਰੰਗ ਦੀ ਜੀਨਸ ਪੈੰਟ ਪਾਈ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਸਨਾਖਤੀ ਲਈ 72 ਘੰਟਿਆਂ ਵਾਸਤੇ ਸੰਗਰੂਰ ਵਿਖੇ ਮੋਰਚਰੀ ਵਿੱਚ ਰਖਵਾਈ ਦਿੱਤੀ ਗਈ ਹੈ।
ਨਹਿਰ 'ਚੋਂ ਬਰਾਮਦ ਹੋਈ ਵਿਅਕਤੀ ਦੀ ਲਾਸ਼


   
  
  ਮਨੋਰੰਜਨ


  LATEST UPDATES











  Advertisements