View Details << Back

ਭਾਕਿਯੂ ਵੱਲੋਂ ਥਾਣੇ ਦੇ ਘਿਰਾਓ ਦਾ ਅੈਲਾਨ

ਭਵਾਨੀਗੜ, 19 ਜੂਨ (ਗੁਰਵਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇੱਕ ਮੀਟਿੰਗ ਬਲਾਕ ਪ੍ਧਾਨ ਅਜੈਬ ਸਿੰਘ ਲੱਖੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਯੂਨੀਅਨ ਅਾਗੂਆਂ ਨੇ ਪਿੰਡ ਆਲੋਅਰਖ ਇਕਾਈ ਦੇ ਪ੍ਧਾਨ ਗੁਰਦੇਵ ਸਿੰਘ ਦੇ ਪਰਿਵਾਰ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਨਾ ਕਰਨ 'ਤੇ ਪੁਲਸ ਪ੍ਸ਼ਾਸਨ ਖਿਲਾਫ
ਰੋਸ ਜਤਾਇਆ ਗਿਆ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜੇਕਰ ਪੁਲਸ ਪ੍ਸ਼ਾਸਨ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਦਾ ਪਰਚਾ ਦਰਜ ਨਹੀਂ ਕਰਦਾ ਤਾਂ ਕਿਸਾਨ ਯੂਨੀਅਨ ਵੱਲੋਂ 26 ਜੂਨ ਨੂੰ ਭਵਾਨੀਗੜ ਪੁਲਸ ਥਾਣੇ ਦਾ ਘਿਰਾਓ ਕਰਕੇ ਰੋਹ ਭਰਭੂਰ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਸੀਨੀਅਰ ਮੀਤ ਪ੍ਧਾਨ ਮਨਜੀਤ ਸਿੰਘ ਘਰਾਚੋਂ, ਬਲਵਿੰਦਰ ਸਿੰਘ ਲੱਖੇਵਾਲ, ਲਾਭ ਸਿੰਘ ਖੁਰਾਣਾ, ਜਗਤਾਰ ਸਿੰਘ ਲੱਡੀ,ਸੁਖਵਿੰਦਰ ਸਿੰਘ ,ਅਮਰਪਾਲ ਸਿੰਘ ਗੋਲਡੀ ਅਕੋਈ ਸਾਹਿਬ, ਜਿੰਦਰ ਸਿੰਘ ਤੇ ਰਘਵੀਰ ਸਿੰਘ ਘਰਾਚੋਂ ਆਦਿ ਹਾਜਰ ਸਨ।
ਮੀਟਿੰਗ ਦੌਰਾਨ ਹਾਜਰ ਕਿਸਾਨ ਆਗੂ


   
  
  ਮਨੋਰੰਜਨ


  LATEST UPDATES











  Advertisements