View Details << Back

ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਠੱਲ ਪਾਉਣ ਲਈ ਛਾਪੇਮਾਰੀ
ਜਲੰਧਰ ਚੋਂ 2 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਜਬਤ,ਲਾਇਸੰਸ ਰੱਦ

ਚੰਡੀਗੜ, 19 ਜੂਨ 2019: (ਗੁਰਵਿੰਦਰ ਸਿੰਘ ਮੋਹਾਲੀ) ਜਲੰਧਰ ਦੇ ਡਰੱਗ ਕੰਟਰੋਲ ਅਧਿਕਾਰੀਆਂ ਵੱਲੋਂ ਮੰਗਲਵਾਰ ਦੇਰ ਸ਼ਾਮ ਨੂੰ ਕੀਤੀ ਛਾਪੇਮਾਰੀ ਦੌਰਾਨ ਜ਼ਿਲ• ਦੇ 3 ਵੱਖ-ਵੱਖ ਮੈਡੀਕਲ ਸਟੋਰਾਂ ਵਿੱਚੋਂ 2 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਤੇ ਡਰੱਗ ਪ੍ਰਬੰਧਕ ਡਾਇਰੈਕਟੋਰੇਟ, ਪੰਜਾਬ ਦੇ ਕਮਿਸ਼ਨਰ ਸ੍ਰੀ ਕੇ.ਐਸ. ਪੰਨੂ ਨੇ ਦੱਸਿਆ ਕਿ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਠੱਲ ਪਾਉਣ ਲਈ ਨਿਯਮਿਤ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਤਰਜ 'ਤੇ ਸ੍ਰੀਮਤੀ ਕਮਲ ਕੰਬੋਜ, ਅਨੁਪਮਾ ਕਾਲੀਆ ਅਤੇ ਸ੍ਰੀ ਅਮਰਜੀਤ ਸਿੰਘ ਸਮੇਤ ਡਰੱਗ ਕੰਟਰੋਲ ਅਧਿਕਾਰੀਆਂ ਦੀ ਟੀਮ ਨੇ ਜ਼ਿਲ• ਪੁਲਿਸ ਦੀ ਸਹਾਇਤਾ ਨਾਲ ਜਲੰਧਰ ਜ਼ਿਲ• ਦੇ ਵਿਭਿੰਨ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ। ਏ.ਡੀ.ਸੀ.ਪੀ. ਮਿਸ. ਸੁਦਾਰਵਿਜਹੀ ਅਤੇ ਡੀ.ਸੀ.ਪੀ. (ਆਈ) ਸ੍ਰੀ ਗੁਰਮੀਤ ਸਿੰਘ ਖੁਦ ਪੁਲਿਸ ਪਾਰਟੀ ਨਾਲ ਗਏ।ਉਹਨਾਂ ਨੇ ਛਾਪੇਮਾਰੀ ਕਰਕੇ ਜਮੁਨਾ ਮੈਡੀਕਲ ਹਾਲ, ਮੁਕਸੂਦਾਂ ਤੋਂ 90,492 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ। ਇੱਕ ਹੋਰ ਫਰਮ ਮੈਸਰਜ ਜਿੰਦਲ ਮੈਡੀਸਨਜ ਪ੍ਰਾਈਵੇਟ ਲਿਮਟਿਡ, ਦਿਲਕੁਸ਼ਾ ਮਾਰਕੀਟ ਤੋਂ ਰਿਕਾਰਡ ਰਹਿਤ 98,579 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜਬਤ ਕੀਤੀਆਂ ਗਈਆਂ। ਇਸ ਪਿੱਛੋਂ ਐਸ.ਐਸ. ਮੈਡੀਕੋਸ ਐਂਡ ਕਾਸਮੈਟਿਕ ਸਟੋਰ, ਨਕੋਦਰ ਤੋਂ 51,639 ਰੁਪਏ ਦੇ ਡਰੱਗ ਜ਼ਬਤ ਕੀਤੇ ਗਏ। ਇਸੇ ਤਰ• ਮੁਕਸੂਦਾਂ ਦੇ ਗੋਰਵ ਮੈਡੀਕਲ ਸਟੋਰ ਤੋਂ 7680 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਦਵਾਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੈਡੀਕਲ ਸਟੋਰਾਂ ਦੇ ਲਾਇਸੰਸ ਰੱਦ ਕਰਨ ਦੀ ਪ੍ਕਿਰਿਆ ਸ਼ੁਰੂ ਕੀਤੀ ਗਈ। ਅਜਿਹਾ ਕਾਲਾ ਵਪਾਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ, ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਸਬੰਧੀ ਬਹੁਤ ਗੰਭੀਰ ਹਨ ਅਤੇ ਇਸ ਬੁਰਾਈ ਨੂੰ ਖਤਮ ਕਰਨ ਲਈ ਡਾਇਰੈਕਟੋਰੇਟ ਵਲੋਂ ਛੇਤੀ ਹੀ ਇਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ।


   
  
  ਮਨੋਰੰਜਨ


  LATEST UPDATES











  Advertisements