View Details << Back

ਪ੍ਸ਼ਾਸ਼ਨ ਵੱਲੋਂ ਨਸ਼ਿਆਂ ਖਿਲਾਫ਼ ਕੱਢੀ ਗਈ ਜਾਗਰੂਕਤਾ ਰੈਲੀ

ਭਵਾਨੀਗੜ, 20 ਜੁਨ (ਗੁਰਵਿੰਦਰ ਸਿੰਘ)- ਸਬ ਡਵੀਜ਼ਨ ਭਵਾਨੀਗੜ ਵਿਖੇ ਐਸਡੀਐਮ ਅੰਕੁਰ ਮਹਿੰਦਰੂ ਅਤੇ ਡੀਐਸਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਦੀ ਅਗਵਾਈ ਹੇਠ ਅੱਜ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਨਸ਼ਾ ਵਿਰੋਧੀ ਰੈਲੀ ਕੱਢੀ ਗਈ। ਇਹ ਰੈਲੀ ਅੈਸਡੀਅੈਮ ਦਫ਼ਤਰ ਤੋਂ ਸ਼ੁਰੂ ਹੋ ਕੇ ਬਾਜ਼ਾਰਾ ਵਿੱਚ ਦੀ ਹੁੰਦੀ ਹੋਈ ਮੁੜ ਅੈਸਡੀਅੈਮ ਦਫ਼ਤਰ ਜਾ ਕੇ ਸਮਾਪਤ ਹੋਈ। ਇਸ ਮੌਕੇ ਅੈਸਡੀਅੈਮ ਅੰਕੁਰ ਮਹਿੰਦਰੂ ਨੇ ਦੱਸਿਆ ਕਿ ਨਸ਼ੇ ਦੇ ਮਾੜੇ ਪ੍ਭਾਵਾਂ ਪ੍ਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀ ਕੱਢੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਫੈਲੇ ਨਸ਼ੇ ਦੇ ਕੋਹੜ ਨੇ ਲੋਕਾਂ ਦੇ ਘਰ ਪਰਿਵਾਰ ਬਰਬਾਦ ਕਰਕੇ ਰੱਖ ਦਿੱਤੇ ਹਨ, ਇਸ ਲਈ ਅੱਜ ਸਮੇਂ ਦੀ ਲੋੜ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਜਮੀਨੀ ਪੱਧਰ 'ਤੇ ਹਰ ਤਰਾਂ ਦੇ ਨਸ਼ਿਆ ਨੂੰ ਜੜ ਤੋਂ ਖਤਮ ਕੀਤਾ ਜਾਵੇ। ਰੈਲੀ ਦੌਰਾਨ ਸੁਖਰਾਜ ਸਿੰਘ ਘੁੰਮਣ ਡੀਅੈਸਪੀ ਭਵਾਨੀਗੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਡੈਪੋ ਮੁਹਿੰਮ ਤਹਿਤ ਕਿਸੇ ਨਸ਼ਾ ਵੇਚਣ ਵਾਲੇ ਵਿਅਕਤੀ ਸਬੰਧੀ ਸੂਚਨਾ ਦੇਣ ਲਈ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਛੁਡਾਉਣ ਲਈ ਸਹਾਇਤਾ ਲੈਣ ਸਬੰਧੀ ਜਿਲਾ ਪੱਧਰ 'ਤੇ ਅੈਟੀ ਡਰੱਗ ਹੈਲਪਲਾਇਨ ਨੰਬਰ ਜਾਰੀ ਕੀਤੇ ਗਏ ਹਨ ਇਨ੍ਹਾਂ ਨੰਬਰਾਂ 'ਤੇ ਆਮ ਨਾਗਰਿਕ ਕਿਸੇ ਵੀ ਸਮੇਂ ਸੰਪਰਕ ਕਰਕੇ ਹਰ ਤਰਾਂ ਦੀ ਸਹਾਇਤਾ ਲੈ ਸਕਦੇ ਹਨ। ਇਸ ਮੌਕੇ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ, ਪ੍ਵੇਸ਼ ਗੋਇਲ ਬੀਡੀਪੀਓ ਭਵਾਨੀਗੜ, ਇੰਸਪੈਕਟਰ ਪ੍ਰਿਤਪਾਲ ਸਿੰਘ ਥਾਣਾ ਮੁਖੀ ਭਵਾਨੀਗੜ ਸਮੇਤ ਸੀਨੀਅਰ ਕਾਂਗਰਸੀ ਅਾਗੂ ਵਰਿੰਦਰ ਪੰਨਵਾਂ ਵੀ ਹਾਜਰ ਸਨ।
ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੱਢਦੇ ਪ੍ਸ਼ਾਸਨਿਕ ਅਧਿਕਾਰੀ।


   
  
  ਮਨੋਰੰਜਨ


  LATEST UPDATES











  Advertisements