View Details << Back

ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਕੀਤੀ ਸਿਖਿਆ ਮੰਤਰੀ ਨਾਲ ਮੁਲਾਕਾਤ
ਅਧਿਆਪਕਾਂ ਨੂੰ ਆ ਰਹੀਆਂ ਦਰਪੇਸ਼ ਮੁਸਕਲਾਂ ਸਬੰਧੀ ਦਿਤੀ ਜਾਣਕਾਰੀ

ਸੰਗਰੂਰ ( ਯਾਦਵਿੰਦਰ ) 3582 ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇੱਕ ਵਫਦ ਅੱਜ ਆਪਣੀਆਂ ਮੰਗਾਂ ਨੂੰ ਲੈਕੇ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਮਿਲਿਆ ਤੇ ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਮੰਤਰੀ ਸਿੰਗਲਾ ਨੁੰ ਜਾਣੂੰ ਕਰਵਾਉਂਦਿਆਂ ਇੱਕ ਮੰਗ ਪੱਤਰ ਦਿੱਤਾ। ਵਫਦ ਦੀ ਅਗਵਾਈ ਕਰ ਰਹੇ ਯੁਨੀਅਨ ਦੇ ਸੂਬਾ ਪ੍ਧਾਨ ਰਾਜਪਾਲ ਖਨੋਰੀ ਨੇ ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਮੁਸਕਲਾਂ ਸਬੰਧੀ ਦੱਸਦਿਆਂ ਕਿਹਾ ਕਿ 3582 ਅਧਿਆਪਕਾਂ ਨੂੰ ਭਰਤੀ ਸਮੇਂ ਸਰਹੱਦੀ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਨਿਯੁਕਤ ਕੀਤਾ ਗਿਆ ਸੀ ਜੋ ਕਿ ਬਹੁਤ ਮੁਸਕਲਾਂ ਦਾ ਸਾਹਮਣਾ ਕਰ ਕੇ ਆਪਣੀ ਡਿਊਟੀ ਕਰ ਰਹੇ ਹਨ ‌। ਇਸ ਭਰਤੀ ਵਿਚ ਜ਼ਿਆਦਾਤਰ ਅੌਰਤ ਅਧਿਆਪਕਾਵਾਂ ਹਨ ਜ਼ੋ ਆਪਣੇ ਘਰਾਂ ਤੋਂ 250-300 ਕਿਲੋਮੀਟਰ ਦੂਰ ਨੌਂਕਰੀ ਦੋਰਾਨ ਤਰ੍ਹਾਂ ਤਰ੍ਹਾਂ ਦੀਆ ਪ੍ਰੇਸ਼ਾਨੀਆਂ ਝੱਲ ਰਹੀਆਂ ਹਨ। ਪ੍ਰਧਾਨ ਰਾਜਪਾਲ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਇਸ ਭਰਤੀ ਤੇ ਬਦਲੀਆਂ ਦੀ ਤਿੰਨ ਸਾਲ ਤੱਕ ਦੀ ਰੋਕ ਲਗਾ ਕੇ ਤੇ ਤਿੰਨ ਸਾਲ ਦਾ ਪਰਖ ਕਾਲ ਦਾ ਸਮਾਂ ਕਰ ਕੇ ਇਨ੍ਹਾਂ ਨਾਲ਼ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਬਣੇ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੋਂ ਸਾਨੂੰ ਪੂਰਨ ਆਸ ਹੈ ਕਿ ਉਹ ਸਾਡੀ ਬਦਲੀ ਦੀ ਸ਼ਰਤ ਤੋਂ ਜਲਦ ਰੋਕ ਹਟਾ ਕੇ ਰਾਹਤ ਦੇਣਗੇ ਅਤੇ ਪਰਖ ਕਾਲ ਦਾ ਸਮਾਂ ਵੀ ਘੱਟ ਕਰਨ ਸਬੰਧੀ ਮੰਗ ਤੇ ਗੋਰ ਕਰਨਗੇ। ਇਸ ਮੌਕੇ ਬਲਵਿੰਦਰ ਸਿੰਘ, ਸੰਦੀਪ ਸਿੰਘ, ਯਾਦਵਿੰਦਰ ਲਾਲੀ, ਸੁਖਵਿੰਦਰ ਗਿਰ, ਸੁਰਜੀਤ ਸਿੰਘ, ਸੰਦੀਪ ਕੁਮਾਰ, ਸ਼ਾਮ ਪਾਤੜਾਂ,ਹਰੀ ਸਿੰਘ ਤੇ ਮਨਦੀਪ ਕੌਰ ਆਦਿ ਵੀ ਮੌਜੂਦ ਸਨ।
ਸਿਖਿਆ ਮੰਤਰੀ ਸਿੰਗਲਾ ਨੂੰ ਮੰਗ ਪੱਤਰ ਸੋਪਦੇ ਯੂਨੀਅਨ ਦਾ ਵਫਦ.


   
  
  ਮਨੋਰੰਜਨ


  LATEST UPDATES











  Advertisements